ਥਾਂ-ਥਾਂ ਟੁੱਟੀਆਂ ਸੜਕਾਂ ਹਾਦਸਿਆਂ ਨੂੰ ਦੇ ਰਹੀਆਂ ਨੇ ਨਿਯੌਤਾ — ਰਜਨੀਸ਼ ਧੀਮਾਨ
ਥਾਂ-ਥਾਂ ਟੁੱਟੀਆਂ ਸੜਕਾਂ ਹਾਦਸਿਆਂ ਨੂੰ ਦੇ ਰਹੀਆਂ ਨੇ ਨਿਯੌਤਾ —ਰਜਨੀਸ਼ ਧੀਮਾਨ
ਡੇਢ ਮਹੀਨੇ ਤੋਂ ਸੀਵਰ ਜਾਮ ਹੋਣ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ — ਧੀਮਾਨ
ਲੁਧਿਆਣਾ 21 ਮਈ (ਮਨਜੀਤ ਸਿੰਘ ਰੋਮਾਣਾ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਖਣੀ ਹਲਕੇ ਦੇ ਸੂਆ ਰੋਡ ਦਾ ਅਚਾਨਕ ਦੌਰਾ ਕਰਕੇ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਵਿੱਚ ਟੁੱਟੀਆਂ ਸੜਕਾਂ,ਡੇਢ ਮਹੀਨੇ ਤੋਂ ਜਾਮ ਪਏ ਸੀਵਰਾਂ ਦੀ ਮਾੜੀ ਹਾਲਤ, ਇਲਾਕੇ ਵਿੱਚ ਬਿਮਾਰੀਆਂ ਫੈਲਣ ਦੇ ਡਰ, ਸੀਵਰਾਂ ਦੇ ਮੇਨਹੋਲਾਂ ਦੇ ਗਾਇਬ ਢੱਕਣਾਂ ਅਤੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ, ਉਪ ਪ੍ਰਧਾਨ ਡਾਕਟਰ ਨਿਰਮਲ ਨੈਅਰ ਅਤੇ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਧੇ ਵੀ ਮੌਜੂਦ ਰਹੇ।
ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਇਲਾਕੇ ਦੇ ਲੋਕ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਕਾਫ਼ੀ ਪਰੇਸ਼ਾਨ ਹਨ ਪਰ ਸੰਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਥਾਂ-ਥਾਂ ਟੁੱਟੀਆਂ ਸੜਕਾਂ ਹਾਦਸਿਆਂ ਨੂੰ ਨਿਯੌਤਾ ਦੇ ਰਹੀਆਂ ਹਨ, ਸੀਵਰ ਜਾਮ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਉਠਾਉਂਦੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਦੇ ਹੱਕਾਂ ਲਈ ਡਟ ਕੇ ਸੰਘਰਸ਼ ਕਰਦੀ ਰਹੇਗੀ। ਧੀਮਾਨ ਨੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਮੰਡਲ/ਸਰਕਲ ਪ੍ਰਧਾਨ ਸੁਰੇਸ਼ ਅਗਰਵਾਲ, ਚੰਦਰ ਸੈਨ ਭੋਲਾ,ਲਖਵਿੰਦਰ ਸ਼ਰਮਾ,ਸੰਦੀਪ ਮਿੱਤਲ, ਗੁਰਦੀਪ ਸਿੰਘ ਢੰਗ, ਹਰਜਿੰਦਰ ਸਿੰਘ ਖੰਭ,ਚਾਹਲ ਸਿੰਘ,ਵਾਰਡ ਨੰਬਰ 33 ਦੇ ਪਾਰਸ਼ਦ ਪਤੀ ਸਰਦਾਰ ਕੁਲਵੰਤ ਸਿੰਘ ਕਾਂਤੀ,ਮੰਡਲ ਮਹਾਮੰਤਰੀ ਅਰੁਣ ਕਸ਼ਯਪ,ਸਤਿਆ ਸਿੰਘ, ਮੰਡਲ ਉਪ ਪ੍ਰਧਾਨ ਪੰਕਜ ਭੂਟਾਨੀ, ਭੋਲਾਨਾਥ ਸੋਨੀ, ਰਾਜਕੁਮਾਰ ਗੁਪਤਾ, ਬੈਜਨਾਥ ਗੁਪਤਾ, ਦਰਸ਼ਨ ਸਿੰਘ, ਰਾਜੀਵ ਸ਼ਰਮਾ, ਸਰਦਾਰ ਗੁਰਦੀਪ ਸਿੰਘ ਰਾਣਾ ਡਾਂਗ, ਸਾਹਿਲ ਸ਼ਰਮਾ,ਆਦਿਤਿਆ ਕੁਮਾਰ, ਸੁਰਿੰਦਰ ਗਰਗ,ਮਧੁਰ ਗਰਗ, ਓਬੀਸੀ ਮੋਰਚਾ ਤੋਂ ਅਖਿਲੇਸ਼ ਸ਼ਰਮਾ,ਵਿਵੇਕ ਕੁਮਾਰ ਗੋਲੂ, ਐਮਕੇ ਪ੍ਰਾਪਰਟੀ ਅਤੇ ਸਥਾਨਕ ਨਿਵਾਸੀ ਵੀ ਹਾਜ਼ਰ ਸਨ।
टिप्पणियाँ
एक टिप्पणी भेजें