ਲੁਧਿਆਣਾ ਵਿੱਚ ਖਾਦ ਸੁਰੱਖਿਆ ਟੀਮ ਦੀ ਸਖ਼ਤ ਕਾਰਵਾਈ: ਡੇਅਰੀ ਕੰਪਲੈਕਸ ਅਤੇ ਮਿਠਾਈ ਦੁਕਾਨ ਦੀ ਜਾਂਚ
ਲੁਧਿਆਣਾ ਵਿੱਚ ਖਾਦ ਸੁਰੱਖਿਆ ਟੀਮ ਦੀ ਸਖ਼ਤ ਕਾਰਵਾਈ, ਡੇਅਰੀ ਕੰਪਲੈਕਸ ਅਤੇ ਮਿਠਾਈ ਦੁਕਾਨ ਦੀ ਜਾਂਚ
ਲੁਧਿਆਣਾ 14 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਖਾਦ ਸੁਰੱਖਿਆ ਟੀਮ, ਲੁਧਿਆਣਾ ਨੇ ਡਾ. ਅਸ਼ੀਸ਼ ਚਾਵਲਾ ਦੀ ਰਹਿਨੁਮਾਈ ਹੇਠ ਹੈਮਬ੍ਰਾਨ ਰੋਡ ਸਥਿਤ ਹੈਬੋਵਾਲ ਡੇਅਰੀ ਕੰਪਲੈਕਸ, ਤ੍ਰਿਸ਼ੀਨਾ ਨਗਰ, ਸਿਵਲ ਲਾਈਨਜ਼ ਵਿੱਚ ਵਿਸ਼ੇਸ਼ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਚਲਾਈ।
ਇਸ ਕਾਰਵਾਈ ਦੌਰਾਨ ਟੀਮ ਵੱਲੋਂ ਦੋ ਸੈਂਪਲ ਪਨੀਰ ਦੇ, ਦੋ ਸੈਂਪਲ ਦੁੱਧ ਦੇ, ਇੱਕ ਸੈਂਪਲ ਚੀਜ਼ ਐਨਾਲਾਗ ਦਾ ਅਤੇ ਇੱਕ ਸੈਂਪਲ ਨਮਕ ਦਾ ਇਕੱਠਾ ਕੀਤਾ ਗਿਆ। ਸਾਰੇ ਸੈਂਪਲ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਦੇ ਨਿਯਮਾਂ ਅਨੁਸਾਰ ਠੀਕ ਤਰੀਕੇ ਨਾਲ ਸੀਲ ਕਰਕੇ ਰਾਜ ਖਾਦ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਲਈ ਭੇਜੇ ਗਏ ਹਨ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਮਿਆਰਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ।
ਇਸ ਤੋਂ ਇਲਾਵਾ, ਗੋਕੁਲ ਰੋਡ ਸਥਿਤ ਇੱਕ ਮਿਠਾਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਫ਼ਾਈ ਦੇ ਮਾਪਦੰਡ, ਖਾਦ ਪਦਾਰਥਾਂ ਦੀ ਸਟੋਰੇਜ ਸਥਿਤੀ ਅਤੇ FSSAI ਦੀਆਂ ਗਾਈਡਲਾਈਨਾਂ ਅਨੁਸਾਰ ਕੰਮ ਕਰਨ ਦੀ ਪਾਲਣਾ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ। ਦੁਕਾਨਦਾਰ ਨੂੰ ਸਫ਼ਾਈ ਅਤੇ ਸੁਰੱਖਿਆ ਮਾਪਦੰਡ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।
ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ FSSAI ਦੇ ਨਿਯਮਾਂ ਅਨੁਸਾਰ ਸਾਫ਼-ਸੁਥਰਾ ਮਾਹੌਲ, ਸਹੀ ਸਟੋਰੇਜ, ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣਾ ਹਰ ਫੂਡ ਬਿਜ਼ਨਸ ਓਪਰੇਟਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਨਿਯਮਿਤ ਜਾਂਚਾਂ ਦਾ ਮੁੱਖ ਉਦੇਸ਼ ਜਨਤਾ ਨੂੰ ਸੁਰੱਖਿਅਤ, ਸਾਫ਼ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੋ ਵੀ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ FSSAI ਦੇ ਕਾਨੂੰਨਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
टिप्पणियाँ
एक टिप्पणी भेजें