ਡਾ. ਮਿਨਹਾਸ ਦੀ ਕਿਤਾਬ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਹੋਰ ਸ਼ਹੀਦ ਰਿਲੀਜ਼
ਡਾ. ਮਿਨਹਾਸ ਦੀ ਕਿਤਾਬ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਹੋਰ ਸ਼ਹੀਦ ਰਿਲੀਜ਼
ਲੁਧਿਆਣਾ 18 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬੀ ਦੀ ਪ੍ਰਸਿੱਧ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵੀਂ ਛਪੀ ਕਿਤਾਬ, " ਸ਼ਹੀਦ ਭਾਈ ਮਨੀ ਸਿੰਘ ਜੀ ਤੇ ਹੋਰ ਸ਼ਹੀਦ" ਸਾਵਣਿ ਦੀ ਸੰਗਰਾਂਦ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਜੀ ਵਲੋਂ ਰਿਲੀਜ਼ ਕੀਤੀ ਗਈ। ਕਿਤਾਬ ਰਿਲੀਜ਼ ਕਰਨ ਲਈ ਸਰਦਾਰ ਪ੍ਰਹਿਲਾਦ ਸਿੰਘ ਢੱਲ, ਸਰਦਾਰ ਜਗਜੀਤ ਸਿੰਘ, ਸਰਦਾਰ ਸਰਵਣ ਸਿੰਘ, ਗਿਆਨੀ ਸੁਖਦੇਵ ਸਿੰਘ ਤੇ ਲੇਖਿਕਾ ਡਾ. ਮਿਨਹਾਸ ਸ਼ਾਮਿਲ ਹੋਏ।
ਇਸ ਅਵਸਰ 'ਤੇ ਬਾਬਾ ਅਜੀਤ ਸਿੰਘ ਨੇ ਲੇਖਿਕਾ ਨੂੰ ਵਧਾਈ ਦਿੱਤੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਇਸ ਤਰ੍ਹਾਂ ਦੀਆਂ ਹੋਰ ਸ਼ਖ਼ਸੀਅਤਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ।
ਪੁਸਤਕ ਦੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਦਸਿਆ ਕਿ ਇਸ ਪੁਸਤਕ ਦੇ ਕੁਲ 248 ਪੰਨੇ ਹਨ ਤੇ 14 ਅਧਿਆਇ ਹਨ-ਭਾਈ ਮਨੀ ਸਿੰਘ ਜੀ ਦਾ ਪਿਛੋਕੜ, ਜਨਮ ਤੇ ਵਿਦਿਆ, ਅੰਮ੍ਰਿਤ ਛਕਣਾ, ਚਾਰ ਗੁਰੂ ਸਾਹਿਬਾਨ ਦੇ ਦਰਸ਼ਨ, ਭੰਗਾਣੀ ਤੇ ਨਦੌਣ ਦੀ ਜੰਗ ਵਿਚ ਯੋਗਦਾਨ, ਬਾਵਾ ਗੁਰਬਖ਼ਸ਼ ਰਾਇ ਨੂੰ ਸਬਕ ਸਿਖਾਉਣਾ, ਮਹਾਨ ਲਿਖਾਰੀ, ਭਾਈ ਸਾਹਿਬ ਦਾ ਪਰਿਵਾਰ, ਗ੍ਰੰਥੀ ਦੀ ਸੇਵਾ ਨਿਭਾਉਣਾ, ਗੁਰੂ ਜੀ ਦੇ ਮਹਿਲਾਂ ਨੂੰ ਦਿੱਲੀ ਲੈ ਕੇ ਜਾਣਾ, ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਵਿਚ ਸਮਝੌਤਾ ਕਰਵਾਉਣਾ ਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦਾ ਵੀ ਸੰਖੇਪ ਵਿਚ ਵਰਨਣ ਕੀਤਾ ਗਿਆ ਹੈ। ਇਹ ਕਿਤਾਬ ਲਾਹੌਰ ਬੁਕ ਸ਼ਾਪ ਲੁਧਿਆਣਾ ਵਲੋਂ ਛਾਪੀ ਗਈ ਹੈ। ਇਸ ਅਵਸਰ 'ਤੇ ਸਿਰਪਾਓ ਦੇ ਕੇ ਡਾ. ਮਿਨਹਾਸ ਨੂੰ ਸਨਮਾਨਿਤ ਕੀਤਾ ਗਿਆ।
टिप्पणियाँ
एक टिप्पणी भेजें