ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਆਜ਼ਾਦੀ ਦਿਵਸ ਮੌਕੇ ਨੈਸ਼ਨਲ ਸਟੇਟ ਐਵਾਰਡ ਜੇਤੂ ਡਾ ਗੁਰਚਰਨ ਕੌਰ ਕੋਚਰ ਨੇ ਰਾਸ਼ਟਰੀ ਝੰਡਾ ਲਹਿਰਾਇਆ

ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਆਜ਼ਾਦੀ ਦਿਵਸ ਮੌਕੇ ਨੈਸ਼ਨਲ ਸਟੇਟ ਐਵਾਰਡ ਜੇਤੂ ਡਾ ਗੁਰਚਰਨ ਕੌਰ ਕੋਚਰ ਨੇ ਰਾਸ਼ਟਰੀ ਝੰਡਾ ਲਹਿਰਾਇਆ 
ਲੁਧਿਆਣਾ 15 ਅਗਸਤ (ਮਨਜੀਤ ਸਿੰਘ ਰੋਮਾਣਾ) ਹਲਕਾ ਗਿੱਲ ਅਧੀਨ ਪੈਂਦੇ ਪਿੰਡ ਹਰਨਾਮਪੁਰਾ ਦੇ ਸੱਤਿਆ ਭਾਰਤੀ ਸਕੂਲ ਵਿਖੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਸਿੱਧ ਲੇਖਿਕਾ ਨੈਸ਼ਨਲ ਸਟੇਟ ਐਵਾਰਡ ਜੇਤੂ ਡਾ ਗੁਰਚਰਨ ਕੌਰ ਕੋਚਰ ਜੀ ਨੇ ਅਦਾ ਕੀਤੀ ਬੱਚਿਆਂ ਅਤੇ ਆਏ ਪਤਵੰਤੇ ਸੱਜਣਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਗਾਇਆ ਗਿਆ।ਇਸ ਤਰ੍ਹਾਂ ਭਾਵਪੂਰਤ ਸ਼ਹੀਦਾਂ ਨੂੰ ਜਾਦ ਕਰਦਿਆਂ ਸਕੂਲ ਦੀ ਹੈਂਡ ਮਾਸਟਰ ਪਵਨਦੀਪ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਮੈਡਮ ਸਵਰਨ ਕੌਰ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ ਗੁਰਚਰਨ ਕੌਰ ਕੋਚਰ ਜੀ ਦੇ ਜੀਵਨ ਵਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ ਕੋਚਰ ਵੱਲੋਂ ਆਪਣੇ ਵੱਡਮੁਲੇ ਵਿਚਾਰਾਂ ਵਿੱਚ ਸਮੂਹ ਦੇਸ਼ ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਸੁਰੱਖਿਆ ਵਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਆਪਣੀਆਂ ਸ਼ਾਨਦਾਰ ਗ਼ਜ਼ਲ ਪੜ੍ਹਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ।ਉਨ੍ਹਾਂ ਵਿਸ਼ੇਸ਼ ਸੁਝਾਅ ਦਿੰਦੇ ਹੋਏ ਕਿਹਾ ਕਿ ਪਿੰਡ ਦੀਆਂ ਸੜਕਾਂ ਦੇ ਕਿਨਾਰੇ ਜੇਕਰ ਪਾਮ ਅਤੇ ਅਸ਼ੋਕ ਦੇ ਪੇੜ ਲਗਾਏ ਜਾਣ ਤਾਂ ਪਿੰਡਾਂ ਦੀ ਖੂਬਸੂਰਤੀ ਵਧੇਗੀ। ਇਸ ਮੌਕੇ ਉਨ੍ਹਾਂ ਵੱਲੋਂ ਸਲੋਗਨ ਜਾਰੀ ਕੀਤਾ ਗਿਆ ਕਿ "ਆਉ ਵਧਾਈਏ ਪਿੰਡਾਂ ਦੀ ਸ਼ਾਨ,ਸੜਕ ਕਿਨਾਰੇ ਲਾਈਏ ਰੁੱਖ ਅਸ਼ੋਕ ਅਤੇ ਪਾਮ" । ਮੁੱਖ ਅਧਿਆਪਕਾ ਪਵਨਦੀਪ ਕੌਰ ਅਤੇ ਸਮੂਹ ਸਟਾਫ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੋਮਨਾਥ ਸਿੰਘ ਵੱਲੋਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਸਾਨੂੰ ਹਮੇਸ਼ਾ ਕੁਦਰਤੀ ਦੀ ਸਿਰਜੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਦਾ ਧਿਆਨ ਰੱਖਦੇ ਹੋਏ ਧਰਤੀ ਤੋਂ ਅਸਮਾਨ ਤੱਕ ਦੀ ਸਿਖਿਆ ਲੈਣੀ ਚਾਹੀਦੀ ਹੈ, ਅਤੇ ਕੁਦਰਤ ਨੂੰ ਸੰਭਾਲਣ ਪ੍ਰਤੀ ਆਪਣੀਆਂ ਕਵਿਤਾ ਧਰਤ ਪੰਜਾਬ ਦੀਏ ਸੁਖ ਵਰਤਾਈਂ ਨੀ ਆਦਿ ਰਾਹੀਂ ਸਰੋਤਿਆਂ ਜਾਗਰੂਕ ਕੀਤਾ ।ਇਸ ਦੋਰਾਨ ਬੱਚਿਆਂ ਵੱਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਪੰਜਾਬ ਦੀ ਰੂਹ ਗਿੱਧਾ ਭੰਗੜਾ ਪਾਕੇ ਖੂਬ ਜਸ਼ਨ ਮਨਾਇਆ ਗਿਆ । ਬੱਚਿਆਂ ਵੱਲੋਂ ਵਿਸ਼ਵ ਸ਼ਾਂਤੀ ਲਈ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਪਵਨਦੀਪ ਕੌਰ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਮੇਜਰ ਭੁਪਿੰਦਰ ਸਿੰਘ ਜਿੰਨ੍ਹਾਂ ਦਾ ਆਦਮ ਕੱਦ ਬੁੱਤ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਲਗਾਇਆ ਗਿਆ ਹੈ ਉਹ ਇਸ ਪਿੰਡ ਹਰਨਾਮਪੁਰਾ ਦੇ ਜੰਮਪਲ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਵਿਚ ਪੜਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ। ਸਕੂਲ ਦੀ ਵਰਦੀ ਖਾਣਾ ਸਭ ਸਕੂਲ ਵੱਲੋਂ ਦਿੱਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਆਫ਼ਿਸ ਤੋਂ ਦਿਵਿਆ ਪ੍ਰਕਾਸ਼, ਐਡਵੋਕੇਟ ਪ੍ਰੇਮ ਸਿੰਘ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਨਗਰ ਪੰਚਾਇਤ ਹਰਨਾਮਪੁਰਾ ਦਲਜੀਤ ਸਿੰਘ, ਮਨਪ੍ਰੀਤ ਸਿੰਘ ਪ੍ਰੀਤੀ, ਐਸ਼ ਐਮ ਸੀ ਮੈਂਬਰ ਪਰਗਟ ਸਿੰਘ, ਅਧਿਆਪਕ ਕਿਰਨਦੀਪ ਕੌਰ,ਸਵਰਨ ਕੌਰ, ਪਵਨਦੀਪ ਕੌਰ, ਕਰਮਜੀਤ ਕੌਰ, ਮਨਦੀਪ ਕੌਰ ਬੱਚੇ ਅਤੇ ਮਾਪਿਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਮੌਜੂਦ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ