ਪੰਜਾਬ ਅੰਦਰ 2027 ਵਿੱਚ ਪੰਥਕ ਸਰਕਾਰ ਬਨਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਬਹੁਤ ਜੋਸ਼ ਹੈ : ਮੁਕੰਦਪੁਰ, ਸੁਰਿੰਦਰ

ਪੰਜਾਬ ਅੰਦਰ 2027 ਵਿੱਚ ਪੰਥਕ ਸਰਕਾਰ ਬਨਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਬਹੁਤ ਜੋਸ਼ ਹੈ : ਮੁਕੰਦਪੁਰ, ਸੁਰਿੰਦਰ 
ਲੁਧਿਆਣਾ 9 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਅੰਦਰ 2027 ਵਿੱਚ ਪੰਥਕ ਸਰਕਾਰ ਬਣਾਉਣ ਦੇ ਲਈ ਬਾਹਰਲੇ ਵਿਦੇਸ਼ੀ ਪ੍ਰਵਾਸੀ ਸਿੱਖਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਉਹ ਪੰਥਕ ਸਰਕਾਰ ਬਣਾਉਣ ਲਈ ਇੱਕ ਜੁੱਟ ਵੀ ਦਿਖਾਈ ਦੇ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਟੇਟ ਡੈਲੀਗੇਟ ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਸੁਰਿੰਦਰ ਸਿੰਘ ਯੂਐਸਏ ਨੇ ਸਾਂਝੇ ਤੌਰ ਤੇ ਕੀਤਾ। ਇਥੇ ਦੱਸ ਦਈਏ ਕਿ ਪ੍ਰਿਤਪਾਲ ਸਿੰਘ ਮੁਕੰਦਪੁਰ ਦੋ ਦੇਸ਼ਾਂ ਦੀ ਕਨੇਡਾ ਅਤੇ ਅਮਰੀਕਾ ਦੀ ਆਪਣੀ ਵਿਦੇਸ਼ ਯਾਤਰਾ ਕਰਨ ਉਪਰੰਤ ਪੰਜਾਬ ਪਰਤ ਆਏ ਹਨ। ਉਕਤ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਅੰਦਰ ਪੰਥਕ ਸਰਕਾਰ ਬਨਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਬਹੁਤ ਜੋਸ਼ ਹੈ ਤੇ ਪੰਥਕ ਉਮੀਦਵਾਰਾਂ ਲਈ ਹਰ ਸੰਭਵ ਮਦਦ ਲਈ ਉਹ ਤਿਆਰ ਵੀ ਹਨ। ਇਸ ਫੇਰੀ ਦੌਰਾਨ ਮੁਕੰਦਪੁਰ ਨੇ ਵੱਖ ਵੱਖ ਪੰਥਕ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਸੁਰਿੰਦਰ ਸਿੰਘ ਯੂਐਸਏ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ ਸਿੱਖਾਂ ਦੀ ਮਨਸ਼ਾ ਹੈ ਕਿ ਪੰਜਾਬ ਦੀ ਧਰਤੀ ਤੇ ਜਨਮੀਆਂ ਸਿਆਸੀ ਪੰਥਕ ਸਾਰੀਆਂ ਜਥੇਬੰਦੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਕੇ 2027 ਦੀਆਂ ਇਲੈਕਸ਼ਨਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਤੇ ਪੰਥਕ ਉਮੀਦਵਾਰਾਂ ਦਾ ਵਿਰੋਧ ਛੱਡ ਕੇ ਉਨ੍ਹਾਂ ਦੀ ਵੱਧ ਤੋਂ ਵੱਧ ਸਪੋਟ ਕੀਤੀ ਜਾਵੇ। ਆਪਣੀ ਫ਼ੇਰੀ ਦੋਰਾਨ ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਸੁਰਿੰਦਰ ਸਿੰਘ ਨੇ ਪ੍ਰਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਵੀ ਸੁਣਿਆ ਤੇ ਵਿਚਾਰਿਆ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਮਸਲਿਆਂ ਲਈ ਯੋਗ ਹੱਲ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕੀਤੀ। ਆਗੂਆਂ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀ ਸਿੱਖਾਂ ਨੇ ਆਪਣੇ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਜਾਇਦਾਦਾਂ ਦੀ ਸੁਰੱਖਿਆ ਦੀ ਗੱਲ ਤੇ ਜ਼ੋਰ ਅਤੇ ਚਿੰਤਾ ਜ਼ਾਹਰ ਕੀਤੀ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ