ਆਟੋ ਰਿਕਸ਼ਾ ਦਾ ਗਿਫ਼੍ਟ ਦੇ ਕੇ 'ਜਤਿੰਦਰ ਖੰਗੂੜਾ' ਨੇ ਮਨਾਇਆ ਆਪਣਾ ਜਨਮ ਦਿਨ

ਪਾਰਟੀ ਵਰਕਰ ਨੂੰ ਸਵਾ ਤਿੱਨ ਲੱਖ ਰੁਪਏ ਦਾ ਆਟੋ ਰਿਕਸ਼ਾ ਦਾ ਗਿਫ਼੍ਟ ਦੇ ਕੇ 'ਜਤਿੰਦਰ ਖੰਗੂੜਾ' ਨੇ ਮਨਾਇਆ ਆਪਣਾ ਜਨਮ ਦਿਨ
ਆਟੋ ਰਿਕਸ਼ਾ ਮਿਲਣ ਤੇ ਉਦੇ ਭਾਨ ਸਿੰਘ ਨੇ ਕੀਤਾ ਪਾਰਟੀ ਪ੍ਰਧਾਨ ਜਤਿੰਦਰ ਖੰਗੂੜਾ ਦਾ ਧੰਨਵਾਦ

ਲੁਧਿਆਣਾ, 9 ਅਗਸਤ (ਮਨਜੀਤ ਸਿੰਘ ਰੋਮਾਣਾ) ਅੱਜ ਦੇ ਦਿਖਾਵੇ ਦੇ ਯੁੱਗ ਵਿੱਚ ਜਿੱਥੇ ਛੋਟੇ-ਛੋਟੇ ਸਿਆਸੀ ਤੇ ਸਮਾਜਿਕ ਆਗੂ ਆਪਣੇ ਜਨਮਦਿਨ ਤੇ ਲੱਖਾਂ ਰੁਪਏ ਖਰਚ ਕਰਕੇ ਦਿਖਾਵਾ ਕਰਨ ਵਿੱਚ ਲੱਗੇ ਰਹਿੰਦੇ ਹਨ, ਓਥੇ ਹੀ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਪਾਰਟੀ ਵਰਕਰ ਉਦੇ ਭਾਨ ਸਿੰਘ ਨੂੰ ਸਵਾ ਤਿੱਨ ਲੱਖ ਰੁਪਏ ਦੀ ਕੀਮਤ ਵਾਲਾ ਆਟੋ ਰਿਕਸ਼ਾ ਦਾਨ ਕਰਕੇ ਆਪਣਾ ਜਨਮ ਦਿਨ ਮਨਾ ਕੇ ਨਵੀਂ ਮਿਸਾਲ ਪੈਦਾ ਕੀਤੀ। ਇਸ ਮੌਕੇ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਉਦੇ ਭਾਨ ਮੂਲ ਰੂਪ ਵਿੱਚ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਫੈਨ ਹੋਣ ਕਾਰਣ ਉਹ 2013 ਵਿੱਚ ਲੁਧਿਆਣਾ ਆ ਗਿਆ ਸੀ। ਇੱਥੇ ਆ ਕੇ ਉਹ ਲਗਾਤਾਰ ਪਾਰਟੀ ਦਾ ਪ੍ਰਚਾਰ ਕਰਦਾ ਰਿਹਾ ਹੈ। ਉਸਦਾ ਕੋਈ ਘਰ ਵੀ ਨਹੀਂ ਹੈ ਅਤੇ ਉਸ ਕਿਸ਼ਤਾਂ ਤੇ ਖਰੀਦੇ ਗਏ ਆਟੋ ਰਿਕਸ਼ਾ ਵਿੱਚ ਹੀ ਰਾਤ ਗੁਜਾਰਦਾ ਰਿਹਾ ਹੈ। ਉਹ ਜਿੰਨੀ ਵੀ ਕਮਾਈ ਕਰਦਾ ਹੈ, ਉਹ ਆਪਣੀ ਬੇਟੀ ਨੂੰ ਭੇਜ ਦਿੰਦਾ ਹੈ। ਹੁਣ ਉਸਦਾ ਪੁਰਾਣਾ ਆਟੋ ਖਰਾਬ ਰਹਿਣ ਲੱਗ ਗਿਆ ਸੀ, ਜਿਸ ਕਾਰਣ ਉਸਨੂੰ ਆਪਣੀ ਰੋਜੀ-ਰੋਟੀ ਕਮਾਉਣ ਲਈ ਮਦਦ ਦੀ ਲੋੜ ਸੀ। ਖੰਗੂੜਾ ਨੇ ਦੱਸਿਆ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਉਦੇ ਭਾਨ ਸਿੰਘ ਦੀ ਮਦਦ ਕਰਨ ਲਈ ਨਵਾਂ ਆਟੋ ਲੈ ਕੇ ਦਿੱਤਾ ਹੈ, ਤਾਂ ਜੋ ਉਹ ਆਪਣੀ ਰੋਜੀ-ਰੋਟੀ ਕਮਾ ਸਕੇ। ਉਹਨਾਂ ਕਿਹਾ ਕਿ ਪਾਰਟੀ ਆਪਣੇ ਹਰ ਵਰਕਰ ਦਾ ਪੂਰਾ ਧਿਆਨ ਰੱਖਦੀ ਹੈ। ਉਦੇ ਭਾਨ ਨੇ ਪਾਰਟੀ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਨੂੰ ਇਸਦੀ ਸਖਤ ਲੋੜ ਸੀ, ਤਾਂ ਜੋ ਉਹ ਆਪਣੀ ਰੋਜੀ-ਰੋਟੀ ਕਮਾਉਣ ਦੇ ਨਾਲ-ਨਾਲ ਪਾਰਟੀ ਦਾ ਪ੍ਰਚਾਰ ਵੀ ਲਗਾਤਾਰ ਕਰ ਸਕੇ। ਜਨਮ ਦਿਨ ਦੇ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮੇਅਰ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾਂ, ਵਿਧਾਇਕ ਮਦਨ ਲਾਲ ਬੱਗਾ, ਦੀਪਕ ਬਾਲੀ, ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਮੀਡੀਅਮ ਇੰਡਸਟਰੀਜ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਤਰਸੇਮ ਸਿੰਘ ਭਿੰਡਰ, ਚੇਅਰਮੈਨ ਰਜਿੰਦਰ ਸਿੰਘ ਬਸੰਤ, ਕੌਂਸਲਰ ਨਿਧੀ ਗੁਪਤਾ, ਸੁਰੇਸ਼ ਕੁਮਾਰ ਗੋਇਲ, ਗੁਰਵੀਰ ਸਿੰਘ ਗੋਲੂ ਬਾਜਵਾ, ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਐਡਵੋਕੇਟ ਬੀਕੇ ਰਾਮਪਾਲ, ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ, ਮੀਡਿਆ ਇੰਚਾਰਜ ਪੁਨੀਤ ਸਾਹਨੀ, ਰਾਜਕੁਮਾਰ ਅਗਰਵਾਲ, ਪਰਮਿੰਦਰ ਸਿੰਘ ਸੰਧੂ,ਐਮ ਪੀ ਜਵੰਦੀ, ਰੋਸਨ ਸਾਈਂ, ਸੰਨੀ ਬੇਦੀ, ਅਜੇ ਮਿੱਤਲ,ਨੰਬਰਦਾਰ ਗੁਰਮੀਤ ਸਿੰਘ ਸਰੋਏ, ਨੰਬਰਦਾਰ ਭੈਰਾਜ ਸਿੰਘ, ਸਮੇਤ ਪਾਰਟੀ ਦੇ ਆਗੂ ਤੇ ਵਰਕਰ ਜਤਿੰਦਰ ਸਿੰਘ ਖੰਗੂੜਾ ਨੂੰ ਵਧਾਈ ਦੇਣ ਲਈ ਪਹੁੰਚੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ