ਖਿਡਾਰੀ ਉਹ ਜੋ ਹਮੇਸ਼ਾ ਜਿੱਤ ਲਈ ਖੇਡਦਾ : ਸੋਨੀਆ ਅਲੱਗ

ਖਿਡਾਰੀ ਉਹ ਜੋ ਹਮੇਸ਼ਾ ਜਿੱਤ ਲਈ ਖੇਡਦਾ : ਸੋਨੀਆ ਅਲੱਗ 

ਸੋਨੀਆ ਅਲੱਗ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੀ ਮੈਂਬਰ ਨਿਯੁਕਤ

ਲੁਧਿਆਣਾ, 9 ਜੂਨ (ਮਨਜੀਤ ਸਿੰਘ ਰੋਮਾਣਾ) ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਖੇਡ ਮੈਦਾਨਾਂ ਵਿੱਚ ਖੇਡਾਂ ਕੇ ਇੱਕ ਚੰਗੇ ਖਿਡਾਰੀ ਬਣਾਉਣ ਲਈ ਉਤਸਾਹਿਤ ਕਰਨ ਵਾਲੀ ਬਾਸਕਟਬਾਲ ਦੀ ਨੈਸ਼ਨਲ ਚੈਂਪੀਅਨ ਸੋਨੀਆ ਅਲੱਗ ਹਮੇਸ਼ਾ ਤੱਤਪਰ ਰਹਿੰਦੀ ਹੈ। ਸੋਨੀਆ ਅਲੱਗ ਨੌਜਵਾਨਾਂ ਤੇ ਖਿਡਾਰੀਆਂ ਨੂੰ ਅਕਸਰ ਇਹ ਕਹਿੰਦੇ ਨੇ ਕਿ ਖਿਡਾਰੀ ਉਹ ਨਹੀਂ ਹੁੰਦਾ ਜੋ ਹਮੇਸ਼ਾ ਜਿੱਤਦਾ ਹੈ, ਸਗੋਂ ਉਹ ਹੁੰਦਾ ਹੈ, ਜੋ ਹਾਰਨ ਤੋਂ ਬਾਅਦ ਫਿਰ ਜਿੱਤ ਦੀ ਤਿਆਰੀ ਕਰਦਾ ਹੈ। ਨੌਜਵਾਨਾਂ ਵਿੱਚ ਇਸ ਦ੍ਰਿੜ ਨਿਸ਼ਚੇ ਨੂੰ ਬਣਾਉਣ ਵਾਲੀ ਇਸ ਖਿਡਾਰਨ ਨੂੰ ਪੰਜਾਬ ਸਰਕਾਰ ਨੇ ਮਾਣ ਦਿੰਦੇ ਹੋਏ ਉਸ ਨੂੰ ਸਪੋਰਟਸ ਵੈਲਫੇਅਰ ਬੋਰਡ ਦੀ ਮੈਂਬਰ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਵਲੋਂ ਸੋਨੀਆ ਅਲੱਗ ਨੂੰ ਇਹ ਮਾਣ ਦਿੱਤੇ ਜਾਣ 'ਤੇ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਪੋਰਟਸ ਵੈਲਫੇਅਰ ਬੋਰਡ ਪੰਜਾਬ ਦੀ ਨਵਨਿਯੁਕਤ ਸੋਨੀਆ ਅਲੱਗ ਪੰਜਾਬ ਵਿੱਚ ਪਿਛਲੇ 18 ਸਾਲਾ ਤੋ ਖਿਡਾਰੀਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਜਿਸ ਲਈ ਇਕ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਬਣਾ ਕੇ ਖਿਡਾਰੀਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਖਿਡਾਰੀਆਂ ਨੂੰ ਆ ਰਹੀਆਂ ਅਨੇਕਾ ਮੁਸ਼ਕਿਲਾਂ ਅਤੇ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਸੋਨੀਆ ਅਲੱਗ ਪਿਛਲੇ ਲੰਮੇ ਸਮੇਂ ਤੋ ਵੱਖ ਵੱਖ 
ਸਪੋਰਟਸ ਕਲੱਬ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾ ਕੇ ਨਵੇਂ ਖਿਡਾਰੀ ਲਈ ਇੱਕ ਮਾਰਗ ਦਰਸ਼ਕ ਦਾ ਵੀ ਕੰਮ ਕਰਦੇ ਆ ਰਹੇ ਹਨ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਕੇ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਲਗਨ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਸਪੋਰਟਸ ਵੈਲਫੇਅਰ ਸੁਸਾਇਟੀ ਦਾ ਮੈਬਰ ਨਿਯੁਕਤ ਕੀਤਾ ਗਿਆ। ਸੋਨੀਆ ਅਲੱਗ ਦੇ ਸਪੋਰਟਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਣਨ ਤੇ ਜਿੱਥੇ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਸ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੇ ਸੋਨੀਆ ਅਲੱਗ ਦੀ ਪੰਜਾਬ ਸਪੋਰਟਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਣਨ ਦੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੋਨੀਆ ਅਲੱਗ ਨੇ ਪੰਜਾਬ ਸਪੋਰਟਸ ਵੈਲਫੇਅਰ ਸੁਸਾਇਟੀ ਦੀ ਮੈਂਬਰ ਬਣਾਏ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਨ ਰਾਤ ਪੰਜਾਬ ਵਿੱਚ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਦੇ ਹੋਏ ਮੁੱਖ ਮੰਤਰੀ ਦੇ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ