ਜਰਨੈਲ ਸਿੰਘ ਸ਼ਿਮਲਾਪੁਰੀ ਨੇ ਪੱਲਿਉਂ ਸੀਮਿੰਟ ਦੇ ਕੇ ਹਲਕਾ ਗਿੱਲ ਦੇ ਪਿੰਡ ਜੜਤੋਲੀ ਵਿੱਚ ਮੰਦਿਰ ਦੇ ਲੈਂਟਰ ਦਾ ਕੰਮ ਕਰਵਾਇਆ ਸ਼ੁਰੂ- ਪਿੰਡ ਵਾਸੀਆਂ ਕੀਤਾ ਧੰਨਵਾਦ

ਜਰਨੈਲ ਸਿੰਘ ਸ਼ਿਮਲਾਪੁਰੀ ਨੇ ਪੱਲਿਉਂ ਸੀਮਿੰਟ ਦੇ ਕੇ ਹਲਕਾ ਗਿੱਲ ਦੇ ਪਿੰਡ ਜੜਤੋਲੀ ਵਿੱਚ ਮੰਦਿਰ ਦੇ ਲੈਂਟਰ ਦਾ ਕੰਮ ਕਰਵਾਇਆ ਸ਼ੁਰੂ
- ਪਿੰਡ ਵਾਸੀਆਂ ਕੀਤਾ ਧੰਨਵਾਦ
ਲੁਧਿਆਣਾ, 10 ਜੂਨ (ਮਨਜੀਤ ਸਿੰਘ ਰੋਮਾਣਾ) ਪਰਮਾਤਮਾ ਨੇ ਅਮੀਰੀ ਬਹੁਤ ਸਾਰੇ ਇਨਸਾਨਾਂ ਨੂੰ ਬਖਸ਼ੀ ਹੈ ਪ੍ਰੰਤੂ ਪੈਸੇ ਦੇ ਨਾਲ ਨਾਲ ਧਾਰਮਿਕ ਅਤੇ ਲੋਕ ਭਲਾਈ ਦੇ ਕੰਮਾਂ ਤੇ ਖਰਚਾ ਕਰਨ ਦਾ ਜਿਗਰਾ ਕਿਸੇ ਕਿਸੇ ਨੂੰ ਹੀ ਦਿੱਤਾ ਹੈ। ਉਕਤ ਅਖਾਣ ਨੂੰ ਸਾਬਤ ਕਰਦੇ ਹੋਏ ਨਗਰ ਨਿਗਮ ਲੁਧਿਆਣਾ ਦੇ ਸਾਬਕਾ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਪਤੀ, ਜਿਲ੍ਹਾ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਤੋਂ ਸੰਭਾਵੀ ਉਮੀਦਵਾਰ ਸ. ਜਰਨੈਲ ਸਿੰਘ ਸ਼ਿਮਲਾਪੁਰੀ ਨੇ ਹਲਕਾ ਗਿੱਲ ਦੇ ਪਿੰਡ ਜੜਤੌਲੀ ਵਿਖੇ ਬਣ ਰਹੇ ਸ਼ੀਤਲਾ ਮਾਤਾ ਦੇ ਮੰਦਿਰ ਲਈ ਆਪਣੀ ਜੇਬ ਵਿੱਚੋ 180 ਬੋਰੀਆਂ ਸੀਮੇਂਟ ਦੀਆਂ ਦੇ ਕੇ ਲੇਂਟਰ ਦਾ ਕੰਮ ਸ਼ੁਰੂ ਕਰਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਮੁੱਖ ਸੇਵਾਦਾਰ ਪ੍ਰਦੀਪ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਜੜਤੋਲੀ ਵਿਖੇ ਮਹਾਂਮਾਈ ਦੇ ਆਦੇਸ਼ਾਂ ਅਨੁਸਾਰ ਮੰਦਿਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪ੍ਰੰਤੂ ਲੇਟਰ ਤੱਕ ਉਸਾਰੀ ਦਾ ਕੰਮ ਪੁੱਜਣ ਤੱਕ ਕੁਝ ਪੈਸੇ ਦੀ ਕਮੀ ਆ ਗਈ। ਜਿਸ ਲਈ ਕੁਝ ਸਮੇਂ ਤੱਕ ਉਸਾਰੀ ਦਾ ਕੰਮ ਬੰਦ ਕਰਕੇ ਉਨ੍ਹਾਂ ਕਈ ਮੁਹਤਬਰ ਬੰਦਿਆ ਨਾਲ ਰਾਬਤਾ ਕਾਇਮ ਕੀਤਾ ਪ੍ਰੰਤੂ ਕਿਤੋਂ ਵੀ ਉਨ੍ਹਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਨਾਂ ਮਿਲੀ। ਉਨ੍ਹਾਂ ਅੱਗੇ ਦੱਸਿਆ ਕਿ ਫਿਰ ਉਹ ਸੀਨੀਅਰ ਕਾਂਗਰਸੀ ਆਗੂ ਸ. ਜਰਨੈਲ ਸਿੰਘ ਨੂੰ ਮਿਲੇ ਤੇ ਆਪਣੀ ਜ਼ਰੂਰਤ ਸਬੰਧੀ ਦਸਿਆ। ਜਿਨ੍ਹਾਂ ਨੇ 180 ਬੋਰੀਆਂ ਸੀਮੇਂਟ ਦੀਆਂ ਭੇ ਦਿੱਤੀਆਂ ਅਤੇ ਅੱਜ ਲੈਂਟਰ ਦਾ ਕੰਮ ਸ਼ੁਰੂ ਕਰਾਉਣ ਲਈ ਆਪ ਹਾਜ਼ਰ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਪਿੰਡ ਜੜਤੋਲੀ ਦੇ ਵਾਸੀ ਸ. ਜਰਨੈਲ ਸਿੰਘ ਸ਼ਿਮਲਾਪੁਰੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨਾਂ ਨੇ ਸਾਡਾ ਰੋਕਿਆ ਹੋਇਆ ਕੰਮ ਚਾਲੂ ਕਰਵਾਇਆ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ. ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਇਹ ਪੁੰਨ ਦਾ ਕੰਮ ਹੈ ਅਤੇ ਇਹੋ ਜਿਹੇ ਕੰਮਾਂ ਲਈ ਹਰੇਕ ਇਨਸਾਨ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਹਲਕਾ ਗਿੱਲ ਦੇ ਨਿਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਦਾ ਹਾਂ। ਜਿਸ ਕਾਰਨ ਮੇਰਾ ਫਰਜ਼ ਬਣਦਾ ਹੈ ਕਿ ਧਰਮ ਦੇ ਕੰਮ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾਵਾਂ। ਇਸ ਮੌਕੇ ਤੇ ਉਕਤ ਆਗੂਆਂ ਤੋਂ ਇਲਾਵਾ ਵਿਕਰਮਜੀਤ ਸਿੰਘ, ਨਾਮਦੇਵ ਸਿੰਘ, ਸੁਖਪਾਲ ਸਿੰਘ, ਦਰਸ਼ਨ ਸਿੰਘ, ਨਿਰੰਗ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਰੂਪ ਸਿੰਘ, ਗਗਨਦੀਪ ਸਿੰਘ, ਪ੍ਰਭਦੀਪ ਸਿੰਘ, ਭਿੰਦਰ ਸਿੰਘ, ਬਲਬੀਰ ਸਿੰਘ, ਮੈਂਬਰ ਪੰਚਾਇਤ ਅਮਨਦੀਪ ਸਿੰਘ, ਲਖਵੀਰ ਸਿੰਘ ਅਤੇ ਰਣਜੀਤ ਕੌਰ, ਪਰਮਜੀਤ ਕੌਰ, ਸੁਮਨਦੀਪ ਕੌਰ, ਮੁੱਖ ਸੇਵਾਦਾਰ ਹਰਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ