ਕਿਸਾਨਾਂ ਤੇ ਖੇਤ ਮਜਦੂਰਾਂ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਲੜਦੇ ਰਹਾਂਗੇ - ਚੜੂਨੀ

ਕਿਸਾਨਾਂ ਤੇ ਖੇਤ ਮਜਦੂਰਾਂ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਲੜਦੇ ਰਹਾਂਗੇ - ਚੜੂਨੀ 
ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਹਿਮ ਮੀਟਿੰਗ

ਲੁਧਿਆਣਾ, 11 ਅਗਸਤ (ਮਨਜੀਤ ਸਿੰਘ ਰੋਮਾਣਾ) ਗੁਰਦੁਆਰਾ ਮੰਜੀ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਕਿਸਾਨਾਂ, ਖੇਤ ਮਜਦੂਰ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ, ਖੇਤ ਮਜਦੂਰਾਂ, ਨੌਜਵਾਨ ਅਤੇ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਨੂੰ ਭੁੱਲ ਕੇ ਸਿਰਫ ਚੋਣਾਂ ਜਿੱਤਣ ਦੀ ਰਣਨੀਤੀ ਬਨਾਉਣ ਵਿੱਚ ਰੁੱਝੀਆਂ ਹੋਈਆਂ ਹਨ। ਜਦਕਿ ਪੰਜਾਬ ਦੇ ਲੋਕ ਲਗਾਤਾਰ ਵਧ ਰਹੇ ਨਸ਼ੇ, ਬੇਰੋਜਗਾਰੀ, ਗੈਂਗਸਟਰਵਾਦ, ਲੁਟਾਂ-ਖੋਹਾਂ, ਫਿਰੌਤੀਆਂ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਦੁਖੀ ਹਨ। ਇਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ, ਦੂਜੇ ਪਾਸੇ ਨੌਜਵਾਨ ਨਸ਼ੇ ਦੀ ਭੇਂਟ ਚੜਦੇ ਰਹੇ ਹਨ। ਉਹਨਾਂ ਪਾਰਟੀ ਅਹੁਦੇਦਾਰਾਂ ਨੂੰ ਯੂਨੀਅਨ ਦੀ ਮਜਬੂਤੀ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਕੌਮੀ ਮੀਤ ਪ੍ਰਧਾਨ ਅਜੀਤ ਸਿੰਘ ਜੀਤਾ ਪਵਾਰ, ਸਰਦਾਰ ਅਮਰਿੰਦਰ ਸਿੰਘ ਹੈਪੀ ਸੂਬਾ ਪ੍ਰਧਾਨ ਪੰਜਾਬ, ਸੁਖਦੇਵ ਸਿੰਘ ਮਿੰਟੂ ਸੂਬਾ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਬੱਬੂ ਸੂਬਾ ਮੀਤ ਪ੍ਰਧਾਨ ਪੰਜਾਬ, ਮੀਤ ਪ੍ਰਧਾਨ ਜੱਥੇਦਾਰ ਰੋਸ਼ਨ ਸਿੰਘ ਸਾਗਰ,ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ,ਮਲਕੀਤ ਸਿੰਘ ਸੰਜਰਪੁਰ ਸਕੱਤਰ ਪੰਜਾਬ, ਚੇਅਰਮੈਨ ਪੰਜਾਬ ਪ੍ਰਹਲਾਦ ਸਿੰਘ ਨਾਮਧਾਰੀ,ਪਵਨ ਕੁਮਾਰ ਪਿੰਕਾ ਸ਼ਹਿਰੀ ਪ੍ਰਧਾਨ ਰਾਜਪੁਰਾ,ਯੂਥ ਪ੍ਰਧਾਨ ਇੰਦਰਜੀਤ ਸਿੰਘ ਬੈਂਸ ਗੁਰਦਾਸਪੁਰ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਤ ਸਿੰਘ,ਮੋਹਾਲੀ ਦੇ ਪ੍ਰਧਾਨ ਸਤਨਾਮ ਸਿੰਘ, ਇੰਦਰਜੀਤ ਸਿੰਘ ਮੋਹਾਲੀ, ਦੀਦਾਰ ਸਿੰਘ ਮੋਹਾਲੀ, ਸੁਖਵਿੰਦਰ ਸਿੰਘ ਪਟਿਆਲਾ, ਰਾਜੇਸ਼ ਕੁਮਾਰ, ਨਛੱਤਰ ਸਿੰਘ, ਜਸਪਾਲ ਸਿੰਘ, ਕਰਮਜੀਤ ਸਿੰਘ ਸੰਧੂ ਸਾਹਨੇਵਾਲ, ਜਤਿੰਦਰਪਾਲ ਸਿੰਘ ਜਿੰਦੂ ਰੋਪੜ, ਮਲਾਹਾ ਸਿੰਘ ਰੋਪੜ, ਗੁਰਪ੍ਰੀਤ ਸਿੰਘ ਰੋਪੜ, ਅਜੀਤ ਸਿੰਘ ਰੋਪੜ,ਇੰਦਰਜੀਤ ਸਿੰਘ ਚਹੇੜੂ, ਅਮਰਜੀਤ ਸਿੰਘ ਖੰਨਾ, ਬਿਕਰਮਜੀਤ ਸਿੰਘ ਗੁਰਦਾਸਪੁਰ, ਬਚਿੱਤਰ ਸਿੰਘ ਗੁਰਦਾਸਪੁਰ, ਕੁਲਵਿੰਦਰ ਸਿੰਘ ਗੁਰਦਾਸਪੁਰ, ਸੁਲੱਖਣ ਸਿੰਘ ਬਚਿੱਤਰ ਸਿੰਘ, ਦਵਿੰਦਰ ਸਿੰਘ, ਲੱਛਮਣ ਸਿੰਘ, ਬਲਜੀਤ ਸਿੰਘ ਖੰਨਾ, ਜਗਦੇਵ ਖੰਨਾ, ਗੁਰਮੇਲ ਸਿੰਘ ਖੰਨਾ, ਗੁਰਮੁਖ ਸਿੰਘ ਗੁਰਦਾਸਪੁਰ ਅਤੇ ਸੁਖਦੇਵ ਸਿੰਘ ਸਕੱਤਰ, ਅਤੇ ਮੀਡੀਆ ਇੰਚਾਰਜ਼ ਪੰਜਾਬ ਕੁਲਵਿੰਦਰ ਸਿੰਘ ਸਲੇਮ ਟਾਬਰੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ