ਹਲਕਾ ਗਿੱਲ ਦੇ ਪਿੰਡ ਬਹਾਦਰਕੇ ਦੀ ਪੰਚਾਇਤ ਆਪ ਚ ਹੋਈ ਸ਼ਾਮਲ, ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਰਵਾਇਆ ਜੁਆਇੰਨ
ਹਲਕਾ ਗਿੱਲ ਦੇ ਪਿੰਡ ਬਹਾਦਰਕੇ ਦੀ ਪੰਚਾਇਤ ਆਪ ਚ ਹੋਈ ਸ਼ਾਮਲ, ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਰਵਾਇਆ ਜੁਆਇੰਨ
ਲੁਧਿਆਣਾ 21ਮਈ (ਮਨਜੀਤ ਸਿੰਘ ਰੋਮਾਣਾ) ਹਲਕਾ ਗਿੱਲ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਿੰਡ ਬਹਾਦਰ ਕੇ ਦੀ ਗ੍ਰਾਮ ਪੰਚਾਇਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਇਸ ਮੌਕੇ ਪਿੰਡ ਬਹਾਦਰ ਕੇ ਪਿੰਡ ਦੇ ਮੁੱਖ ਸਰਪ੍ਰਸਤ ਦਲਜੀਤ ਸਿੰਘ ਚੱਠਾ ,ਪਿੰਡ ਬਹਾਦਰਕੇ ਦੇ ਸਰਪੰਚ ਬਲਜੀਤ ਸਿੰਘ, ਪੰਚਾਇਤ ਮੈਂਬਰ ਪਰਵੀਨ, ਪੰਚ ਕਿਰਨਜੀਤ ਕੌਰ, ਪੰਚ ਬਚਨ ਕੌਰ , ਪੰਚ ਰਜੇਸ਼ ਕੁਮਾਰ, ਪੰਚ ਜਸਪਾਲ ਸਿੰਘ, ਪੰਚ ਸਨੀ ਚੀਮਾ, ਪੰਚ ਰਤਨਜੀਤ ਸਿੰਘ, ਪੰਚ ਅਮਨਦੀਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤਿਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ।ਇਸ ਮੌਕੇ ਸਰਪ੍ਰਸਤ ਦਲਜੀਤ ਸਿੰਘ ਚੱਠਾ ਅਤੇ ਸਰਪੰਚ ਬਲਜੀਤ ਸਿੰਘ ਨੇ ਆਖਿਆ ਕਿ ਉਹ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀਆਂ ਵੱਖ ਵੱਖ ਪਿੰਡਾਂ ਪ੍ਰਤੀ ਉਸਾਰੂ ਨੀਤੀਆਂ ਅਤੇ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਦੇਖਦਿਆਂ ਉਹਨਾਂ ਨੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਬਹਾਦਰਕੇ ਦੀ ਪੰਚਾਇਤ ਦੀ ਆਮਦ ਦਾ ਪਾਰਟੀ ਵਿੱਚ ਸਵਾਗਤ ਕਰਦਿਆ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਦੇਖਦਿਆਂ ਦਿਨੋ ਦਿਨ ਆਮ ਆਦਮੀ ਪਾਰਟੀ ਵੱਲ ਆ ਰਹੇ ਹਨ। ਉਹਨਾਂ ਆਖਿਆ ਪਿੰਡ ਬਹਾਦਰ ਕੇ ਦੀ ਪੰਚਾਇਤ ਨੂੰ ਜਿੱਥੇ ਆਮ ਆਦਮੀ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਮਾਨ ਸਤਿਕਾਰ ਦਿੱਤਾ ਜਾਵੇਗਾ, ਉਥੇ ਵੱਡੇ ਪੱਧਰ ਤੇ ਪਿੰਡ ਬਹਾਦਰਕੇ ਦਾ ਵਿਕਾਸ ਵੀ ਕੀਤਾ ਜਾਵੇਗਾ ।
ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਰਵੀ ਝਮਟ , ਜਗਰੂਪ ਸਿੰਘ ਜਰਖੜ , ਦਵਿੰਦਰ ਪਾਲ ਸਿੰਘ ਲਾਡੀ ,ਸੁਖਦੇਵ ਸਿੰਘ ਡੇਹਲੋਂ ,ਬਲਰਾਜ ਸਿੰਘ ਗਿੱਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਹਿਬਜੀਤ ਸਿੰਘ ਸਾਬੀ ਜਰਖੜ ਚੇਅਰਮੈਨ ਬਲਾਕ ਸੰਮਤੀ , ਸੋਨੀ ਗਿੱਲ ,ਗੁਰਦੀਪ ਸਿੰਘ ਪੱਦੀ,ਹਰਵਿੰਦਰ ਸਿੰਘ ਰਣੀਆ, ਗਗਨਦੀਪ ਸਿੰਘ ਕਾਲਖ ,ਹਰਨੇਕ ਸਿੰਘ ਲਾਦੀਆਂ ਜਿਲਾ ਪ੍ਰਸਿੱਧ ਮੈਂਬਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
टिप्पणियाँ
एक टिप्पणी भेजें