ਲੁਧਿਆਣਾ ਨੂੰ ਹਰਾ-ਭਰਾ ਬਣਾਉਣ ਲਈ ਵੀ.ਐਸ.ਐਸ.ਐਲ. ਦੇ ਨਿਰੰਤਰ ਉਪਰਾਲੇ ਜਾਰੀ

ਲੁਧਿਆਣਾ ਨੂੰ ਹਰਾ-ਭਰਾ ਬਣਾਉਣ ਲਈ ਵੀ.ਐਸ.ਐਸ.ਐਲ. ਦੇ ਨਿਰੰਤਰ ਉਪਰਾਲੇ ਜਾਰੀ
ਪ੍ਰਕ੍ਰਿਤੀ ਲੁਧਿਆਣਾ’ ਨਾਲ ਵਾਤਾਵਰਣ ਸੰਭਾਲ ਵੱਲ ਵੀ.ਐਸ.ਐਸ.ਐਲ. ਦਾ ਵੱਡਾ ਕਦਮ

ਢਾਈ ਸਾਲਾਂ ਵਿੱਚ ਲਗਾਏ 2.15 ਲੱਖ ਪੌਦੇ, ਹੁਣ ਬਣ ਰਹੇ ਹਰੇ-ਭਰੇ ਜੰਗਲ

ਲੁਧਿਆਣਾ, 12 ਅਗਸਤ (ਮਨਜੀਤ ਸਿੰਘ ਰੋਮਾਣਾ) ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ) ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਪ੍ਰੋਜੈਕਟ ਤਹਿਤ ਲੁਧਿਆਣਾ ਸ਼ਹਿਰ ਨੂੰ ਹੋਰ ਹਰਾ-ਭਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਮਜ਼ਬੂਤ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ‘ਪ੍ਰਕ੍ਰਿਤੀ ਲੁਧਿਆਣਾ’ ਪਹਿਲਕਦਮੀ ਅਧੀਨ ਸ਼ਹਿਰ ਦੀਆਂ ਹਰੀਆਂ ਪੱਟੀਆਂ, ਜੰਗਲਾਂ ਅਤੇ ਪਾਰਕਾਂ ਦੇ ਵਿਕਾਸ ਅਤੇ ਬੰਜਰ ਜ਼ਮੀਨਾਂ ਨੂੰ ਹਰੇ ਭਰੇ ਖੇਤਰਾਂ ਵਿੱਚ ਤਬਦੀਲ ਕਰਨ ਲਈ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ।

ਵੀ.ਐਸ.ਐਸ.ਐਲ ਦੇ ਚੇਅਰਮੈਨ ਸ੍ਰੀ ਸਚਿਤ ਜੈਨ, ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਸੌਮਿਆ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਆਰ.ਕੇ. ਰੇਵਾੜੀ ਦੀ ਅਗਵਾਈ ਹੇਠ ਇਹ ਪਹਿਲਕਦਮੀ ਵਾਤਾਵਰਣ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੀ ਹੈ। ਫੋਕਲ ਪੁਆਇੰਟ ਸਮੇਤ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਏ ਗਏ ਲਗਭਗ 2.15 ਲੱਖ ਪੌਦੇ ਪਿਛਲੇ ਢਾਈ ਸਾਲਾਂ ਦੌਰਾਨ ਹੁਣ ਵਿਕਸਿਤ ਹੋ ਕੇ ਹਰੇ ਭਰੇ ਜੰਗਲਾਂ ਦਾ ਰੂਪ ਧਾਰ ਰਹੇ ਹਨ।

ਇਸ ਪ੍ਰੋਜੈਕਟ ਦੀ ਸਫਲਤਾ ਵਿੱਚ ਵਰਧਮਾਨ ਸਟੀਲਜ਼ ਦੇ ਪ੍ਰਬੰਧਨ, ਸੀ.ਐਸ.ਆਰ ਟੀਮ ਅਤੇ ਬਾਗਬਾਨੀ ਟੀਮ ਦਾ ਮਹੱਤਵਪੂਰਨ ਯੋਗਦਾਨ ਹੈ। ਸ੍ਰੀ ਅਮਿਤ ਧਵਨ, ਹੈੱਡ ਸੀ.ਐਸ.ਆਰ ਅਤੇ ਸ੍ਰੀ ਹਰਨੇਕ ਸਿੰਘ, ਐਗਜ਼ਿਕਿਊਟਿਵ ਸੀ.ਐਸ.ਆਰ ਫੋਰੈਸਟ ਪ੍ਰੋਜੈਕਟ, ਸਮੇਤ ਪੂਰੀ ਟੀਮ ਵੱਲੋਂ ਪੌਦਿਆਂ ਦੀ ਸੰਭਾਲ, ਸਿੰਚਾਈ, ਰੱਖ-ਰਖਾਅ ਅਤੇ ਉਨ੍ਹਾਂ ਦੇ ਵਿਕਾਸ ਲਈ ਲਗਾਤਾਰ ਸਮਰਪਿਤ ਯਤਨ ਕੀਤੇ ਜਾ ਰਹੇ ਹਨ।

ਇਸ ਪਹਿਲਕਦਮੀ ਦਾ ਉਦੇਸ਼ ਸਿਰਫ਼ ਵੱਧ ਤੋਂ ਵੱਧ ਪੌਦੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਫਲਤਾਪੂਰਵਕ ਵੱਡੇ ਦਰੱਖਤਾਂ ਅਤੇ ਟਿਕਾਊ ਹਰੇ ਖੇਤਰਾਂ ਵਿੱਚ ਤਬਦੀਲ ਕਰਨਾ ਹੈ। ਇਹ ਉਪਰਾਲਾ ਲੁਧਿਆਣਾ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ, ਜੈਵ-ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਵਾਤਾਵਰਣ ਤਿਆਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।

ਵੀ.ਐਸ.ਐਸ.ਐਲ ਟੀਮ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ., ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਓਜਸਵੀ, ਆਈ.ਏ.ਐਸ ਅਤੇ ਜ਼ੋਨਲ ਕਮਿਸ਼ਨਰ ਸ੍ਰੀ ਜਸਦੇਵ ਸੇਖੋਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਸ ਵਾਤਾਵਰਣ-ਪੱਖੀ ਪਹਿਲਕਦਮੀ ਨੂੰ ਲਗਾਤਾਰ ਉਤਸ਼ਾਹ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ।

ਵੀ.ਐਸ.ਐਸ.ਐਲ ਭਵਿੱਖ ਵਿੱਚ ਵੀ ‘ਪ੍ਰਕ੍ਰਿਤੀ ਲੁਧਿਆਣਾ’ ਤਹਿਤ ਸ਼ਹਿਰ ਨੂੰ ਹੋਰ ਹਰਾ-ਭਰਾ ਅਤੇ ਟਿਕਾਊ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਣ ਲਈ ਵਚਨਬੱਧ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ