ਸਾਹਿਤਕ ਮਿਲਣੀ ਦੌਰਾਨ ਦਿਖਾਈ ਦੇ ਰਹੇ ਹਨ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਸਿਮਰਨ ਧੁੱਗਾ, ਗੁਰਮੀਤ ਕੌਰ, ਗਾਇਕ ਗੁਰਮੀਤ ਸਿੰਘ, ਭੁਪਿੰਦਰ ਸਿੰਘ ਸੈਣੀ ਅਤੇ ਹੋਰ

ਸਾਹਿਤਕ ਮਿਲਣੀ ਦੌਰਾਨ ਦਿਖਾਈ ਦੇ ਰਹੇ ਹਨ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਸਿਮਰਨ ਧੁੱਗਾ, ਗੁਰਮੀਤ ਕੌਰ, ਗਾਇਕ ਗੁਰਮੀਤ ਸਿੰਘ, ਭੁਪਿੰਦਰ ਸਿੰਘ ਸੈਣੀ ਅਤੇ ਹੋਰ
ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਪੰਜਾਬੀ ਸਾਹਿਤ ਲਈ ਵਿਲੱਖਣ ਤੇ ਅਣਮੁੱਲੀ ਦੇਣ - ਪ੍ਰਭ ਕਿਰਨ ਸਿੰਘ

ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੀ ਮਹੀਨਾਵਾਰ ਸਾਹਿਤਕ ਮਿਲਣੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ

ਲੁਧਿਆਣਾ 08 ਜੂਨ (ਮਨਜੀਤ ਸਿੰਘ ਰੋਮਾਣਾ) ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਪੰਜਾਬੀ ਸਾਹਿਤ ਨੂੰ ਦਿੱਤੀ ਗਈ ਇਕ ਅਣਮੁੱਲੀ ਅਤੇ ਵਿਲੱਖਣ ਦੇਣ ਹੈ ਜਿਸ ਵਿਚ ਬਿਨਾਂ ਕਿਸੇ ਧਰਮ ਤੇ ਬਿਨਾਂ ਜ਼ਾਤ ਪਾਤ ਦੇ ਹਰ ਅਧਿਆਤਮਿਕ ਲਿਖਾਰੀ ਨੂੰ ਬਰਾਬਰ ਦਾ ਸਥਾਨ ਦਿੱਤਾ ਗਿਆ ਹੈ । ਗੁਰੂ ਸਾਹਿਬ ਦੀ ਕਲਮ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦੀ ਹੈ ਇਸੇ ਲਈ ਉਨ੍ਹਾਂ ਦੀ ਸ਼ਹਾਦਤ ਸਾਨੂੰ ਡਰ ਤੇ ਭੈਅ ਮੁਕਤ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ । ਇਹ ਵਿਚਾਰ ਪ੍ਰਭ ਕਿਰਨ ਸਿੰਘ ਨੇ ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੀ ਮਹੀਨਾਵਾਰ ਸਾਹਿਤਕ ਮਿਲਣੀ ਦੌਰਾਨ ਪ੍ਰਗਟ ਕੀਤੇ । ਇਹ ਸਾਹਿਤਕ ਮਿਲਣੀ ਇਸ ਵਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ । ਸਾਹਿਤਕ ਮਿਲਣੀ ਦਾ ਆਗਾਜ਼ ਕਰਦਿਆਂ ਰੇਲਵੇ ਦੇ ਸੇਵਾ ਮੁਕਤ ਅਫਤਰ ਅਤੇ ਪੰਥਕ ਕਵੀ ਭੁਪਿੰਦਰ ਸਿੰਘ ਸੈਣੀ ਨੇ ਜੂਨ 1984 ਨੂੰ ਹੋਏ ਅਪ੍ਰੇਸ਼ਨ ਨੀਲਾ ਤਾਰਾ ਦਾ ਕਵਿਸ਼ਰੀ ਰਾਹੀਂ ਦਰਦਨਾਕ ਦ੍ਰਿਸ਼ ਪੇਸ਼ ਕੀਤਾ ਜਦਕਿ ਗੀਤਕਾਰ ਸੁਖਬੀਰ ਸੰਧੇ ਵਲੋਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਬਿਆਂ ਕਰਦਾ ਗੀਤ ਗਾਇਆ ਤਾਂ ਸਭ ਦੀਆਂ ਅੱਖਾਂ ਸੇਜਲ ਹੋ ਗਈਆਂ । ਪ੍ਰੋੜ ਪੰਥਕ ਕਵੀਆਂ ਹਰਦੇਵ ਸਿੰਘ ਕਲਸੀ ਅਤੇ ਚਰਨਜੀਤ ਸਿੰਘ ਚੰਨ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕੀਤਾ। ਧੰਨ ਲਿਖਾਰੀ ਨਾਨਕਾ ਗਰੁੱਪ ਦੀ ਸੰਚਾਲਿਕ ਸ਼ਾਇਰਾ ਸਿਮਰਨ ਧੁੱਗਾ ਨੇ 'ਪੜ੍ਹਨ ਸੁਣਨ ਲਈ ਧਿਆਨ ਜ਼ਰੂਰੀ', ਇਤਿਹਾਸ ਦੀ ਸੇਵਾ ਮੁਕਤ ਅਧਿਆਪਕ ਕਵਿਤ੍ਰੀ ਗੁਰਮੀਤ ਕੌਰ ਨੇ 'ਨਿਰੀ ਮਾਲਾ ਫੇਰਨ ਨਾਲ ਕੱਖ ਨਹੀਂ ਹੋਣਾ' ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਇੰਦਰਜੀਤ ਕੌਰ ਲੋਟੇ ਨੇ ਸਮਾਜ ਸੇਵਾ ਲਈ ਸਭ ਨੂੰ ਹੌਕਾ ਦਿੰਦੀਆਂ ਕਵਿਤਾਵਾਂ ਪੜ੍ਹੀਆਂ। ਗਾਇਕ ਜਗਦੇਵ ਸਿੰਘ ਜੱਗਾ ਜਮਾਲਪੁਰੀ ਅਤੇ ਗਾਇਕ ਗੁਰਮੀਤ ਸਿੰਘ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਰਾਹੀਂ ਗਾਇਕੀ ਦੇ ਖੂਬ ਰੰਗ ਬਨ੍ਹੇ । ਕਹਾਣੀਕਾਰ ਪੰਮੀ ਹਬੀਬ ਨੇ ਮਾਂ ਬੋਲੀ ਪੰਜਾਬੀ ਦੀ ਘੱਟ ਰਹੀ ਵਰਤੋਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਿੰਨੀ ਕਹਾਣੀ ਸੁਣਾਈ । ਗ਼ਜ਼ਲ ਗੋ ਹਰਦੀਪ ਬਿਰਦੀ ਨੇ ਗ਼ਜ਼ਲ ਅਤੇ ਮਲਕੀਤ ਸਿੰਘ ਮਾਲਹੜਾ ਨੇ ਕਵੀਤਾ ਰਾਹੀਂ ਸ਼ਹੀਦੀ ਸਾਕੇ ਤੇ ਅਧਾਰਿਤ ਕਵਿਤਾ ਬੋਲ ਕੇ ਹਾਜ਼ਰੀ ਲਵਾਈ । ਸੰਗੀਤਕਾਰ ਮੀਤ ਪਾਣੀਪਤ ਨੇ 'ਟੂਟੀ ਤਰਬੇਂ ਸਾਜ਼ ਬਜਾਏਂ ਹਮ ਕੈਸੇ' ਅਤੇ ਗਜ਼ਲ ਗੋ ਜ਼ੋਰਾਵਰ ਸਿੰਘ ਪੰਛੀ ਨੇ 'ਹਿਜਰ ਦਾ ਗ਼ਮ ਹੈ ਪਹਾੜ ਵਰਗਾ' ਉਰਦੂ ਪੰਜਾਬੀ ਦੀਆਂ ਬਾਕਮਾਲ ਗ਼ਜ਼ਲਾਂ ਗਾ ਕੇ ਸਾਹਿਤਕ ਮਿਲਣੀ ਦਾ ਮਾਹੋਲ ਗ਼ਮਗੀਨ ਬਣਾ ਦਿੱਤਾ ਜਦਕਿ ਆਪਣੀ ਬੇਬਾਕ ਗਾਇਕੀ ਲਈ ਮਸ਼ਹੂਰ ਗਾਇਕ ਦਲਬੀਰ ਸਿੰਘ ਕਲੇਰ ਅਤੇ ਨਵੇਂ ਉਭਰਦੇ ਲਿਖਾਰੀ ਅਰਸ਼ਦੀਪ ਸਿੰਘ ਦੀਆਂ ਰਚਨਾਵਾਂ ਦਾ ਸਭ ਨੇ ਖੂਬ ਅਨੰਦ ਮਾਣਿਆ । ਮਿਲਣੀ ਦੀ ਸਮਾਪਤੀ ਵੇਲੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕੁਝ ਸ਼ਿਅਰ ਪੜ੍ਹ ਕੇ ਸਭ ਦਾ ਧੰਨਵਾਦ ਕੀਤਾ ਤੇ ਤੂਫ਼ਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ ਰਜਿ ਵਲੋਂ ਵਿਜੇ ਕਲਿਆਣ ਦੇ ਸਾਹਿਤਕ ਮਿਲਣੀ ਲਈ ਕੀਤੇ ਕਾਰਜਾਂ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ ।

टिप्पणियाँ

एक टिप्पणी भेजें

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ