ਪਿੰਡ ਸ਼ੇਰਪੁਰ ਖੁਰਦ ਇਲਾਕਾ ਨਿਵਾਸੀਆਂ ਵੱਲੋਂ ਦਵਿੰਦਰ ਸਿੰਘ ਸ਼ੇਰਪੁਰੀ ਨੂੰ ਚੇਅਰਮੈਨ ਬਣਨ ਤੇ ਕੀਤਾ ਗਿਆ ਸਨਮਾਨਿਤ

ਪਿੰਡ ਸ਼ੇਰਪੁਰ ਖੁਰਦ ਇਲਾਕਾ ਨਿਵਾਸੀਆਂ ਵੱਲੋਂ ਦਵਿੰਦਰ ਸਿੰਘ ਸ਼ੇਰਪੁਰੀ ਨੂੰ ਚੇਅਰਮੈਨ ਬਣਨ ਤੇ ਕੀਤਾ ਗਿਆ ਸਨਮਾਨਿਤ       
ਲੁਧਿਆਣਾ 18 ਜੁਲਾਈ (ਮਨਜੀਤ ਸਿੰਘ ਰੋਮਾਣਾ) ਵਾਰਡ ਨੰਬਰ 32 ਹਲਕਾ ਦੱਖਣੀ ਦੇ ਸ਼ੇਰਪੁਰ ਖੁਰਦ ਵਿਖੇ ਇਲਾਕਾ ਨਿਵਾਸੀਆਂ ਵਲੋਂ ਦਵਿੰਦਰ ਸਿੰਘ ਸ਼ੇਰਪੁਰੀ ਨੂੰ ਲੁਧਿਆਣਾ ਹਲਕਾ ਦੱਖਣੀ ਤੋਂ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਗਾਏ ਜਾਣ ਤੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਦਵਿੰਦਰ ਸ਼ੇਰਪੁਰੀ ਨੇ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਹ ਪਾਰਟੀ ਨਾਲ ਅੰਨਾ ਅੰਦੋਲਨ ਤੋਂ ਜੁੜੇ ਹੋਏ ਹਨ ਅਤੇ ਉਹ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਉਨਾਂ ਦੇ ਪ੍ਰੋਗਰਾਮਾਂ ਨੂੰ ਹਰ ਇੱਕ ਆਮ ਆਦਮੀ ਤੱਕ ਪਹੁੰਚਾਣਗੇ ਅਤੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਰਹੇਣਗੇ।

ਇਸ ਮੌਕੇ ਸ਼ਾਮਿਲ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਬਬੀ, ਰਾਜੁ ਸਿੰਘ, ਕੁਲਦੀਪ ਸਿੰਘ ਗਿੱਲ, ਸਤਪਾਲ ਸਿੰਘ, ਚਰਨਜੀਤ ਸਿੰਘ ਚੰਨੀ, ਹਰਜੀਤ ਸਿੰਘ, ਰਜਿੰਦਰ ਸਿੰਘ, ਆਦਿ ਹਾਜ਼ਰ ਸਨ|

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ