ਸ਼ੁਗਰ ਮਿੱਲ ਸਾਈਟ ਜਗਰਾਉਂ ਵਿਖੇ 94.72 ਏਕੜ ਵਿੱਚ ਵਿਕਸਿਤ ਕੀਤੀ ਗਈ ਅਰਬਨ ਅਸਟੇਟ ਦੀ ਸਾਈਟ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ

ਸ਼ੁਗਰ ਮਿੱਲ ਸਾਈਟ ਜਗਰਾਉਂ ਵਿਖੇ 94.72 ਏਕੜ ਵਿੱਚ ਵਿਕਸਿਤ ਕੀਤੀ ਗਈ ਅਰਬਨ ਅਸਟੇਟ ਦੀ ਸਾਈਟ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ
ਲੁਧਿਆਣਾ 24 ਜੁਲਾਈ (ਮਨਜੀਤ ਸਿੰਘ ਰੋਮਾਣਾ) ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਆਮ ਜਨਤਾ ਨੂੰ ਸੂਚੱਜੇ ਅਵਾਸ ਮੁਹਈਆ ਕਰਾਉਣ ਦੀ ਕੜੀ ਵਿੱਚ ਮੁੱਖ ਪ੍ਰਸ਼ਾਸਕ ਗਲਾਡਾ ਵਲੋਂ ਪੁੱਡਾ ਓ.ਯੂ.ਵੀ.ਜੀ.ਐਲ ਸਕੀਮ ਅਧੀਨ ਸ਼ੁਗਰ ਮਿੱਲ ਸਾਈਟ ਜਗਰਾਉਂ ਵਿਖੇ 94.72 ਏਕੜ ਵਿੱਚ ਵਿਕਸਿਤ ਕੀਤੀ ਗਈ ਅਰਬਨ ਅਸਟੇਟ ਦੀ ਸਾਈਟ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਗਿਆ I

ਜ਼ਿਕਰਯੋਗ ਹੈ ਕਿ ਗਲਾਡਾ ਵੱਲੋਂ ਵਿਕਸਿਤ ਕੀਤੀ ਗਈ ਇਸ ਅਰਬਨ ਅਸਟੇਟ ਵਿੱਚ ਚਾਰਦੀਵਾਰੀ ਨਾ ਹੋਣ ਕਰਕੇ ਅਲਾਟੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਸ ਚਾਰਦੀਵਾਰੀ ਦੀ ਮੰਗ ਬਹੁਤ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਸਬੰਧੀ ਮੁੱਖ ਪ੍ਰਸ਼ਾਸਕ ਗਲਾਡਾ ਜੀ ਵਲੋਂ ਉਕਤ ਸਾਈਟ ਦੀ ਚਾਰ-ਦੀਵਾਰੀ ਜਲਦ ਹੀ ਮੁਕੰਮਲ ਕਰਨ ਦੇ ਆਦੇਸ਼ ਦਿਤੇ ਗਏ I

ਚਾਰਦੀਵਾਰੀ ਦੀ ਉਸਾਰੀ ਦੇ ਨਾਲ ਨਾਲ ਗਲਾਡਾ ਵੱਲੋਂ ਜਿੱਥੇ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ ਵੱਲੋਂ ਐਕਸੈਸ ਟੂ ਰੋਡ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ, ਉਥੇ ਹੀ ਜੰਗਲਾਤ ਵਿਭਾਗ ਤੋਂ ਐਨ.ਓ.ਸੀ ਪ੍ਰਾਪਤ ਕਰਨ ਦਾ ਕਾਰਜ ਪ੍ਰਗਤੀ ਅਧੀਨ ਹੈ I ਇਸਦੇ ਨਾਲ ਹੀ ਮੁੱਖ ਪ੍ਰਸ਼ਾਸ਼ਕ, ਗਲਾਡਾ ਵੱਲੋ ਕਲੋਨੀ ਦੀਆਂ ਬੁਨਿਆਦੀ ਸਹੂਲਤਾਂ ਦਾ ਨਵੀਨੀਕਰਨ ਕਰਨ ਲਈ ਸਬੰਧਿਤ ਅਧਿਕਾਰੀਆ ਨੂੰ ਹਿਦਾਇਤ ਕੀਤੀ ਗਈ ਤਾਂ ਜੋਂ ਇਸ ਸਾਈਟ ਦੇ ਪਲਾਟਾਂ ਨੂੰ ਅਗਾਮੀ ਨਿਲਾਮੀ ਰਾਹੀਂ ਵੇਚਿਆ ਜਾ ਸਕੇ।

ਗਲਾਡਾ ਦੁਆਰਾ ਚਾਰਦੀਵਾਰੀ ਦੀ ਉਸਾਰੀ ਨਾਲ ਜਿੱਥੇ ਮੌਜੂਦਾ ਅਲਾਟੀਆਂ ਨੂੰ ਸੁਰੱਖਿਆ ਪੱਖੋਂ ਰਾਹਤ ਮਿਲੇਗੀ, ਉਸੇ ਦੇ ਨਾਲ ਹੀ ਆਮ ਜਨਤਾ ਲਈ ਇੱਕ ਸੁਚੱਜੀ ਰਿਹਾਇਸ਼ ਲਈ ਸੁਨਹਿਰੀ ਮੌਕਾ ਵੀ ਉਪਲਬਧ ਹੋਵੇਗਾ I

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ