ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਦਾ ਜੱਥਾ ਦੂਜੇ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਤ , ਕਾਲਕਾ, ਕਾਹਲੋ, ਕਰਮਸਰ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਦਾ ਜੱਥਾ ਦੂਜੇ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਤ , ਕਾਲਕਾ, ਕਾਹਲੋ, ਕਰਮਸਰ 
ਅੰਮ੍ਰਿਤਧਾਰੀ ਪਰਿਵਾਰਾਂ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਤੇ ਸੇਵਾਦਾਰਾਂ ਦੇ ਬੱਚਿਆਂ ਵਾਸਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ 100 ਫੀਸਦੀ ਟਿਊਸ਼ਨ ਫੀਸ ਮੁਆਫ

ਨਵੀਂ ਦਿੱਲੀ, 13 ਜੁਲਾਈ (ਮਨਜੀਤ ਸਿੰਘ ਰੋਮਾਣਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23ਵਾਂ ਰਾਗ ਦਰਬਾਰ ਕੀਰਤਨ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰਵਾਇਆ ਜਿਸ ਦੌਰਾਨ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਦੇ ਜੱਥੇ ਨੂੰ ਦੂਜੇ ਸ਼੍ਰੋਮਣੀ ਰਾਗੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹ ਸਮਾਗਮ ਹਰ ਮਹੀਨੇ ਇਕ ਸਮਾਗਮ ਕੀਤਾ ਜਾਂਦਾ ਹੈ
ਤੇ ਇਸਦਾ ਮਕਸਦ ਪੰਥ ਦੇ ਉਹ ਕੀਰਤਨੀਏ ਤੇ ਰਾਗੀ ਜੋ ਰਾਗਾਂ ਵਿਚ ਕੀਰਤਨ ਕਰਨ ਵਿਚ ਮੁਹਾਰਤ ਰੱਖਦੇ ਹਨ, ਉਹ ਕੀਰਤਨ ਦੀ ਹਾਜ਼ਰੀ ਭਰਨ ਤੇ ਸੰਗਤਾਂ ਉਸ ਪੁਰਾਤਨ ਕੀਰਤਨ ਦੀ ਸ਼ੈਲੀ ਨਾਲ ਜੁੜ ਸਕੇ।
ਉਹਨਾਂ ਕਿਹਾ ਕਿ ਇਹ ਉਪਰਾਲਾ ਕਈ ਮਹੀਨੇ ਪਹਿਲਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਵਾਸਤੇ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ।
ਉਹਨਾਂ ਦੱਸਿਆ ਕਿ ਜੋ ਗੁਰੂ ਸਾਹਿਬਾਨਾਂ ਵੱਲੋਂ ਕੀਰਤਨ ਦੀ ਸ਼ੈਲੀ ਆਰੰਭੀ ਗਈ ਸੀ, ਉਸਨੂੰ ਅਪਣਾਇਆ ਜਾਵੇ, ਇਹ ਸਾਡਾ ਮਕਸਦ ਹੈ ਤੇ ਇਸ ਸ਼ੈਲੀ ’ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਰਾਗ ਦਰਬਾਰ ਕੀਰਤਨ ਦੇ ਨਾਲ-ਗੁਰੂ ਘਰ ਦੇ ਕੀਰਤਨੀਆਂ ਵਾਸਤੇ ਪਿਛਲੇ ਸਾਲ ਤੋਂ ਇਕ ਸ਼੍ਰੋਮਣੀ ਰਾਗੀ ਐਵਾਰਡ ਸ਼ੁਰੂ ਕੀਤਾ ਗਿਆ ਜਿਸ ਵਿਚ ਪਿਛਲੇ ਸਾਲ ਸਭ ਤੋਂ ਪਹਿਲਾਂ ਸ਼੍ਰੋਮਣੀ ਰਾਗੀ ਐਵਾਰਡ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜੱਥੇ ਨੂੰ ਦਿੱਤਾ ਗਿਆ ਜਿਸ ਤਹਿਤ ਸਨਮਾਨ ਪੱਤਰ ਤੇ 11 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਹਰ ਸਾਲ ਇਕ ਸ਼੍ਰੋਮਣੀ ਰਾਗੀ ਨੂੰ ਇਹ ਐਵਾਰਡ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸਦੇ ਨਾਲ ਬਹੁਤ ਪਿਆਰ ਸੰਗਤ ਤੇ ਕੀਰਤਨੀਆਂ ਵੱਲੋਂ ਮਿਲਿਆ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਇਕੋ ਇਕ ਸੰਸਥਾ ਹੈ ਜਿਸਨੇ ਇੰਨਾ ਵੱਡਾ ਕੀਰਤਨੀਆਂ ਦਾ ਐਵਾਰਡ ਸ਼ੁਰੂ ਕੀਤਾ। ਇਸੇ ਲੜੀ ਤਹਿਤ 50 ਸਾਲਾਂ ਤੋਂ ਵੱਧ ਸਮੇਂ ਤੋਂ ਕੀਰਤਨ ਕਰ ਰਹੇ ਭਾਈ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਜੀ ਦੇ ਜੱਥੇ ਵੱਲੋਂ ਕੀਰਤਨ ਦੀ ਸੇਵਾ ਦਿੱਲੀ ਦੇ ਇਤਿਹਾਸਕ ਗੁਰੂ ਘਰਾਂ ਵਿਚ ਨਿਭਾਈ ਗਈ ਹੈ ਜੋ ਬਹੁਤ ਵੱਡੀ ਸੇਵਾ ਹੈ।
ਇਹ ਜੱਥਾ ਬੇਦਾਗ ਹੋ ਕੇ 50 ਸਾਲਾਂ ਤੋਂ ਇਹ ਸੇਵਾ ਕਰ ਰਿਹਾ ਹੈ ਜੋ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਸਿੰਘ ਸਭਾਵਾਂ ਵਿਚ ਵੀ ਇਹ ਮੰਗ ਸੀ ਕਿ ਇਹਨਾਂ ਦੇ ਜੱਥੇ ਦਾ ਕੀਰਤਨ ਕਰਵਾਇਆ ਜਾਵੇ। ਇਸ ਜੱਥੇ ਨੂੰ ਅੱਜ ਦੂਜਾ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਹੈ ਜਿਸ ਤਹਿਤ ਜਿਥੇ ਸਨਮਾਨ ਪੱਤਰ ਦਿੱਤਾ ਗਿਆ ਤੇ ਨਾਲ ਹੀ ਇਨਾਮੀ ਰਾਸ਼ੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਜੱਥੇ ਤੋਂ ਬੱਚਿਆਂ ਨੇ ਕੀਰਤਨ ਸਿੱਖਿਆ ਤੇ ਅੱਜ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਸੇਵਾਵਾਂ ਬੱਚੇ ਦੇ ਰਹੇ ਹਨ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਆਪਣੇ ਗੁਰੂ ਘਰ ਦੇ ਵਜ਼ੀਰਾਂ, ਸੇਵਾਦਾਰਾਂ ਤੇ ਕੀਰਤਨੀਆਂ ਦਾ ਸਨਮਾਨ ਕਰਦੀ ਆਈ ਹੈ ਤੇ ਕਰਦੀ ਰਹੇਗੀ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਜਿੰਨੇ ਵੀ ਸਿੰਘ ਸਭਾਵਾਂ ਦੇ ਗ੍ਰੰਥੀ ਸਿੰਘ, ਕੀਰਤਨੀਏ, ਸੇਵਾਦਾਰ ਦੇ ਬੱਚਿਆਂ ਦੀ ਅਸੀਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਟਿਊਸ਼ਨ ਫੀਸ 100 ਫੀਸਦੀ ਮੁਆਫ ਕੀਤੀ ਹੈ। ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਜਾਣਕਾਰੀ ਦੇ ਦੇਈਏ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਇਹਨਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ 100 ਫੀਸਦੀ ਮੁਆਫ ਹੈ।
ਉਹਨਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ’ਤੇ ਵੱਡੀ ਪੱਧਰ ’ਤੇ ਹੋਏ ਅੰਮ੍ਰਿਤ ਸੰਚਾਰ ਸਮਾਗਮ ਵਿਚ ਅਸੀਂ ਐਲਾਨ ਕੀਤਾ ਸੀ ਕਿ ਜਿਹੜੇ ਪਰਿਵਾਰ ਅੰਮ੍ਰਿਤਧਾਰੀ ਹੋਣਗੇ, ਉਹਨਾਂ ਦੇ ਬੱਚਿਆਂ ਦੀ ਵੀ ਸਿੱਖਿਆ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਮੁਫਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਾਡੇ ਕੋਲ ਬਹੁਤ ਪਰਿਵਾਰਾਂ ਦੀਆਂ ਅਰਜ਼ੀਆਂ ਆਈਆਂ ਤੇ ਅਸੀਂ ਅਗਲੇ ਦੋ ਦਿਨਾਂ ਵਿਚ ਸਭ ਨੂੰ ਅਸੀਂ ਪੱਤਰ ਦੇ ਦਿਆਂਗੇ ਤੇ 12ਵੀਂ ਕਲਾਸ ਤੱਕ ਸਿੱਖਿਆ ਮੁਫਤ ਹੋਵੇਗੀ। ਇਸ ਵਾਸਤੇ ਅਸੀਂ 5 ਮੈਂਬਰੀ ਸੰਗਤ ਦੀ ਕਮੇਟੀ ਬਣਾਈ ਹੈ ਤੇ ਸੰਗਤ ਨੂੰ ਅਰਜ਼ੀਆਂ ਧਰਮ ਪ੍ਰਚਾਰ ਵਿੰਗ ਵਿਚ ਦੇਣੀ ਪਵੇਗੀ। ਉਹਨਾਂ ਕਿਹਾ ਕਿ ਸੰਗਤਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਗਿਣਤੀ ਵਿਚ ਖੰਡੇ ਬਾਟੇ ਦਾ ਪਾਹੁਲ ਛੱਕ ਕੇ ਸਿੰਘ ਸੱਜਣਾ ਚਾਹੀਦਾ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ