ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।


ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।
ਤੱਕੀਏ ਉਨ੍ਹਾਂ ਰੁੱਖਾਂ ਵੱਲ ਜ਼ੋ ਦੇਵਣ ਛਾਵਾਂ,
ਜੀ ਕਰਦਾ ਮੈਂ ਵੀ ਇੱਕ ਬੂਟਾ ਛਾਂ ਦਾ ਲਾਵਾਂ,
ਹੁਣ ਸਾਡੇ ਕਿਸ ਗੱਲ ਦੇ ਦੱਸੋ ਝਗੜੇ ਝੇੜੇ,
ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।
ਦੇਖੋ ਹਰ ਚੀਜ਼ ਵੱਲੇ ਜ਼ੋ ਸ੍ਰਿਸ਼ਟੀ ਨੇ ਸਾਜੀ,
ਰੰਗ ਫੁੱਲਾਂ ਦੇ ਵੇਖਕੇ ਤੇ ਰੂਹ ਹੁੰਦੀ ਤਾਜ਼ੀ,
ਆਪਾਂ ਖੁਸ਼ੀਆਂ ਸਿਰਜ ਲਈਏ ਦਿਲ ਦੇ ਵਿਹੜੇ,
ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।
ਰੁੱਖ ਸੁੱਕੇ ਜਿਹੜੇ ਨੇ ਪਾਈਏ ਉਨ੍ਹਾਂ ਨੂੰ ਪਾਣੀ,
ਇਨ੍ਹਾਂ ਨਾਲ ਚੱਲਦੀ ਏ ਸਾਡੀ ਜ਼ਿੰਦਗਾਨੀ,
ਘਰ ਸਭਨਾਂ ਦੇ ਹੋਵਣ ਜੀ ਖੁਸ਼ੀਆਂ ਤੇ ਖੇੜੇ,
ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।
ਤੂੰ ਰਾਜਾ ਕੁਦਰਤ ਦਾ ਕਿਉਂ ਭਟਕਿਆ ਰਾਹੋਂ,
ਭੱਟੀ ਬਿਨ ਪਾਣੀ ਦੇ ਉਖੜਿਆ ਸਾਹੋਂ,
ਇਸ ਧਰਤੀ ਵਿੱਚ ਉੱਘੇ ਨੇ ਰੰਗ ਬਥੇਰੇ, 
ਆਉ ਵੇਲੀਓ ਬਈ ਹੋਈਏ ਕੁਦਰਤ ਦੇ ਨੇੜੇ।
ਲੇਖਕ ਸਾਹਿਤਕਾਰ ਉਪ ਸੰਪਾਦਕ ਸੱਤਿਆ ਗ੍ਰਹਿ ਨਿਊਜ਼ ਪੇਪਰ ਸੋਮਨਾਥ ਸਿੰਘ ਭੱਟੀ ਪਿੰਡ ਹਰਨਾਮਪੁਰਾ ਲੁਧਿਆਣਾ ਪੰਜਾਬ ਮੋਬਾਈਲ 9814264490

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ