ਨਿਗਮ ਹਾਊਸ ਮੀਟਿੰਗ ਲਈ ਸਾਰੇ ਕੌਂਸਲਰ ਨੂੰ ਭੇਜੇ ‘ਨੋਟਿਸ’ ਵਿੱਚ ਜਾਰੀ ਹੁਕਮ ਦੇ ਬਾਵਜੂਦ ਟੇਬਲ ਐਜੰਡਾ ਪਾਸ ਕੀਤਾ ਗਿਆ : ਪੂਨਮ ਰਤੜਾ
ਨਿਗਮ ਹਾਊਸ ਮੀਟਿੰਗ ਲਈ ਸਾਰੇ ਕੌਂਸਲਰ ਨੂੰ ਭੇਜੇ ‘ਨੋਟਿਸ’ ਵਿੱਚ ਜਾਰੀ ਹੁਕਮ ਦੇ ਬਾਵਜੂਦ ਟੇਬਲ ਐਜੰਡਾ ਪਾਸ ਕੀਤਾ ਗਿਆ : ਪੂਨਮ ਰਤੜਾ
ਵਿਕਾਸ ਕਾਰਜਾਂ ਲਈ ਬਣਾਏ ਗਏ ਬਜਟ 2026-2027 ਤੋਂ ਪੰਜਾਬ ਸਰਕਾਰ ਆਪਣੀਆਂ ਜੇਬਾਂ ਭਰਨ ਵਿੱਚ ਲੱਗੀ: ਪੂਨਮ ਰਤੜਾ
ਲੁਧਿਆਣਾ 26 ਮਾਰਚ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਨਗਰ ਨਿਗਮ ਦੇ ਬਜਟ ਸੰਬੰਧੀ ਰੱਖੀ ਗਈ ਹਾਊਸ ਦੀ 1258.80 ਕਰੋੜ ਰੁਪਏ ਦੀ ਬਜਟ ਮੀਟਿੰਗ ਵਿੱਚ ਮੇਅਰ ਅਤੇ ਕਮਿਸ਼ਨਰ ਵੱਲੋਂ ਮੀਟਿੰਗ ਨੂੰ ਕੇਵਲ 3 ਮਿੰਟ ਵਿੱਚ ਹੀ ਪ੍ਰਸਤਾਵ ਪੜ੍ਹਦੇ ਹੀ ਪਾਸ ਕਰ ਦਿੱਤਾ ਗਿਆ, ਜੋ ਅਸਲ ਵਿੱਚ ਲੁਧਿਆਣਾ ਸ਼ਹਿਰ ਵਾਸੀਆਂ ਨਾਲ ਧੋਖਾ ਹੈ। ਇਸ ਮੀਟਿੰਗ ਦੇ ਨਿਮੰਤਰਣ ‘ਨੋਟਿਸ’ ਦੇ ਰੂਪ ਵਿੱਚ ਜੋ ਸਾਰੇ ਕੌਂਸਲਰ ਨੂੰ ਭੇਜੇ ਗਏ ਸਨ, ਉਸ ਵਿੱਚ ਸਾਫ ਤੌਰ ‘ਤੇ ਲਿਖਿਆ ਗਿਆ ਸੀ ਕਿ ਟੇਬਲ ਐਜੰਡੇ ਨਹੀਂ ਲਿਆਂਦੇ ਜਾਣਗੇ। ਇਸ ਦੇ ਬਾਵਜੂਦ ਬਿਨਾਂ ਜ਼ਿਕਰ ਕੀਤੇ ਅਤੇ ਬਿਨਾਂ ਹਾਊਸ ਦੀ ਮਨਜ਼ੂਰੀ ਦੇ ਟੇਬਲ ਐਜੰਡੇ ਪਾਸ ਕਰਨਾ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਸ਼ਹਿਰ ਵਾਸੀਆਂ ਦਾ ਪੈਸਾ ਚੋਰੀ ਅਤੇ ਠੱਗੀ ਰਾਹੀਂ ਆਪਣੀਆਂ ਜੇਬਾਂ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਚੋਰੀ ਅਤੇ ਠੱਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰੇਗੀ।
टिप्पणियाँ
एक टिप्पणी भेजें