ਪਰਵਾਸੀ ਸਭਾ ਬਦੇਸ਼ ਵੱਸਦੇ ਪੰਜਾਬੀਆਂ ਤੇ ਪੰਜਾਬ ਸਰਕਾਰ ਵਿਚਕਾਰ ਮਜ਼ਬੂਤ ਪੁਲ਼ ਬਣ ਸਕਦੀ ਹੈ - ਪੀਟਰ ਸੰਧੂ


ਪਰਵਾਸੀ ਸਭਾ ਬਦੇਸ਼ ਵੱਸਦੇ ਪੰਜਾਬੀਆਂ ਤੇ ਪੰਜਾਬ ਸਰਕਾਰ ਵਿਚਕਾਰ ਮਜ਼ਬੂਤ ਪੁਲ਼ ਬਣ ਸਕਦੀ ਹੈ - ਪੀਟਰ ਸੰਧੂ

ਲੁਧਿਆਣਾ 1 ਮਾਰਚ (ਮਨਜੀਤ ਸਿੰਘ ਰੋਮਾਣਾ) ਐਡਮੰਟਨ (ਕੈਨੇਡਾ) ਤੋਂ ਦੋ ਵਾਰ ਐੱਮ ਐੱਲ ਏ ਰਹੇ ਪੀਟਰ ਸੰਧੂ ਨੇ ਕਿਹਾ ਹੈ ਕਿ ਪਰਵਾਸੀ ਸਭਾ ਜਲੰਧਰ ਬਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੇ ਪੰਜਾਬ ਸਰਕਾਰ ਵਿਚਕਾਰ ਮਜ਼ਬੂਤ ਪੁਲ਼ ਬਣ ਸਕਦੀ ਹੈ ਜਿਸ ਲਈ ਦੂਰਦ੍ਰਿਸ਼ਟੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤੇ ਪ੍ਰਵਾਸੀਆਂ ਦੇ ਮਸਲੇ ਜਾਇਦਾਦ ਤੇ ਰਿਸ਼ਤੇ ਨਾਤਿਆਂ ਦੇ ਤੋੜ ਵਿਛੋੜੇ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚੋਂ ਬਹੁਤੇ ਕਾਨੂੰਨੀ ਪੇਚੀਦਗੀਆਂ ਵਿੱਚ ਫਸੇ ਹੋਏ ਹਨ ਜਦ ਕਿ ਸਭਾ ਰਾਹੀਂ ਸਮਾਜਿਕ ਦਬਾਅ ਬਣਾ ਕੇ ਹੱਲ ਕੀਤੇ ਜਾ ਸਕਦੇ ਹਨ। 
ਪੀਟਰ ਸੰਧੂ ਅੱਜ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਨਿੱਜੀ ਮੁਲਾਕਾਤ ਅਤੇ ਵਿਚਾਰ ਚਰਚਾ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੈਂ ਪਰਵਾਸੀ ਭਰਾਵਾਂ ਨੂੰ ਸੰਗਠਿਤ ਕਰਕੇ ਇਸ ਸਭਾ ਨੂੰ ਸਰਗਰਮ ਕਰਨ ਲਈ ਕੈਨੇਡਾ ਤੋਂ ਆਇਆ ਹਾਂ। ਇਸ ਕੰਮ ਲਈ ਮੈਨੂੰ ਲੇਖਕਾਂ, ਮੀਡੀਆ ਕਰਮੀਆਂ,ਸਮਾਜ ਸੇਵੀ ਜਥੇਬੰਦੀਆਂ ਦੇ ਸੁਝਾਵਾਂ ਤੇ ਸਹਿਯੋਗ ਦੀ ਲੋੜ ਹੈ। 
ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾਂ ਦੇ ਜੰਮਪਲ ਪਰਮਜੀਤ ਸਿੰਘ ਸੰਧੂ ਉਰਫ ਪੀਟਰ ਸੰਧੂ ਨੇ ਪੂਰੇ ਪੰਜਾਬ ਵਿੱਚ ਪਰਵਾਸੀ ਚੇਤਨਾ ਯਾਤਰਾ ਕਰਨ ਦਾ ਵੀ ਫੈਸਲਾ ਕੀਤਾ ਹੈ ਤਾਂ ਦੇ ਸਮੱਸਿਆਵਾਂ ਨੂੰ ਖੇਤਰੀ ਪੱਧਰ ਤੇ ਸਮਝਿਆ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਵਾਸੀ ਸਭਾ ਦੀਆਂ ਚੋਣਾਂ ਤੁਰੰਤ ਕਰਵਾਏ। 
ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰਵਾਸੀਆਂ ਦੇ ਬਹੁਤੇ ਮਸਲੇ ਆਪਣੇ ਭੈਣ ਭਰਾਵਾਂ ਨਾਲ ਜਾਇਦਾਦ ਦੇ ਸਬੰਧ ਵਿੱਚ ਹਨ। ਇਸ ਸਬੰਧੀ ਕਾਨੂੰਨ ਬਹੁਤਾ ਕੁਝ ਨਹੀਂ ਕਰ ਸਕਦਾ ਜੋ ਰਿਸ਼ਤਿਆਂ ਸੰਵੇਦਨਾ ਤੇ ਸਮਝ ਕਰ ਸਕਦੀ ਹੈ। ਉਸ ਸੰਵੇਦਨਾ ਦੇ ਮਰਨ ਨਾਲ ਹੀ ਬਹੁਤੇ ਮਸਲੇ ਉਲਝੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਇਹ ਸਮਝਣਾ ਪਵੇਗਾ ਕਿ ਫਰਜ਼ਾਂ ਤੇ ਗ਼ਰਜ਼ਾਂ ਭਾਰੂ ਨਾ ਹੋਣ। ਪ੍ਰੋ. ਗਿੱਲ ਨੇ ਕਿਹਾ ਕਿ ਬਦੇਸ਼ਾਂ ਵਿੱਚ ਵੱਸੇ ਪੰਜਾਬੀ ਭਾਈਚਾਰੇ ਨੂੰ ਇੱਕ ਜੁੱਟ ਹੋ ਕੇ ਸਾਰੇ ਸੰਕਟ ਬਾਰੇ ਲਗਾਤਾਰ ਵਿਚਾਰ ਵਟਾਂਦਰੇ ਲਈ ਵਕਤ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਰਿਸ਼ਤਿਆਂ ਵਿੱਚ ਹੋਰ ਤਣਾਉ ਨਾ ਵਧੇ। ਇਸ ਮੌਕੇ ਨਿਉਯਾਰਕ (ਅਮਰੀਕਾ) ਤੋਂ ਆਏ ਸ. ਭੁਪਿੰਦਰ ਸਿੰਘ ਨੱਤ ਤੇ ਕੈਨੇਡਾ ਤੋਂ ਆਏ ਸ. ਰਾਜਵਿੰਦਰ ਸਿੰਘ ਨੱਤ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਪ੍ਰੋ. ਗਿੱਲ ਨੇ ਰਾਜਵਿੰਦਰ ਸਿੰਘ ਨੱਚ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ