12 ਅਪ੍ਰੈਲ ਦਿਨ ਐਤਵਾਰ 2026 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਗਰੁੱਪ ਮਣਕੇ ਮਾਲਾ ਦੇ ਵੱਲੋਂ ਗੀਤ ਸੰਗੀਤ ਕਵੀ ਦਰਬਾਰ ਕਰਵਾਇਆ ਗਿਆ

12 ਅਪ੍ਰੈਲ ਦਿਨ ਐਤਵਾਰ 2026 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਗਰੁੱਪ ਮਣਕੇ ਮਾਲਾ ਦੇ ਵੱਲੋਂ ਗੀਤ ਸੰਗੀਤ ਕਵੀ ਦਰਬਾਰ ਕਰਵਾਇਆ ਗਿਆ 

ਲੁਧਿਆਣਾ 12 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਰਾਜ ਕੁਮਾਰ ਸ਼ਰਮਾ ਧੂਲਕੋਟ ਜੀ ਦਾ ਨਾਵਲ "ਦੇਵਕੀ" , ਸਾਂਝਾ ਗੁਲਦਸਤਾ ਤਿੰਨ ਰੰਗ ਭਾਗ ਦੋ, ਅਤੇ ਕਿਤਾਬ ਗੀਤਾਂ ਦੀ ਚੰਨ ਮੁਖੜੇ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ l
ਪੁਸਤਕਾਂ ਲੋਕ ਅਰਪਣ ਕਰਨ ਅਤੇ ਕਵੀ ਦਰਬਾਰ ਦਾ ਪ੍ਰੋਗਰਾਮ ਪੰਜਾਬੀ ਭਵਨ ਲੁਧਿਆਣਾ ਵਿਖੇ ਮਿਤੀ 12 ਅਪ੍ਰੈਲ 2026 ਨੂੰ ਨਿਯਤ ਸਮੇਂ ਤੇ ਸ਼ੁਰੂ ਹੋਇਆ l ਕਵੀਜਨਾਂ ਵਾਸਤੇ ਹਾਲ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਚਾਹ ਤੇ ਹੋਰ ਇਟੇਬਲਜ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਸਨ l ਜੋ ਸਾਰਾ ਦਿਨ ਅਟੁੱਟ ਚਲਦੇ ਰਹੇ l ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੇ ਹਰੇਕ ਕੋਨੇ ਵਿੱਚੋਂ ਕਵੀਜਨ (ਮਾਝਾ, ਮਾਲਵਾ, ਦੁਆਬਾ ਪੁਆਧ ਆਦਿ) ਆਪਣੀਆਂ ਰਚਨਾਵਾਂ ਲੈ ਕੇ ਹਾਜਰ ਹੋਏ l ਜਿਸ ਵਿੱਚ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਦੇ ਪ੍ਰਧਾਨ ਸਰਦਾਰ ਹਰਭਜਨ ਸਿੰਘ ਜੀ ਭਗਰੱਥ ਸਾਹਿਬ, ਉਪ ਪ੍ਰਧਾਨ ਮਾਸਟਰ ਅਵਤਾਰ ਸਿੰਘ ਜੀ ਗੋਇਂਦਵਾਲੀਆ ਅਤੇ ਕਨਵੀਨਰ ਸ੍ਰੀ ਨਾਨਕ ਚੰਦ ਵਿਰਲੀ, ਮਾਸਟਰ ਸੁਖਦੇਵ ਸਿੰਘ ਜੀ ਗੰਡਵਾਂ, ਪ੍ਰਸਿੱਧ ਗਜ਼ਲਗੋ ਮਾਸਟਰ ਜਨਕ ਰਾਜ ਜੀ, ਐਡਵੋਕੇਟ ਤ੍ਰਿਪਤਾ ਬਰਮੌਤਾ, ਇਕਬਾਲ ਸਿੰਘ ਪੁੜੈਣ, ਸਤਵਿੰਦਰ ਸਿੰਘ, ਪਵਨ ਖਿੱਚੀ, ਹਰਜੀਤ ਕੌਰ ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ l ਤਾੜੀਆਂ ਨਾਲ ਹਾਲ ਗੂੰਜਦਾ ਰਿਹਾ lਸਟੇਜ ਸਕੱਤਰ ਦੀ ਸੇਵਾ ਸ੍ਰੀ ਰਾਜ ਕੁਮਾਰ ਸ਼ਰਮਾ ਧੂਲਕੋਟ ਜੀ ਨੇ ਬੜੀ ਬਖੂਬੀ ਨਾਲ ਨਿਭਾਈ l ਵਿੱਚ ਵਿੱਚ ਉਹ ਆਪਣੀਆਂ ਕਾਵਿ ਲਾਈਨਾਂ ਨਾਲ ਹਾਜ਼ਰੀ ਲਗਵਾ ਕੇ ਕਵੀ ਦਰਬਾਰ ਨੂੰ ਹੋਰ ਮਹਿਕਾਉਣ ਵਿੱਚ ਕਾਮਯਾਬ ਰਹੇ l ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਬੀਬੀ ਗੁਰਚਰਨ ਕੌਰ ਕੋਚਰ ਜੀ,ਸ੍ਰੀ ਰਾਮ ਲਾਲ ਭਗਤ ਜੀ ਸਟੇਜ ਤੇ ਬਿਰਾਜਮਾਨ ਸਨ l ਨਾਵਲ ਦੇਵਕੀ ਲੋਕ ਅਰਪਣ ਕੀਤਾ ਗਿਆ ਇਸ ਨਾਵਲ ਤੇ ਬੁਲਾਰਿਆਂ ਨੇ ਆਪਣੇ ਬਹੁ ਵਡਮੁੱਲੇ ਵਿਚਾਰ ਦਿੱਤੇ l ਕਿਤਾਬਾਂ ਲੋਕ ਅਰਪਣ ਹੁੰਦੀਆਂ ਰਹੀਆਂ l ਕਵੀ ਦਰਬਾਰ ਨਿਰੰਤਰ ਚਲਦਾ ਰਿਹਾ l ਕਵੀ ਦਰਬਾਰ ਵਿੱਚ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਸੀ l ਕਵੀ ਧੰਨਾ ਸਿੰਘ ਧਾਲੀਵਾਲ ਅਤੇ ਸ੍ਰੀ ਰਾਜਕੁਮਾਰ ਸ਼ਰਮਾ ਧੂਲਕੋਟ ਨੂੰ ਇਕੱਠਿਆਂ ਸਟੇਜ ਤੇ ਦੇਖਕੇ ਇਹਨਾਂ ਦੀ ਵਾਰਤਾ ਸੁਣ ਕੇ ਆਪਸੀ ਪਿਆਰ ਨੂੰ ਦੇਖ ਕੇ ਕਵੀ ਦਰਬਾਰ ਅੱਛ ਅੱਛ ਕਰ ਉਠਿਆ l ਵੱਖ ਵੱਖ ਕਵੀਜਨਾਂ ਨੇ ਵੱਖ ਵੱਖ ਪੰਜਾਬ ਦੇ ਮੁੱਦਿਆਂ ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ l ਜੋ ਵਿਸ਼ੇਸ਼ ਤੌਰ ਤੇ ਹੋ ਰਿਹਾ ਉਹ ਔਰਤ,ਭਰੂਣ ਹੱਤਿਆ, ਨਾਰੀ ਦਾ ਮਾਨ ਸਨਮਾਨ, ਨਾਰੀ ਦੇ ਅਧਿਕਾਰਾਂ ਬਾਰੇ ਬਹੁਤ ਭਾਵਪੂਰਕ ਰਚਨਾਵਾਂ ਪੜੀਆ ਗਈਆਂ l ਮੈਡਮ ਗੁਰਚਰਨ ਕੌਰ ਕੋਚਰ ਜੀ ਨੇ ਨਾਰੀ ਜਾਤੀ ਦੇ ਲਈ ਬਹੁਤ ਵਿਸ਼ਾਲ ਵਿਚਾਰ ਪ੍ਰਗਟ ਕੀਤੇ l ਜ਼ੋ ਕਿ ਸਾਡੇ ਸਮਾਜ ਨੂੰ ਸੇਧ ਦੇਣ ਲਈ ਬਹੁਤ ਲਾਹੇਵੰਦ ਹੋਣਗੇ l ਸ੍ਰੀ ਰਾਮ ਲਾਲ ਭਗਤ ਜੀ ਨੇ ਪੰਜਾਬੀ ਸਾਹਿਤ ਬਾਰੇ ਵਿਸ਼ਾਲ ਪੂਰਵਕ ਚਾਨਣਾ ਪਾਇਆ ਤੇ ਪੰਜਾਬੀ ਸਾਹਿਤ ਨੂੰ ਹੋਰ ਅਗਾਂਹ ਖੜਨ ਲਈ ਆਪਣੇ ਵਡਮੁੱਲੇ ਵਿਚਾਰ ਦਿੱਤੇ l
     ਦਾਸ, ਨਾਨਕ ਚੰਦ ਵਿਰਲੀ ਸਮਾਗਮ ਚ ਬੈਠਾ ਇਹ ਦੇਖਦਾ ਰਿਹਾ ਕਿ ਸ੍ਰੀ ਰਾਜਕੁਮਾਰ ਸ਼ਰਮਾ ਧੂਲਕੋਟ ਅਤੇ ਪੰਜਾਬ ਸਾਹਿਤਕ ਮੰਚ ਜਲੰਧਰ ਦੇ ਸਟੇਜ ਸਕੱਤਰ ਸ੍ਰੀ ਕੁਲਵਿੰਦਰ ਸਿੰਘ ਜੀ ਗਾਖਲ ਕਿਵੇਂ ਆਏ ਹੋਏ ਕਵੀਜਨਾ ਨੂੰ ਸਮਾਂ ਸਾਰਣੀਬੱਧ,ਤਰਤੀਬ ਦਿੰਦੇ ਹਨ l ਇਸ ਸਾਹਿਤਕ ਸਮਾਗਮ ਦੇ ਵਿੱਚ ਆਏ ਹੋਏ ਸਭਨਾਂ ਕਵੀਜਨਾਂ,ਬੁਲਾਰਿਆਂ ਨੂੰ ਸਮਾਂ ਦਿੱਤਾ ਗਿਆ l
  ਇਸ ਕਵੀ ਸਭਾ ਵਿੱਚ ਆਏ ਹੋਏ ਸਮੂਹ ਕਵਿਜਨਾਂ, ਬੁਲਾਰਿਆਂ ਨੂੰ ਪੁਸਤਕਾਂ ਅਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ l 
ਸਮਾਗਮ ਦੇ ਅੰਤ ਵਿੱਚ ਮੈਡਮ ਜਸਵੰਤ ਕੌਰ ਗਰੇਵਾਲ ਜੀ ਨੇ ਆਪਣੇ ਵਿਚਾਰ ਰੱਖੇ ਤੇ ਰਚਨਾ ਪੜ੍ਹੀ,ਆਏ ਹੋਏ ਸਭਨਾ ਕਵੀਜਨਾਂ ਦਾ ਆਪਣੇ ਬਹੁਤ ਹੀ ਭਾਵਪੂਰਕ ਸ਼ਬਦਾਂ ਨਾਲ ਧੰਨਵਾਦ ਕੀਤਾ l ਆਏ ਹੋਏ ਕਵੀਜਨਾਂ ਤੇ ਬੁਲਾਰਿਆਂ ਲਈ ਬਹੁਤ ਹੀ ਸਵਾਦਿਸ਼ਟ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਅਟੁੱਟ ਵਰਤਾਇਆ ਗਿਆ l ਜਿਸ ਦੀ ਲਈ ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਕਾਂ ਲਈ ਬਹੁਤ ਬਹੁਤ ਧੰਨਵਾਦ ਹੈ l ਅਸੀਂ ਸਭ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਸਾਹਿਤਕ ਕਵੀ ਦਰਬਾਰ ਹਮੇਸ਼ਾ ਚਲਦੇ ਰਹਿਣ ਸਾਡਾ ਆਪਸੀ ਭਾਈਚਾਰਾ ਵੱਧਦਾ ਰਹੇ l

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ