ਐਨ.ਆਰ.ਆਈ. ਵਿਆਹ ਵਿਵਾਦ: ਪਤੀ ਨੇ ਧੋਖਾਧੜੀ ਦੇ ਲਗਾਏ ਗੰਭੀਰ ਦੋਸ਼, ਜਾਂਚ ਸ਼ੁਰੂ
ਐਨ.ਆਰ.ਆਈ. ਵਿਆਹ ਵਿਵਾਦ: ਪਤੀ ਨੇ ਧੋਖਾਧੜੀ ਦੇ ਲਗਾਏ ਗੰਭੀਰ ਦੋਸ਼, ਜਾਂਚ ਸ਼ੁਰੂ
ਇਨਸਾਫ਼ ਲਈ ਪਤੀ ਨੇ ਖੜਕਾਇਆ ਐਨ.ਆਰ.ਆਈ. ਥਾਣੇ ਦਾ ਦਰਵਾਜ਼ਾ
ਲੁਧਿਆਣਾ, 24 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਵਿੱਚ ਐਨ.ਆਰ.ਆਈ. ਵਿਆਹ ਵਿਵਾਦ ਲਗਾਤਾਰ ਵਧਦੇ ਜਾ ਰਹੇ ਹਨ। ਪਹਿਲਾਂ ਇਹ ਵਿਵਾਦ ਪਤਨੀਆਂ ਨਾਲ ਹੁੰਦੇ ਸੀ, ਹੁਣ ਇਹ ਵਿਵਾਦ ਨੇ ਉਲਟਾ ਰੁੱਖ ਕਰ ਲਿਆ ਹੈ ਅਤੇ ਜਿਆਦਾ ਤਰ ਮਾਮਲੇ ਪਤੀਆਂ ਦੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ
ਪਿੰਡ ਭੱਠਲਾਂ ਦੇ ਰਹਿਣ ਵਾਲੇ ਨਵਜੋਤ ਸਿੰਘ ਪੁੱਤਰ ਮਲਕੀਤ ਸਿੰਘ (32) ਨੇ ਆਪਣੀ ਪਤਨੀ ਦੀਕਸ਼ਾ ਭਾਰਦਵਾਜ ਅਤੇ ਉਸਦੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਐਨ.ਆਰ.ਆਈ ਥਾਣੇ ਨੂੰ ਆਪਣੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਅੱਜ ਪੱਖੋਵਾਲ ਰੋਡ ਤੇ ਪੈਂਦੇ ਪਿੰਡ ਲਲਤੋਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਨਵਜੋਤ ਸਿੰਘ, ਉਸਦੀ ਮਾਤਾ ਪਰਮਜੀਤ ਕੌਰ ਅਤੇ ਮਾਮਾ ਦਲਜੀਤ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਉਸ ਨੇ ਦੱਸਿਆ ਕਿ ਉਸਦਾ ਅਤੇ ਦੀਕਸ਼ਾ ਭਾਰਦਵਾਜ ਦਾ ਪ੍ਰੇਮ ਸੰਬੰਧਾਂ ਤੋਂ ਬਾਅਦ ਆਪਸੀ ਸਹਿਮਤੀ ਨਾਲ 21 ਜਨਵਰੀ 2016 ਨੂੰ ਆਨੰਦ ਕਾਰਜ ਰਾਹੀਂ ਅੰਤਰਜਾਤੀ ਵਿਆਹ ਹੋਇਆ ਸੀ। ਉਸਦਾ ਦਾਅਵਾ ਹੈ ਕਿ ਵਿਆਹ ਤੋਂ ਪਹਿਲਾਂ ਦੀਕਸ਼ਾ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਉਸਦੇ ਕਹਿਣ 'ਤੇ ਉਸ ਨੇ ਉਸ ਦੀ ਪੜ੍ਹਾਈ ਦੀ ਫੀਸ, ਹਵਾਈ ਟਿਕਟਾਂ, ਯਾਤਰਾ ਖਰਚੇ ਅਤੇ ਹੋਰ ਲੋੜਾਂ 'ਤੇ ਲੱਖਾਂ ਰੁਪਏ ਖਰਚ ਕੀਤੇ। ਉਸ ਮੁਤਾਬਕ ਵਿਆਹ ਸਮੇਂ 5 ਲੱਖ ਰੁਪਏ ਅਤੇ ਸੋਨੇ ਦੀ ਚੇਨ ਵੀ ਦਿੱਤੀ ਗਈ ਸੀ।
ਨਵਜੋਤ ਸਿੰਘ ਦਾ ਕਹਿਣਾ ਹੈ ਕਿ ਉਹ 11 ਨਵੰਬਰ 2016 ਨੂੰ ਆਸਟ੍ਰੇਲੀਆ ਗਿਆ, ਪਰ ਉਸਦੀ ਪਤਨੀ ਉਸਨੂੰ ਏਅਰਪੋਰਟ ਤੋਂ ਲੈਣ ਨਹੀਂ ਆਈ। ਬਾਅਦ ਵਿੱਚ ਉਸ ਨੇ ਪਰਿਵਾਰਕ ਦਬਾਅ ਦਾ ਹਵਾਲਾ ਦਿੰਦਿਆਂ ਇਕੱਠੇ ਨਾ ਰਹਿਣ ਦੀ ਗੱਲ ਕਹੀ ਅਤੇ ਸਿਰਫ਼ ਛੁੱਟੀਆਂ ਦੌਰਾਨ ਹੀ ਮਿਲਦੀ ਰਹੀ। ਨਵਜੋਤ ਦਾ ਦਾਅਵਾ ਹੈ ਕਿ ਉਹ ਲਗਾਤਾਰ ਉਸਦੀ ਪੜ੍ਹਾਈ ਅਤੇ ਹੋਰ ਖਰਚੇ ਚੁੱਕਦਾ ਰਿਹਾ।
ਉਸ ਨੇ ਦੋਸ਼ ਲਾਇਆ ਕਿ 2020 ਵਿੱਚ ਉਸਦੀ ਪਤਨੀ ਨੇ ਉਸਦੇ ਵੀਜ਼ੇ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਉਸ ਨਾਲ ਸੰਪਰਕ ਤੋੜ ਲਿਆ ਅਤੇ ਫੋਨ ਵੀ ਬਲਾਕ ਕਰ ਦਿੱਤਾ। ਉਸਦਾ ਕਹਿਣਾ ਹੈ ਕਿ ਬਾਅਦ ਵਿੱਚ ਉਸਦੀ ਪਤਨੀ ਨੇ ਵਿਦੇਸ਼ ਵਿੱਚ ਤਲਾਕ ਲੈ ਲਿਆ ਅਤੇ ਹੁਣ ਭਾਰਤ ਵਿੱਚ ਵੀ ਤਲਾਕ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਵਜੋਤ ਸਿੰਘ ਦਾ ਦਾਅਵਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਉਸਦੇ ਕਰੀਬ 40 ਤੋਂ 45 ਲੱਖ ਰੁਪਏ ਖਰਚ ਹੋਏ ਅਤੇ ਉਸਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਉਸ ਨੇ ਕਿਹਾ ਕਿ ਇਸ ਘਟਨਾ ਕਾਰਨ ਉਹ ਅਤੇ ਉਸਦਾ ਪਰਿਵਾਰ ਮਾਨਸਿਕ ਤਣਾਅ ਵਿੱਚ ਹਨ। ਉਸਦਾ ਇਹ ਵੀ ਦੋਸ਼ ਹੈ ਕਿ ਸਮਝੌਤੇ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਅਤੇ ਉਸਦੀ ਗੱਲ ਸੁਣਨ ਦੀ ਬਜਾਏ ਉਸ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਨਵਜੋਤ ਸਿੰਘ ਨੇ ਦੱਸਿਆ ਕਿ ਐਨ.ਆਰ.ਆਈ ਥਾਣੇ ਦੀ ਪੁਲਿਸ ਤੇ ਵਿਰੋਧੀ ਧਿਰ ਨਾਲ ਮਿਲ ਕੇ ਪਰੇਸ਼ਾਨ ਕੀਤਾ ਜਾ ਰਿਹਾ। ਜਦੋਂ ਐਨਆਰਆਈ ਥਾਣੇ ਦੇ ਮੁਨਸ਼ੀ ਸੰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਅਬ ਨਹੀਂ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਨਵਜੋਤ ਸਿੰਘ ਨਾਲ ਬੇਇਨਸਾਫ਼ੀ ਹੋਈ ਹੈ ਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਸਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ।
टिप्पणियाँ
एक टिप्पणी भेजें