ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਤੇ ਬਸਪਾ ਲੁਧਿਆਣਾ ਵੱਲੋਂ ਵਿਸ਼ਾਲ ਰੋਸ਼ ਮਾਰਚ ਕਰਕੇ ਥਾਣੇ ਅੱਗੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਤੇ ਬਸਪਾ ਲੁਧਿਆਣਾ ਵੱਲੋਂ ਵਿਸ਼ਾਲ ਰੋਸ਼ ਮਾਰਚ ਕਰਕੇ ਥਾਣੇ ਅੱਗੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
ਲੁਧਿਆਣਾ 19 ਜੁਲਾਈ (ਮਨਜੀਤ ਸਿੰਘ ਰੋਮਾਣਾ) ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਚੌਂਕ ਜਲੰਧਰ ਬਾਈਪਾਸ (ਲੁਧਿਆਣਾ) ਵਿਖੇ ਲੱਗੇ ਸਟੈਚੂ ਦੇ ਸੁਰੱਖਿਆ ਸ਼ੀਸ਼ਿਆਂ ਨੂੰ ਤੋੜਨ ਵਾਲੇ ਸ਼ਰਾਰਤੀ ਅੰਨਸਰਾਂ ਖਿਲਾਫ਼ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਲਈ ਸਿਟੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਅਤੇ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਦੀ ਅਗਵਾਈ ਹੇਠ ਨਿਰੰਤਰ ਧਰਨਾ ਲਗਾਇਆ ਗਿਆ ਹੈ। ਜਿਸ ਵਿੱਚ ਅੱਜ ਪੰਜਾਬ ਇੰਚਾਰਜ ਬਸਪਾ ਵਿਧਾਇਕ ਡਾ ਨਛੱਤਰ ਪਾਲ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਦੋ ਟੁੱਕ ਆਖ ਦਿੱਤਾ ਕਿ ਜਿਸ ਕਦਰ ਪੰਜਾਬ ਅਤੇ ਦੇਸ਼ ਵਿੱਚ ਬਾਬਾ ਸਾਹਿਬ ਨੂੰ ਅਪਮਾਨਿਤ ਕਰਨ ਦੀਆਂ ਘਟਨਾਵਾਂ ਰੁਕਣ ਦੀ ਬਜਾਏ ਵਧ ਰਹੀਆਂ ਹਨ, ਸਾਫ ਹੈ ਕਿ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਅਤੇ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਬਾਬਾ ਸਾਹਿਬ ਪ੍ਰਤੀ ਗੰਭੀਰ ਨਹੀਂ ਹਨ। ਇਸ ਲਈ ਮੇਰੀ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕਿ ਅਜਿਹੀਆਂ ਦਲਿਤ ਮਹਾਂਪੁਰਸ਼ਾ ਦੇ ਵਿਰੋਧੀ ਸੋਚ ਰੱਖਣ ਵਾਲੀਆਂ ਪਾਰਟੀਆਂ ਦਾ ਬੋਰੀਆਂ ਬਿਸਤਰਾ ਵੋਟ ਦੀ ਤਾਕਤ ਨਾਲ ਗੋਲ ਕਰ ਦਿਓ। ਉਨ੍ਹਾਂ ਦੱਸਿਆ ਕਿ ਪੁਲਿਸ ਪਰਚਾ ਦਰਜ ਕਰ ਰਹੀ ਹੈ ਤੇ ਜੇਕਰ ਦੋਸ਼ੀਆਂ ਨੂੰ ਜਲਦ ਲੱਭ ਕੇ ਜੇਲ੍ਹ ਵਿੱਚ ਨਾ ਭੇਜਿਆ ਤਾਂ ਬਸਪਾ ਤਿੱਖੇ ਤੋਂ ਵੀ ਤਿੱਖਾ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਰੋਸ਼ ਪ੍ਰਦਰਸ਼ਨ ਧਰਨੇ ਦੀ ਦੇਖਰੇਖ ਕਰਦੇ ਹੋਏ ਜੋਨ ਇੰਚਾਰਜ ਤੀਰਥ ਰਾਜਪੁਰਾ, ਬਲਵਿੰਦਰ ਸਿੰਘ ਬਿੱਟ, ਕੁਲਵੰਤ ਸਿੰਘ ਮੈਹਤੋ ਅਤੇ ਖੁਸ਼ੀ ਰਾਮ ਸਕੱਤਰ ਬਸਪਾ ਪੰਜਾਬ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਿਨਾਂ ਤੋ ਨਿਰੰਤਰ ਚੱਲ ਰਹੇ ਧਰਨੇ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਕੋਈ ਐਫ ਆਈ ਆਰ ਨਹੀ ਕੱਟੀ ਗਈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਸ਼ਾਸ਼ਨ ਅਤੇ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਬਹੁਜਨ ਸਮਾਜ ਪਾਰਟੀ ਜਿਲਾ ਲੁਧਿਆਣਾ ਵੱਲੋਂ ਸੁੱਤੇ ਹੋਏ ਪੁਲਿਸ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਇਕ ਵਿਸ਼ਾਲ ਸ਼ਾਂਤਮਈ ਰੋਸ਼ ਮਾਰਚ ਕਰਕੇ ਪੰਜਾਬ ਸਰਕਾਰ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦੇ ਥਾਣਾ ਸਲੇਮ ਟਾਬਰੀ ਅੱਗੇ ਪੁਤਲੇ ਫੂਕੇ ਗਏ । ਇਸ ਘਟਨਾ ਤੋਂ ਪਹਿਲਾਂ ਵੀ ਪੰਜਾਬ ਅੰਦਰ ਵੱਖ ਵੱਖ ਅਜਿਹੀਆਂ 9 ਘਟਨਾਵਾਂ ਵਾਪਰ ਚੁੱਕੀਆ ਹਨ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਸਟੈਚੂਆਂ ਦੀ ਦੇਖ ਰੇਖ ਦੇ ਕੋਈ ਵੀ ਪੁਖਤਾ ਪ੍ਰਬੰਧ ਨਹੀ ਕੀਤੇ ਗਏ। ਇਸ ਘਟਨਾ ਤੋ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਚਰਨਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਕਾਰ ਦੀ ਮਨਜੂਰੀ ਨਾਲ ਸ਼ਰਾਬ ਦੇ ਠੇਕੇ ਖੁਲਵਾ ਕੇ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦਾ ਅਪਮਾਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਮਨਰੇਗਾ ਮਜਦੂਰਾਂ ਉੱਤੇ ਲਾਠੀ ਚਾਰਜ ਕਰਵਾਏ ਗਏ, ਪੰਜਾਬ ਅੰਦਰ ਨਸ਼ੇ (ਚਿੱਟੇ) ਨੂੰ ਬੰਦ ਕਰਨ ਵਿੱਚ ਫੇਲੀਅਰ ਐਸ ਸੀ, ਬੀ ਸੀ ਸਮਾਜ ਦੇ ਕਲਰਕਾਂ ਦੀਆ ਨੋਕਰੀਆਂ ਵਿੱਚੋੋਂ ਰਾਖਵਾਂਕਰਨ ਖਤਮ ਕੀਤਾ ਗਿਆ, ਆਂਗਨਵਾੜੀ ਵਰਕਰਾਂ ਤੇ ਲਾਠੀ ਚਾਰਜ, ਆਸ਼ਾ ਵਰਕਰਾਂ ਤੇ ਲਾਠੀ ਚਾਰਜ, ਸਫਾਈ ਸੇਵਕਾਂ ਤੇ ਲਾਠੀ ਚਾਰਜ, ਕਿਸਾਨਾ ਤੇ ਲਾਠੀ ਚਾਰਜ ਕੀਤੇ ਗਏ। ਇਨਾਂ ਸਾਰੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਿੰਦਾ ਕਰਦੇ ਹੋਏ ਪੰਜਾਬ ਵਾਸੀਆ ਨੂੰ ਅਪੀਲ ਕਰਦੇ ਹਾਂ ਕਿ ਬਸਪਾ ਵੱਲੋਂ ਚਲਾਈ ਗਈ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜ ਕੇ 2027 ਵਿੱਚ ਆਮ ਆਦਮੀ ਦੀ ਸਰਕਾਰ ਹਰ ਮੁੱਦੇ ਤੇ ਫੇਲੀਅਰ ਸਰਕਾਰ ਨੂੰ ਚੱਲਦਾ ਕਰੀਏ ਅਤੇ ਇਸ ਵਾਰ ਬਸਪਾ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਸਪਾ ਨੂੰ ਇਕ ਮੋਕਾ ਦੇ ਕੇ ਇਸ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਈਏ । ਜੇਕਰ ਪ੍ਰਸ਼ਾਸ਼ਨ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਜਲਦ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਬਸਪਾ ਪੰਜਾਬ ਵੱਲੋਂ ਬਾਬਾ ਸਾਹਿਬ ਦੇ ਸਟੈਚੂ ਦੇ ਅਪਮਾਨ ਦੀ ਲੜ੍ਹਾਈ ਪੂਰੇ ਪੰਜਾਬ ਵਿੱਚ ਲੜੀ ਜਾਵੇਗੀ। ਇਸ ਮੌਕੇ ਲੋਕ ਸਭਾ ਇੰਚਾਰਜ ਪਰਗਣ ਬਿਲਗਾ, ਜੀਤ ਰਾਮ ਬਸਰਾ, ਬਹਾਦਰ ਸਿੰਘ ਸਰੀਂਹ, ਅਮਨਦੀਪ ਢਿੱਲੋਂ, ਜਗਤਾਰ ਸਿੰਘ ਕੈਂਥ, ਮਾਸਟਰ ਰਾਜ ਕੁਮਰ, ਸੋਨੂੰ ਅੰਬੇਡਕਰ, ਇੰਦਰੇਸ਼ ਤੌਮਰ, ਬਿੱਟੂ ਸ਼ੇਰਪੁਰੀ, ਕੁਲਦੀਪ ਸਾਂਪਲਾ, ਚੇਅਰਪਰਸਨ ਸੰਦੀਪ ਕੌਰ, ਅਨੀਤਾ ਪੋਲ ਸੰਮਤੀ ਮੈਬਰ, ਹਰਜਿੰਦਰ ਸੁਜਾਤਵਾਲ, ਮਹਿੰਦਰ ਸਿੰਘ ਤੇਹੰਗ, ਬਲਵਿੰਦਰ ਕੋਚ, ਹੁਸਨ ਲਾਲ ਜਨਾਗਲ, ਅਮਰੀਕ ਸਿੰਘ ਘੁਲਾਲ, ਮਨਜ਼ੀਤ ਸਿੰਘ ਬਾੜੇਵਾਲ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਸੁਰਜੀਤ ਪੌਲ, ਰਵੀਕਾਂਤ ਜੱਖੂ, ਸੁੱਖਦੇਵ ਚੱਢਾ, ਕਪਿਲ ਕੁਮਾਰ, ਰਜਿੰਦਰ ਨਿੱਕਾ, ਨਰੇਸ਼ ਬੱਸਰਾ, ਗੁਰਦਿਆਲ ਸਿੰਘ, ਸੁਰਜਨ ਠੇੇਕੇਦਾਰ, ਅਮਰਜੀਤ ਸਿੰਘ, ਬਲਦੇਵ ਮੱਲ ਅਤੇ ਹੋਰ ਬਹੁਤ ਸਾਰੇ ਸਾਥੀ ਹਾਜਰ ਸਨ । 

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ