ਲੁਧਿਆਣਾ ਵਿੱਚ 7.19 ਲੱਖ ਬੱਚਿਆਂ ਨੂੰ ਅੱਜ ਐਲਬੈਂਡਾਜ਼ੋਲ ਦੀ ਗੋਲੀ ਖਵਾਈ ਗਈਨੈਸ਼ਨਲ ਡੀ-ਵਰਮਿੰਗ ਡੇ ਤਹਿਤ ਜ਼ਿਲ੍ਹੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ
ਲੁਧਿਆਣਾ ਵਿੱਚ 7.19 ਲੱਖ ਬੱਚਿਆਂ ਨੂੰ ਅੱਜ ਐਲਬੈਂਡਾਜ਼ੋਲ ਦੀ ਗੋਲੀ ਖਵਾਈ ਗਈ
ਨੈਸ਼ਨਲ ਡੀ-ਵਰਮਿੰਗ ਡੇ ਤਹਿਤ ਜ਼ਿਲ੍ਹੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ
ਲੁਧਿਆਣਾ, 10 ਅਗਸਤ (ਮਨਜੀਤ ਸਿੰਘ ਰੋਮਾਣਾ) ਨੈਸ਼ਨਲ ਡੀ-ਵਰਮਿੰਗ ਡੇ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 1 ਤੋਂ 19 ਸਾਲ ਦੀ ਉਮਰ ਦੇ 7.19 ਲੱਖ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਮੁਫ਼ਤ ਖਵਾਈ ਗਈ। ਸਿਹਤ ਵਿਭਾਗ ਵੱਲੋਂ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਿਹਤ ਸੰਸਥਾਵਾਂ ਰਾਹੀਂ ਇਹ ਮੁਹਿੰਮ ਚਲਾਈ ਗਈ, ਜਿਸ ਦਾ ਉਦੇਸ਼ ਬੱਚਿਆਂ ਨੂੰ ਆਂਤਾਂ ਦੇ ਕਿਰਮਾਂ ਤੋਂ ਬਚਾਉਣਾ ਅਤੇ ਉਨ੍ਹਾਂ ਦੀ ਸਿਹਤ ਤੇ ਪੋਸ਼ਣ ਪੱਧਰ ਵਿੱਚ ਸੁਧਾਰ ਲਿਆਉਣਾ ਹੈ।
ਇਸੇ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਗੋਬਿੰਦ ਨਗਰ, ਲੁਧਿਆਣਾ ਵਿਖੇ ਵੀ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਅਤੇ ਸਿਰਪ ਮੁਫ਼ਤ ਦਿੱਤੇ ਗਏ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਕਿਰਮ ਨਾਸ਼ਕ ਦਵਾਈ ਦੀ ਮਹੱਤਤਾ, ਨਿੱਜੀ ਸਫ਼ਾਈ, ਹੱਥ ਧੋਣ ਅਤੇ ਸਿਹਤਮੰਦ ਆਦਤਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਲੁਧਿਆਣਾ ਨੇ ਦੱਸਿਆ ਕਿ ਨਿਯਮਤ ਤੌਰ 'ਤੇ ਕਿਰਮ ਨਾਸ਼ਕ ਦਵਾਈ ਲੈਣ ਨਾਲ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਵਿੱਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡੀ-ਵਰਮਿੰਗ ਡੇ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਯੋਗ ਬੱਚਿਆਂ ਤੱਕ ਕਿਰਮ ਨਾਸ਼ਕ ਦਵਾਈ ਦੀ ਪਹੁੰਚ ਯਕੀਨੀ ਬਣਾਉਣਾ ਹੈ।
ਡਾ. ਹਰਪ੍ਰੀਤ ਸਿੰਘ ਨੇ ਮਾਪਿਆਂ, ਅਧਿਆਪਕਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਯੋਗ ਬੱਚਾ ਕਿਰਮ ਨਾਸ਼ਕ ਦਵਾਈ ਲੈਣ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ 10 ਅਗਸਤ ਨੂੰ ਐਲਬੈਂਡਾਜ਼ੋਲ ਦੀ ਦਵਾਈ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਲਈ 17 ਅਗਸਤ ਨੂੰ ਮੌਪ-ਅੱਪ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਰਹਿ ਗਏ ਯੋਗ ਬੱਚਿਆਂ ਨੂੰ ਦਵਾਈ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਰਜਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ, ਮਨੋਜਕੁਮਾਰ ਡਿਪਟੀ ਡੀ ਈ ਓ ( ਐਲੀਮੈਂਟਰੀ) ਖੁਸ਼ਵਿੰਦਰਪਾਲ ਸਿੰਘ, ਅਮਰਜੀਤਕੌਰ . ਡਾ ਅਮਨਦੀਪ ਕੌਰ, ਐਮ.ਓ. ਆਰ.ਬੀ.ਐੱਸ.ਕੇ. ਡਾ. ਗੁਰਪ੍ਰੀਤ ਸਿੰਘ, ਐਮ.ਓ. ਆਰ.ਬੀ.ਐੱਸ.ਕੇ. ਅਤੇ ਮਨਿੰਦਰ ਸਿੰਘ, ਫਾਰਮਾਸਿਸਟ ਆਰ.ਬੀ.ਐੱਸ.ਕੇ. ਵੀ ਮੌਜੂਦ ਰਹੇ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣੀ ਭੂਮਿਕਾ ਨਿਭਾਈ।
ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਸ਼ਨਲ ਡੀ-ਵਰਮਿੰਗ ਡੇ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਜਾਰੀ ਰੱਖਣ ਅਤੇ 17 ਅਗਸਤ ਦੇ ਮੌਪ-ਅੱਪ ਦਿਵਸ ਦੌਰਾਨ ਰਹਿ ਗਏ ਸਾਰੇ ਯੋਗ ਬੱਚਿਆਂ ਨੂੰ ਕਿਰਮ ਨਾਸ਼ਕ ਦਵਾਈ ਜ਼ਰੂਰ ਦਿਵਾਉਣ।
टिप्पणियाँ
एक टिप्पणी भेजें