ਡਬਲ ਇੰਜਣ' ਸਰਕਾਰ, ਜ਼ਮੀਨੀ ਸੰਗਠਨ ਤੇ ਸਥਾਨਕ ਭ੍ਰਿਸ਼ਟਾਚਾਰ ਨੂੰ ਚੋਣ ਹਥਿਆਰ ਬਣਾਏਗੀ ਭਾਜਪਾ

ਡਬਲ ਇੰਜਣ' ਸਰਕਾਰ, ਜ਼ਮੀਨੀ ਸੰਗਠਨ ਤੇ ਸਥਾਨਕ ਭ੍ਰਿਸ਼ਟਾਚਾਰ ਨੂੰ ਚੋਣ ਹਥਿਆਰ ਬਣਾਏਗੀ ਭਾਜਪਾ
ਪੰਜਾਬ ਵਿੱਚ ‘ਡਬਲ ਇੰਜਣ’ ਸਰਕਾਰ ਲਈ ਭਾਜਪਾ ਤੇਜ਼ ਕਰੇਗੀ ਜ਼ਮੀਨੀ ਲੜਾਈ: ਨਿਤਿਨ ਨਬੀਨ

ਡਰੱਗਜ਼, ਗੈਂਗਸਟਰਵਾਦ ਅਤੇ ਸਥਾਨਕ ਭ੍ਰਿਸ਼ਟਾਚਾਰ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਏਗੀ ਭਾਜਪਾ

ਬੂਥ ਪ੍ਰਧਾਨ ਤੇ ਵਰਕਰ ਹੀ ਭਾਜਪਾ ਦੀ ਅਸਲੀ ਤਾਕਤ, ਜ਼ਮੀਨੀ ਸੰਗਠਨ ਹੋਰ ਮਜ਼ਬੂਤ ਕਰੋ: ਨਿਤਿਨ ਨਬੀਨ 

ਲੁਧਿਆਣਾ 22 ਜੂਨ (ਮਨਜੀਤ ਸਿੰਘ ਰੋਮਾਣਾ) ਜਿਵੇਂ ਪੱਛਮੀ ਬੰਗਾਲ ਵਿੱਚ ਬੰਗਲਾਦੇਸੀ ਘੁਸਪੈਠੀਆਂ ਕਰ ਕੇ ਉੱਥੋਂ ਦੀ ਬਦਲਦੀ ਡੈਮੋਗ੍ਰਾਫੀ ਦੇਸ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ। ਉਸੇ ਤਰ੍ਹਾਂ ਪੰਜਾਬ ਦੀ ਖ਼ਰਾਬ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਡਰੱਗਜ਼ ਅਤੇ ਨੌਜਵਾਨਾਂ ਦਾ ਪਲਾਇਨ ਸੂਬੇ ਅਤੇ ਸਮੁੱਚੇ ਦੇਸ ਦੀ ਚਿੰਤਾ ਬਣ ਗਿਆ ਹੈ। ਜਿਵੇਂ ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰਾਂ ਨੇ ਜੀਅ ਤੋੜ ਮਿਹਨਤ ਕਰ ਕੇ ਬੰਗਾਲ ਜਿੱਤਿਆ, ਉਵੇਂ ਹੀ ਪੰਜਾਬ ਵਿੱਚ ਸਮੁੱਚੇ ਭਾਜਪਾ ਵਰਕਰ ਦਿਨ ਰਾਤ ਇੱਕ ਕਰਕੇ ਡਬਲ ਇੰਜਨ ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਹਨ। ਉਹ ਲੁਧਿਆਣਾ ਵਿੱਚ ਸੂਬਾਈ ਅਹੁਦੇਦਾਰਾਂ, ਪਾਰਟੀ ਦੇ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। 

ਨਿਤਿਨ ਨਬੀਨ ਨੇ ਕਿਹਾ ਕਿ ਇਹ ਖੁਸ਼ੀ ਦੀ ਗਲ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਪੂਰੇ ਦਮਖ਼ਮ ਨਾਲ ਲੜਨ ਦੀ ਤਿਆਰੀ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਜਿਵੇਂ 'ਅਧਿਕਾਰੀ ਪਲੱਸ ਗੁੰਡਾ ਕਲਚਰ' ਬੰਗਾਲੀਆਂ ਵਿੱਚ ਇੱਕ ਮੁਸੀਬਤ ਬਣ ਗਿਆ ਸੀ, ਉਵੇਂ ਪੰਜਾਬ ਵਿੱਚ 'ਅਧਿਕਾਰੀ ਪਲੱਸ ਕਾਰਪੋਰੇਟ' ਦਾ ਨਵਾਂ ਕਲਚਰ ਪੰਜਾਬੀਆਂ ਵਾਸਤੇ ਸਿਰਦਰਦ ਬਣ ਗਿਆ ਹੈ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਪੇਮੈਂਟ ਦੇਣੀ ਪੈਂਦੀ ਹੈ। ਭਾਜਪਾ ਨੂੰ ਇਸ ਨਿਵੇਕਲੇ ਭ੍ਰਿਸ਼ਟਾਚਾਰੀ ਗਠਜੋੜ ਦੇ ਖ਼ਿਲਾਫ਼ ਸੜਕ 'ਤੇ ਲੜ ਕੇ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣਾਉਣੀ ਪਵੇਗੀ, ਜਿਸ ਤੋਂ ਬਿਨਾਂ ਸੂਬੇ ਦਾ ਰਾਜਨੀਤਿਕ ਅਤੇ ਉਦਯੋਗਿਕ ਪੁਨਰ-ਸੁਰਜੀਤੀ ਸੰਭਵ ਨਹੀਂ ਹੈ। 

ਭਾਜਪਾ ਕੌਮੀ ਪ੍ਰਧਾਨ ਨੇ ਪਾਰਟੀ ਦੇ ਸੰਗਠਨ ਦੇ ਵਿਸਥਾਰ ਨੂੰ ਸਿਰਫ਼ ਸੂਬਾ ਪ੍ਰਧਾਨ ਜਾਂ ਸੰਗਠਨ ਮਹਾਂਮੰਤਰੀ ਦਾ ਕੰਮ ਨਾ ਦੱਸਦਿਆਂ ਕਿ ਇਹ ਇੱਥੇ ਹਾਜ਼ਰ ਸਾਰੇ 150 ਆਗੂਆਂ ਸਮੂਹਿਕ ਕੰਮ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਲੋਕ ਮੁੱਦਿਆਂ ਉੱਤੇ ਪਹਿਰਾ ਦੇ ਰਹੀ ਹੈ, ਪਰ ਹੁਣ ਗਰਾਊਂਡ 'ਤੇ ਹੋਰ ਹਾਜ਼ਰੀ ਵਧਾਉਣ ਅਤੇ ਸ਼ਹਿਰ ਤੇ ਪਿੰਡ ਪੱਧਰੀ ਮਸਲਿਆਂ ਨੂੰ ਅਧਾਰ ਬਣਾ ਕੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਅੱਗੇ ਰੱਖਣ। 

ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਕਤ ਉੱਪਰੋਂ ਨਹੀਂ, ਬਲਕਿ ਹੇਠਾਂ ਬੈਠੇ ਬੂਥ ਪ੍ਰਧਾਨ ਅਤੇ ਵਰਕਰਾਂ ਤੋਂ ਮਿਲਦੀ ਹੈ। ਇਸ ਲਈ ਬੂਥ ਪ੍ਰਧਾਨਾਂ ਨਾਲ ਤਾਲਮੇਲ ਤਕੜਾ ਕੀਤਾ ਜਾਵੇ, ਕਿਉਂ ਕਿ ਉਹੀ ਬੂਥ ਤੱਕ ਵੋਟਰਾਂ ਨੂੰ ਲਿਆਉਣ ਦੀ ਭੂਮਿਕਾ ਅਦਾ ਕਰਦੇ ਹਨ। 

ਉਨ੍ਹਾਂ ਸੂਬੇ ਵਿੱਚ ਪੈਰ ਪਸਾਰ ਚੁੱਕੇ ਡਰੱਗਜ਼ ਨੈੱਟਵਰਕ ਦੇ ਖ਼ਿਲਾਫ਼ ਪਾਰਟੀ ਨੂੰ ਜਲਦ ਹੀ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ। 

ਬੈਠਕ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਸ਼ਟਰੀ ਉਪ-ਪ੍ਰਧਾਨ ਸੌਦਾਨ ਸਿੰਘ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਕੌਮੀ ਸਕੱਤਰ ਤੇ ਪੰਜਾਬ ਦੇ ਸਹਿ-ਪ੍ਰਭਾਰੀ ਨਰਿੰਦਰ ਰੈਣਾ ਸਮੇਤ ਸੂਬੇ ਦੀ ਪੂਰੀ ਕੋਰ ਕਮੇਟੀ ਹਾਜ਼ਰ ਸੀ। ਜਿਨ੍ਹਾਂ ਨੇ ਕੌਮੀ ਲੀਡਰਸ਼ਿਪ ਨੂੰ ਪੰਜਾਬ ਫ਼ਤਿਹ ਦਾ ਪੂਰਾ ਭਰੋਸਾ ਦਿਵਾਇਆ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ