1 ਮਈ ਤੋਂ 30 ਜੂਨ ਤੱਕ ਹੈਵੀ ਟ੍ਰੈਫਿਕ ਮੁੜ ਸਾਹਨੇਵਾਲ ਚੌਂਕ ਰਾਹੀਂ, ਅਲਟਰਨੇਟਿਵ ਰੂਟ ਬੰਦ

1 ਮਈ ਤੋਂ 30 ਜੂਨ ਤੱਕ ਹੈਵੀ ਟ੍ਰੈਫਿਕ ਮੁੜ ਸਾਹਨੇਵਾਲ ਚੌਂਕ ਰਾਹੀਂ, ਅਲਟਰਨੇਟਿਵ ਰੂਟ ਬੰਦ
ਸਾਹਨੇਵਾਲ, ਲੁਧਿਆਣਾ, 30 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮਜਿਸਟਰੇਟ ਲੁਧਿਆਣਾ ਪੂਰਬੀ ਸ੍ਰੀਮਤੀ ਜਸਲੀਨ ਕੌਰ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਨੇਵਾਲ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਸਥਾਈ ਹੱਲ ਅਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਵਰਲਡ ਬੈਂਕ ਦੇ ਸਹਿਯੋਗ ਨਾਲ ਨਗਰ ਨਿਗਮ ਲੁਧਿਆਣਾ ਵੱਲੋਂ ਪਿੰਡ ਬਿਲਗਾ ਵਿਖੇ ਇੱਕ ਵਿਸ਼ਾਲ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਰਾਹੀਂ ਸ਼ਹਿਰ ਦੀ ਵੱਡੀ ਆਬਾਦੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਣੀ ਹੈ।

ਪਿੰਡ ਬਿਲਗਾ ਤੋਂ ਸ਼ਹਿਰ ਤੱਕ ਪਾਈਪਲਾਈਨ ਵਿਛਾਉਣ ਦਾ ਕੰਮ ਹੁਣ ਉਸ ਪੜਾਅ 'ਤੇ ਪਹੁੰਚ ਗਿਆ ਹੈ, ਜਿੱਥੇ ਮੌਜੂਦਾ ਅਲਟਰਨੇਟਿਵ ਰੂਟ (ਸੂਆ ਰੋਡ ਰਾਹੀਂ ਡੇਹਲੋਂ ਰੋਡ ਤੋਂ ਨੰਦਪੁਰ ਜੀ.ਟੀ. ਰੋਡ) ਦੇ ਹੇਠਾਂ ਪਾਈਪਾਂ ਪਾਈਆਂ ਜਾਣੀਆਂ ਹਨ। ਇਸ 1.6 ਕਿਲੋਮੀਟਰ ਲੰਬੇ ਰਸਤੇ 'ਤੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੀ ਸ਼ਿਫਟਿੰਗ ਦਾ ਕੰਮ ਵੀ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਲਈ ਡਰੇਨੇਜ ਵਿਭਾਗ, ਪੀ.ਐਸ.ਪੀ.ਸੀ.ਐਲ. ਅਤੇ ਪੀ.ਡਬਲਿਊ.ਡੀ. ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ (NOCs) ਪਹਿਲਾਂ ਹੀ ਪ੍ਰਾਪਤ ਕਰ ਲਈਆਂ ਗਈਆਂ ਹਨ।

ਸਬੰਧਤ ਵਿਭਾਗਾਂ ਵੱਲੋਂ ਇਸ ਕੰਮ ਨੂੰ ਮੁਕੰਮਲ ਕਰਨ ਲਈ ਲਗਭਗ ਦੋ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ। ਇਸ ਕਾਰਨ, 1 ਮਈ 2026 ਤੋਂ ਹੈਵੀ ਟ੍ਰੈਫਿਕ ਨੂੰ ਅਲਟਰਨੇਟਿਵ ਰੂਟ ਤੋਂ ਲੰਘਾਉਣਾ ਮੁਮਕਿਨ ਨਹੀਂ ਹੋਵੇਗਾ। ਸਿੱਟੇ ਵਜੋਂ, ਇਹ ਹੈਵੀ ਟ੍ਰੈਫਿਕ ਪਹਿਲਾਂ ਵਾਂਗ ਮੁੜ ਸਾਹਨੇਵਾਲ ਚੌਂਕ ਅਤੇ ਬਾਜ਼ਾਰ ਦੇ ਰਸਤੇ ਰਾਹੀਂ ਗੁਜ਼ਰੇਗਾ।

ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਅਪੀਲ:
• ਹੈਵੀ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦਿਨ ਦੇ ਸਮੇਂ ਦੀ ਬਜਾਏ ਰਾਤ ਦੇ ਸਮੇਂ ਆਵਾਜਾਈ ਨੂੰ ਤਰਜੀਹ ਦੇਣ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਬਚਾਇਆ ਜਾ ਸਕੇ।
• ਆਮ ਜਨਤਾ ਨੂੰ ਅਪੀਲ ਹੈ ਕਿ ਪਾਈਪਲਾਈਨ ਦੇ ਇਸ ਅਹਿਮ ਕਾਰਜ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਇਸ ਤੋਂ ਬਾਅਦ ਇਸ ਰਸਤੇ 'ਤੇ ਪੱਕੀ ਸੜਕ ਦਾ ਨਿਰਮਾਣ ਕਰਕੇ ਇਸ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ, ਤਾਂ ਜੋ ਭਵਿੱਖ ਵਿੱਚ ਹੈਵੀ ਟ੍ਰੈਫਿਕ ਨੂੰ ਸਾਹਨੇਵਾਲ ਚੌਂਕ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ।

ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਇਸ ਸਾਰੀ ਪ੍ਰਕਿਰਿਆ ਦੀ ਰੋਜ਼ਾਨਾ ਆਧਾਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਕੱਢ ਕੇ ਸਾਹਨੇਵਾਲ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੈਫਿਕ ਦੀ ਦਿੱਕਤ ਤੋਂ ਨਿਜਾਤ ਦਿਵਾਈ ਜਾ ਸਕੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ