13 ਸਾਲਾਂ ਬਾਅਦ ਇਕ ਹੀ ਤਾਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ 100 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾਅਕਾਲ ਪੁਰਖ ਦਾ ਕੋਟਿ-ਕੋਟਿ ਸ਼ੁਕਰਾਨਾ ਸਿੱਖ ਕੌਮ ਨੂੰ ਵੱਡੇ ਕਾਰਜ ਵਾਸਤੇ ਇਕਜੁੱਟਤਾ ਬਖਸ਼ੀ: ਕਾਲਕਾ, ਕਾਹਲੋ
13 ਸਾਲਾਂ ਬਾਅਦ ਇਕ ਹੀ ਤਾਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ 100 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ
ਅਕਾਲ ਪੁਰਖ ਦਾ ਕੋਟਿ-ਕੋਟਿ ਸ਼ੁਕਰਾਨਾ ਸਿੱਖ ਕੌਮ ਨੂੰ ਵੱਡੇ ਕਾਰਜ ਵਾਸਤੇ ਇਕਜੁੱਟਤਾ ਬਖਸ਼ੀ: ਕਾਲਕਾ, ਕਾਹਲੋ
ਨਵੀਂ ਦਿੱਲੀ, 9 ਜੂਨ (ਮਨਜੀਤ ਸਿੰਘ ਰੋਮਾਣਾ) ਸਮੁੱਚੀ ਸਿੱਖ ਸੰਗਤ ਵਾਸਤੇ ਬਹੁਤ ਵੱਡੇ ਘਟਨਾਕ੍ਰਮ ਵਿਚ ਇਸ ਵਾਰ ਦੇਸ਼-ਵਿਦੇਸ਼ ਵਿਚ ਸੰਗਤਾਂ ਇਕ ਹੀ ਤਾਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣਗੀਆਂ ਤੇ ਇਸ ਵਾਸਤੇ ਅੱਜ 100 ਸ਼ਰਧਾਲੂਆਂ ਦਾ ਜੱਥਾ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਜੱਥੇ ਦੀ ਅਗਵਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਤੇ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਚੰਢੋਕ ਵੱਲੋਂ ਕੀਤੀ ਜਾਵੇਗੀ।
ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਸਿੱਖ ਕੌਮ ਵਿਚ ਇਹ ਬਹੁਤ ਵੱਡੀ ਦੁਬਿਧਾ ਬਣੀ ਹੋਈ ਸੀ ਕਿ ਕੌਮ ਹਰ ਵਾਰ ਸੰਗਰਾਂਦਾ ਅਤੇ ਗੁਰਪੁਰਬ ਦੋ ਵੱਖ-ਵੱਖ ਤਾਰੀਕਾਂ ਨੂੰ ਮਨਾਉਂਦੀ ਸੀ। ਵਿਦੇਸ਼ਾਂ ਵਿਚ ਬੈਠੀ ਸੰਗਤ ਹੋਰ ਤਾਰੀਕ ਨੂੰ ਅਤੇ ਪੰਜਾਬ ਵਿਚ ਬੈਠੀ ਸੰਗਤ ਹੋਰ ਤਾਰੀਕ ਤੇ ਦਿੱਲੀ ਵਿਚ ਬੈਠੀ ਸੰਗਤ ਹੋਰ ਤਾਰੀਕ ਨੂੰ ਇਹ ਸੰਗਰਾਂਦਾ ਤੇ ਗੁਰਪੁਰਬ ਮਨਾਉਂਦੀ ਸੀ ਕਿਉਂਕਿ ਉਸ ਵੇਲੇ ਤੋਂ ਸਿੱਖ ਕੌਮ ਵਿਚ ਦੁਬਿਧਾ ਪੈਦਾ ਕਰਨ ਵਾਲੇ ਕੁਝ ਮਨਮੁੱਖ ਸਰਗਰਮ ਸਨ।
ਜੱਥਾ ਰਵਾਨਗੀ ਮੌਕੇ ਸਰਦਾਰ ਪਰਮਜੀਤ ਸਿੰਘ ਚੰਢੋਕ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਸਮੇਤ ਸਮੁੱਚੀ ਕੌਮ ਦੀ ਲੀਡਰਸ਼ਿਪ ਦੇ ਧੰਨਵਾਦੀ ਹਨ ਜਿਹਨਾਂ ਨੇ ਸਾਂਝੇ ਯਤਨਾਂ ਸਦਕਾ 13 ਸਾਲਾਂ ਬਾਅਦ ਇਹ ਦੁਬਿਧਾ ਦੂਰ ਹੋਈ ਹੈ ਤੇ ਇਸ ਵਾਰ ਸਮੁੱਚੀ ਸੰਗਤ 18 ਜੂਨ ਨੂੰ ਇਕ ਹੀ ਤਾਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਵੇਗੀ। ਉਹਨਾਂ ਕਿਹਾ ਕਿ ਉਹ ਅਕਾਲ ਪੁਰਖ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਕਰਦੇ ਹਨ ਕਿ ਇਸ ਅਹਿਮ ਦਿਹਾੜੇ ਨੂੰ ਮਨਾਉਣ ਵਾਸਤੇ ਸਮੁੱਚੀ ਕੌਮ ਨੂੰ ਇਕਜੁੱਟਤਾ ਬਖਸ਼ਿਸ਼ ਕੀਤੀ ਹੈ।
ਉਹਨਾਂ ਦੱਸਿਆ ਕਿ ਅੱਜ ਦਿੱਲੀ ਤੋਂ ਰਵਾਨਾ ਹੋਇਆ ਜੱਥਾ ਰਾਤਰੀ ਵਿਸ਼ਰਾਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰੇਗਾ ਤੇ ਸਵੇਰੇ 10 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪ੍ਰਵੇਸ਼ ਕਰੇਗਾ। 18 ਜੂਨ ਨੂੰ ਗੁਰਪੁਰਬ ਮਨਾਉਣ ਉਪਰੰਤ ਜੱਥਾ 19 ਜੂਨ ਨੂੰ ਵਾਪਸ ਪਰਤੇਗਾ। ਇਸ ਮੌਕੇ ਕਮੇਟੀ ਦੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਵੀ ਮੌਜੂਦ ਸਨ।
टिप्पणियाँ
एक टिप्पणी भेजें