ਪੰਜਾਬ ਦੀਆਂ ਮਹਿਲਾਵਾਂ ਲਈ ਇਤਿਹਾਸਕ ਫੈਸਲਾ, ਆਮ ਆਦਮੀ ਪਾਰਟੀ ਨੇ ਗਰੰਟੀ ਪੂਰੀ ਕਰਨ ਦੀ ਮਿਸਾਲ ਕੀਤੀ ਕਾਇਮ : ਮਨੀਸ਼ਾ ਕਪੂਰ
ਪੰਜਾਬ ਦੀਆਂ ਮਹਿਲਾਵਾਂ ਲਈ ਇਤਿਹਾਸਕ ਫੈਸਲਾ, ਆਮ ਆਦਮੀ ਪਾਰਟੀ ਨੇ ਗਰੰਟੀ ਪੂਰੀ ਕਰਨ ਦੀ ਮਿਸਾਲ ਕੀਤੀ ਕਾਇਮ : ਮਨੀਸ਼ਾ ਕਪੂਰ
ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੋ ਗਰੰਟੀ ਦਿੰਦੇ ਹਨ, ਉਸ ਨੂੰ ਕਰਦੇ ਹਨ ਪੂਰਾ - ਮਨੀਸ਼ਾ ਕਪੂਰ
ਲੁਧਿਆਣਾ, 8 ਮਾਰਚ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਅਰਵਿੰਦ ਕੇਜਰੀਵਾਲ ਦੀ "ਸਭ ਤੋਂ ਵੱਡੀ ਗਾਰੰਟੀ" ਨੂੰ ਵੀ ਪੂਰਾ ਕਰ ਦਿੱਤਾ। ਜਿਸ ਯੋਜਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਹਮੇਸ਼ਾ ਕਹਿੰਦੀਆਂ ਸਨ ਕਿ ਇਹ ਸੰਭਵ ਨਹੀਂ, ਅੱਜ ਉਹ ਹਕੀਕਤ ਬਣ ਗਈ ਹੈ ਅਤੇ ਹੁਣ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ ₹1000 (ਆਮ ਸ਼੍ਰੇਣੀ) ਤੋਂ ₹1500 (ਅਨੁਸੂਚਿਤ ਜਾਤੀ) ਦੀ "ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ" ਅਧੀਨ ਸਤਿਕਾਰ ਰਾਸ਼ੀ ਸਿੱਧੇ ਬੈਂਕ ਖਾਤੇ ਵਿੱਚ ਮਿਲੇਗੀ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਿਲਾ ਲੁਧਿਆਣਾ ਸ਼ਹਿਰੀ ਦੀ ਮਹਿਲਾ ਵਿੰਗ ਪ੍ਰਧਾਨ ਮਨੀਸ਼ਾ ਕਪੂਰ ਨੇ ਕੀਤਾ ਅਤੇ ਅੱਗੇ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਮਜ਼ਬੂਤ ਆਰਥਿਕ ਸਹਾਰਾ ਮਿਲੇਗਾ ਅਤੇ ਉਨ੍ਹਾਂ ਦਾ ਸਮਾਜ ਵਿੱਚ ਸਨਮਾਨ ਵੀ ਵਧੇਗਾ।
ਆਮ ਲੋਕਾਂ ਲਈ ਸੋਚਣ ਵਾਲੇ ਤੇ ਫੈਸਲੇ ਲੈਣ ਵਾਲੇ ਸਿਰਫ਼ ਆਮ ਪਰਿਵਾਰਾਂ ਵਿੱਚੋਂ ਹੀ ਨਿਕਲ ਸਕਦੇ ਹਨ। ਆਮ ਆਦਮੀ ਪਾਰਟੀ ਨੇ ਜੋ ਵੀ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਕੀਤਾ ਹੈ – ਚਾਹੇ 600 ਯੂਨਿਟ ਮੁਫਤ ਬਿਜਲੀ ਹੋਵੇ, ਤੀਰਥ ਯਾਤਰਾ ਸਕੀਮ ਹੋਵੇ, ਯੋਗਾ ਕਲਾਸਾਂ ਹੋਣ, ਸੜਕ ਸੁਰੱਖਿਆ ਫੋਰਸ ਹੋਵੇ, ਕਿਸਾਨਾਂ ਨੂੰ ਨਹਿਰਾਂ ਵਿੱਚ ਪਾਣੀ ਮਿਲਣਾ ਹੋਵੇ ਜਾਂ ₹10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਹੋਵੇ – ਹਰ ਖੇਤਰ ਵਿੱਚ ਆਮ ਪਰਿਵਾਰਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਏ ਗਏ ਹਨ।
ਅੱਜ ਮਹਿਲਾਵਾਂ ਲਈ ਲਿਆ ਗਿਆ ਇਹ ਫੈਸਲਾ ਬਹੁਤ ਵੱਡਾ ਹੈ ਅਤੇ ਮੈਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਅਤੇ ਪੂਰੀ ਆਮ ਆਦਮੀ ਪਾਰਟੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਹ ਯੋਜਨਾ ਪੰਜਾਬ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
टिप्पणियाँ
एक टिप्पणी भेजें