'ਖੁਦ ਕੇ ਖੂਨ ਸੇ ਸੀਂਚਾ ਐਸਾ ਕਿ ਬੰਜਰ ਗੁਲਿਸਤਾਂ ਆਬਾਦ ਕਰ ਗਿਆ, ਫਾਂਸੀ ਕੇ ਫੰਦੇ ਮੇਂ ਐਸਾ ਕੈਦ ਹੂਆ ਕਿ ਦੇਸ਼ ਆਜ਼ਾਦ ਕਰ ਗਿਆ'- ਪ੍ਰਭ ਕਿਰਨ ਸਿੰਘ
'ਖੁਦ ਕੇ ਖੂਨ ਸੇ ਸੀਂਚਾ ਐਸਾ ਕਿ ਬੰਜਰ ਗੁਲਿਸਤਾਂ ਆਬਾਦ ਕਰ ਗਿਆ, ਫਾਂਸੀ ਕੇ ਫੰਦੇ ਮੇਂ ਐਸਾ ਕੈਦ ਹੂਆ ਕਿ ਦੇਸ਼ ਆਜ਼ਾਦ ਕਰ ਗਿਆ'- ਪ੍ਰਭ ਕਿਰਨ ਸਿੰਘ
ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੀ ਮਹੀਨਾਵਾਰ ਸਾਹਿਤਕ ਮਿਲਣੀ ਸਾਵਣ ਮਹੀਨੇ ਅਤੇ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਰਹੀ
ਲੁਧਿਆਣਾ 03 ਅਗਸਤ (ਮਨਜੀਤ ਸਿੰਘ ਰੋਮਾਣਾ) ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਦੀ ਮਹੀਨਾਵਾਰ ਸਾਹਿਤਕ ਮਿਲਣੀ ਇਸ ਵਾਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਅਤੇ ਸਾਵਣ ਮਹੀਨੇ ਨੂੰ ਸਮਰਪਿਤ ਰਹੀ । ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਹੋਈ ਇਸ ਮਿਲਣੀ ਦੌਰਾਨ ਹਾਜ਼ਰ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ ਕਵੀਆਂ/ਕਵਿੱਤਰੀਆਂ ਆਦਿ ਨੇ ਆਪਣੇ ਆਪਣੇ ਅੰਦਾਜ਼ ਵਿਚ ਖੂਬ ਸਾਹਿਤਕ ਰੰਗ ਬੰਨ੍ਹੇ । ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਨ ਉਪਰੰਤ ਪੰਜਾਬ ਦੇ ਪੁਰਾਤਨ ਬਹਾਦਰ ਸੂਰਬੀਰਾਂ ਦੇ ਇਤਿਹਾਸ ਬਾਰੇ ਕਈ ਨਵੇਂ ਤੱਥ ਪੇਸ਼ ਕਰਦਿਆਂ ਵਿਸਥਾਰਤ ਚਾਨਣਾ ਪਾਇਆ । ਮੰਚ ਦਾ ਸੰਚਾਲਨ ਕਰਦਿਆਂ ਬੋਰਡ ਦੇ ਜ. ਸਕੱਤਰ ਪ੍ਰਮਿੰਦਰ ਸਿੰਘ ਅਲਬੇਲਾ ਨੇ ਆਪਣੇ ਨਵੇਂ ਗੀਤ 'ਤੇਰੇ ਰੰਗ ਨਿਆਰੇ ਨੇ' ਨਾਲ ਸਾਹਿਤਕ ਮਿਲਣੀ ਦਾ ਆਗਾਜ਼ ਕੀਤਾ। ਗ਼ਜ਼ਲ-ਗੋ ਤੇ ਗਾਇਕ ਜੋਰਾਵਰ ਸਿੰਘ ਪੰਛੀ ਨੇ 'ਚੜ੍ਹਿਆ ਸਾਵਣ ਪਿੱਪਲੀ ਪੀਘਾਂ' ਗੀਤ ਗਾਇਆ ਜਦਕਿ ਸੁਰੀਲੀ ਤੇ ਖ਼ੂਬਸੂਰਤ ਆਵਾਜ਼ ਦੇ ਮਾਲਕ ਗੁਰਮੀਤ ਸਿੰਘ ਨੇ 'ਕਦੇ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੀਦਾ' ਗੀਤ ਗਾ ਕੇ ਖੂਬ ਸਮਾਂ ਬੰਨ੍ਹਿਆ। ਉੱਘੇ ਪੰਥਕ ਕਵੀ ਅਤੇ ਪਾਲੀਟੈਕਨੀਕਲ ਕਾਲਜ ਰਿਸ਼ੀ ਨਗਰ ਵਿਚ ਕਾਰਜਸ਼ੀਲ ਦੀਪ ਸਿੰਘ ਨੇ ਧਰਮਾਂ ਦੇ ਨਾਂਅ ਤੇ ਹੁੰਦੀ ਲੜਾਈ ਤੇ ਤੰਨਜ਼ ਕਸਦੀ ਕਵਿਤਾ ਪੜ੍ਹੀ ਜਿਸ ਦੀ ਭਰਪੂਰ ਸ਼ਲਾਘਾ ਹੋਈ। ਗੀਤਕਾਰ ਸਖਬੀਰ ਸੰਧੇ ਨੇ 'ਕਿੱਕਰਾਂ ਦੀ ਛਾਂ ਹੇਠ' ਜਜ਼ਬਾਤੀ ਕਵਿਤਾ ਬੋਲੀ ਤਾਂ ਸਭ ਦਾ ਗੱਚ ਭਰ ਆਇਆ। ਪ੍ਰਸਿੱਧ ਕਵਿੱਤਰੀ ਦੀ ਲੁਧਿਆਣਵੀ ਵਲੋਂ 'ਤੀਆਂ ਦਾ ਤਿਉਹਾਰ ਮਨਾਉਂਦੀਆਂ ਕੁੜੀਆਂ' ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬੜੇ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਬੁਲੰਦ ਆਵਾਜ਼ ਦੇ ਮਾਲਕ ਗਾਇਕ ਜਗਦੇਵ ਸਿੰਘ ਜੱਗਾ ਜਮਾਲਪੁਰੀ ਨੇ ਉੱਚੀ ਸੁਰ ਵਿੱਚ 'ਊਧਮ ਸਿੰਘ ਸਰਦਾਰ ਕੋਈ ਉਠਿੱਆ ਪੰਜਾਬੀ ਮਹਾਨ ਸੂਰਮਾ' ਵਾਲਾ ਦੇਸ਼ ਭਗਤੀ ਦਾ ਜੋਸ਼ੀਲਾ ਗੀਤ ਪੇਸ਼ ਕੀਤਾ। ਗ਼ਜ਼ਲ ਗਾਇਕ ਮੀਤ ਪਾਣੀਪਤ ਨੇ ਹਰਿਆਣਾਵੀ ਅੰਦਾਜ਼ ਵਿਚ 'ਕਾਲੀ ਘਨਘੋਰ ਘਟਾ ਮੇਂ ਤੇਰੀ ਯਾਦ ਸਤਾਵੈ' ਗਾ ਕੇ ਖੂਬ ਵਾਹਵਾ ਬਟੋਰੀ। ਵਿਲੱਖਣ ਪੇਸ਼ਕਾਰੀ ਲਈ ਜਾਣੀ ਜਾਂਦੀ ਸ਼ਾਇਰਾ ਕੁਲਵਿੰਦਰ ਕੌਰ ਕਿਰਨ ਨੇ 'ਕਿੰਨੇ ਹੀ ਰੰਗ ਜ਼ਿੰਦਗੀ ਦੇ ਦਿਖਾਏ ਸਾਵਣ' ਕਵਿਤਾ ਪੜ੍ਹੀ। ਸਾਹਿਤਕ ਅਤੇ ਧਾਰਮਿਕ ਸਮਾਗਮਾਂ ਵਿੱਚ ਹਰ ਵੇਲੇ ਸਰਗਰਮ ਰਹਿਣ ਵਾਲੀ ਕਵਿੱਤਰੀ ਜਸਵਿੰਦਰ ਕੌਰ ਜੱਸੀ ਨੇ 'ਕਾਲੀਆਂ ਘਟਾਵਾਂ ਚੜ੍ਹ ਆਈਆਂ ਅੰਬਰਾਂ ਤੇ' ਕਵਿਤਾ ਸੁਣਾਈ। ਗ਼ਜ਼ਲ ਗੋ ਹਰਦੀਪ ਸਿੰਘ ਬਿਰਦੀ ਨੇ 'ਤੁਹਾਡੇ ਨਾਲ ਰਹਿ ਕੇ ਮੁਹੱਬਤ ਹੋ ਗਿਆ ਹਾਂ' ਪੜ੍ਹੀ ਤਾਂ ਮਹੌਲ ਖੁਸ਼ਗਵਾਰ ਹੋ ਗਿਆ। ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੇ ਕਹਾਣੀਕਾਰ ਪੰਮੀ ਹਬੀਬ ਨੇ 'ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ' ਵਿਅੰਗਮਈ ਸ਼ੈਲੀ ਵਿਚ ਮਿੰਨੀ ਕਹਾਣੀ ਸੁਣਾਈ। ਨਾਰੀ ਸ਼ਕਤੀ ਲਈ ਮਸ਼ਹੂਰ ਸਮਾਜ ਸੇਵਕ ਸ਼ਾਇਰਾ ਸਿਮਰਨ ਧੁੱਗਾ ਨੇ ਜ਼ਾਲਮ ਹੁਕਮਰਾਨਾਂ ਨੂੰ ਵੰਗਾਰਦੀ 'ਨਹੀਂ ਮੰਨਣੀ ਤੇਰੀ ਈਨ ਨਹੀਂ ਮੰਨਣੀ' ਰਚਨਾ ਪੇਸ਼ ਕੀਤੀ । ਸਮਾਜ ਸੁਧਾਰਕ ਕਵੀ ਭੁਪਿੰਦਰ ਸਿੰਘ ਸੈਣੀ ਵਲੋਂ 'ਰੱਬ ਦੀ ਰਜ਼ਾ ਵਿਚ ਲਿਖਣਾ ਛੱਡ ਦੇ' ਕਾਫੀ ਪ੍ਰਭਾਵਿਤ ਰਹੀ। ਮੀਤ ਪਾਣੀਪਤ ਵਲੋਂ ਗਾਏ ਅਤੇ ਚੰਨਪ੍ਰੀਤ ਸਿੰਘ ਗਿੱਲ ਦੀ ਪ੍ਰੋਡਕਸ਼ਨ ਵਲੋਂ ਤਿਆਰ ਕੀਤੇ ਨਵੇਂ ਗੀਤ ਦਾ ਪੋਸਟਰ ਹਾਜ਼ਰ ਸਾਹਿਤਕਾਰਾਂ ਵਲੋਂ ਜਾਰੀ ਕੀਤਾ ਗਿਆ। ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ 'ਖੁਦ ਕੇ ਖੂਨ ਸੇ ਸੀਂਚਾ ਐਸਾ ਕਿ ਬੰਜਰ ਗੁਲਿਸਤਾਂ ਆਬਾਦ ਕਰ ਗਿਆ, ਫਾਂਸੀ ਕੇ ਫੰਦੇ ਮੇਂ ਐਸਾ ਕੈਦ ਹੂਆ ਕਿ ਦੇਸ਼ ਆਜ਼ਾਦ ਕਰ ਗਿਆ' ਨਾਲ ਪਹੁੰਚੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਤੂਫ਼ਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ (ਰਜਿ.) ਵਲੋਂ ਵਿਜੇ ਕਲਿਆਣ ਨੇ ਸਾਹਿਤਕ ਮਿਲਣੀ ਲਈ ਸ਼ਲਾਘਾਯੋਗ ਪ੍ਰਬੰਧ ਕੀਤਾ ਹੋਇਆ ਸੀ ।
टिप्पणियाँ
एक टिप्पणी भेजें