ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਸਬ-ਡਿਵੀਜ਼ਨ ’ਚ ਕੌਮੀ ਰਾਜਮਾਰਗ ’ਤੇ ਐਨ.ਐਚ.ਏ.ਆਈ. ਨੂੰ ਟੋਇਆਂ ਅਤੇ ਹੋਰ ਸੜਕੀ ਨੁਕਸਾਂ ਦੀ ਤੁਰੰਤ ਮੁਰੰਮਤ ਦੇ ਕਰਨ ਦੇ ਦਿੱਤੇ ਨਿਰਦੇਸ਼

ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਸਬ-ਡਿਵੀਜ਼ਨ ’ਚ ਕੌਮੀ ਰਾਜਮਾਰਗ ’ਤੇ ਐਨ.ਐਚ.ਏ.ਆਈ. ਨੂੰ ਟੋਇਆਂ ਅਤੇ ਹੋਰ ਸੜਕੀ ਨੁਕਸਾਂ ਦੀ ਤੁਰੰਤ ਮੁਰੰਮਤ ਦੇ ਕਰਨ ਦੇ ਦਿੱਤੇ ਨਿਰਦੇਸ਼
ਸੜਕੀ ਟੋਇਆਂ ਅਤੇ ਹੋਰ ਸੜਕੀ ਨੁਕਸਾਂ ਦੀ 48 ਘੰਟਿਆਂ ’ਚ ਮੁਰੰਮਤ ਕਰਕੇ ਪਾਲਣਾ ਸਰਟੀਫਿਕੇਟ ਜਮਾਂ ਕਰਵਾਉਣ ਦੇ ਵੀ ਦਿੱਤੇ ਹੁਕਮ

ਖੰਨਾ ਸਬ-ਡਿਵੀਜ਼ਨ ’ਚ ਐਨ.ਐਚ.ਏ.ਆਈ. ਦੇ ਅਧਿਕਾਰ ਖੇਤਰ ਵਾਲੀਆਂ ਸੜਕਾਂ ਦੀ ਮੁਰੰਮਤ ’ਚ ਲਾਪਰਵਾਹੀ ਨਾ ਹੋਵੇ: ਐਸ.ਡੀ.ਐਮ. ਸਵਾਤੀ ਟਿਵਾਣਾ

ਐਸ.ਡੀ.ਐਮ ਨੇ ਖੰਨਾ ’ਚ ਕੌਮੀ ਰਾਜਮਾਰਗ ’ਤੇ ਐਨ.ਐਚ.ਏ.ਆਈ. ਨੂੰ ਪਾਣੀ ਭਰਨ ਵਾਲੀਆਂ ਥਾਵਾਂ ’ਤੇ ਰੋਕਥਾਮੀ ਉਪਾਅ ਕਰਨ ਦੇ ਵੀ ਦਿੱਤੇ ਨਿਰਦੇਸ਼

ਖੰਨਾ, (ਲੁਧਿਆਣਾ), 9 ਅਗਸਤ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.), ਪ੍ਰੋਜੈਕਟ ਇੰਪਲੀਮੈਂਟੇਸ਼ਨ ਯੂਨਿਟ (ਪੀ.ਆਈ.ਯੂ.) ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਉਪ ਮੰਡਲ ਖੰਨਾ ਅਧੀਨ ਆਉਂਦੇ ਰਾਸ਼ਟਰੀ ਰਾਜਮਾਰਗ ਦੇ ਹਿੱਸੇ 'ਤੇ ਟੋਇਆਂ ਅਤੇ ਹੋਰ ਸੜਕੀ ਨੁਕਸਾਂ ਦੀ ਤੁਰੰਤ ਮੁਰੰਮਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਐਸ.ਡੀ.ਐਮ. ਨੇ ਇਹ ਕਾਰਵਾਈ ਐਨ.ਐਚ.ਏ.ਆਈ. ਪੀ.ਆਈ.ਯੂ. ਲੁਧਿਆਣਾ ਵੱਲੋਂ ਪੱਤਰ ਨੰਬਰ ਐਲ.ਡੀ.ਐਚ./24605 ਮਿਤੀ 8 ਅਗਸਤ, 2026 ਰਾਹੀਂ ਦਿੱਤੇ ਜਵਾਬ ਦੇ ਸੰਦਰਭ ਵਿੱਚ ਕੀਤੀ ਹੈ। ਐਨ.ਐਚ.ਏ.ਆਈ. ਵੱਲੋਂ ਦੱਸਿਆ ਗਿਆ ਹੈ ਕਿ ਸਬੰਧਤ ਰਾਸ਼ਟਰੀ ਰਾਜਮਾਰਗ ਦੀ ਦੇਖਭਾਲ ਓ ਐਂਡ ਐਮ ਠੇਕੇਦਾਰ ਦੁਆਰਾ ਕੀਤੀ ਜਾ ਰਹੀ ਹੈ ਅਤੇ ਟੋਇਆਂ ਦੀ ਤੁਰੰਤ ਮੁਰੰਮਤ ਲਈ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨਸੂਨ ਸੀਜ਼ਨ ਦੌਰਾਨ ਸੜਕ ਦੀ ਵਧੇਰੇ ਨਿਗਰਾਨੀ ਅਤੇ ਗਸ਼ਤ ਕਰਨ ਲਈ ਵੀ ਕਿਹਾ ਗਿਆ ਹੈ।

ਸ੍ਰੀਮਤੀ ਟਿਵਾਣਾ ਨੇ ਹਦਾਇਤ ਕੀਤੀ ਕਿ ਖੰਨਾ ਉਪ ਮੰਡਲ ਵਿੱਚ ਐਨ.ਐਚ.ਏ.ਆਈ. ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਟੋਇਆਂ, ਖਰਾਬ ਸੜਕੀ ਹਿੱਸਿਆਂ ਅਤੇ ਹੋਰ ਨੁਕਸਾਂ ਦੀ ਮੁੜ ਪਛਾਣ ਕਰਕੇ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਨੇ ਪਾਣੀ ਭਰਨ ਵਾਲੀਆਂ ਥਾਵਾਂ 'ਤੇ ਢੁਕਵੇਂ ਰੋਕਥਾਮੀ ਉਪਾਅ ਕਰਨ ਅਤੇ ਮਾਨਸੂਨ ਦੌਰਾਨ ਨਿਯਮਿਤ ਜਾਂਚ ਤੇ ਗਸ਼ਤ ਯਕੀਨੀ ਬਣਾਉਣ ਲਈ ਵੀ ਕਿਹਾ।

ਉਨ੍ਹਾਂ ਨਿਰਦੇਸ਼ ਦਿੱਤੇ ਕਿ ਮੁਰੰਮਤ ਕਾਰਜਾਂ ਦੀ ਪਾਲਣਾ ਰਿਪੋਰਟ/ਸਰਟੀਫਿਕੇਟ ਐਨ.ਐਚ.ਏ.ਆਈ. ਜਾਂ ਓ ਐਂਡ ਐਮ ਠੇਕੇਦਾਰ ਦੇ ਸਮਰੱਥ ਅਧਿਕਾਰੀ ਵੱਲੋਂ ਦਸਤਖਤ ਕਰਕੇ, ਮੁਰੰਮਤ ਕੀਤੀਆਂ ਥਾਵਾਂ ਦੇ ਸੰਖੇਪ ਵੇਰਵੇ ਸਮੇਤ, ਪੱਤਰ ਪ੍ਰਾਪਤ ਹੋਣ ਤੋਂ 48 ਘੰਟਿਆਂ ਦੇ ਅੰਦਰ ਇਸ ਦਫ਼ਤਰ ਨੂੰ ਭੇਜਿਆ ਜਾਵੇ। ਇਹ ਕਦਮ ਆਮ ਲੋਕਾਂ ਦੀ ਸੁਰੱਖਿਆ ਅਤੇ ਸੜਕ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ