ਯੂ.ਪੀ ਬਿਹਾਰ ਨੂੰ ਚੱਲਣ ਜਾਣ ਵਾਲੀਆਂ ਬੱਸਾਂ 'ਤੇ ਟ੍ਰੈਫ਼ਿਕ ਪੁਲਿਸ ਸਖ਼ਤ, ਕੀਤੇ ਬੱਸਾਂ ਦੇ ਮੋਟੇ ਚਲਾਨ
ਯੂ.ਪੀ ਬਿਹਾਰ ਨੂੰ ਚੱਲਣ ਜਾਣ ਵਾਲੀਆਂ ਬੱਸਾਂ 'ਤੇ ਟ੍ਰੈਫ਼ਿਕ ਪੁਲਿਸ ਸਖ਼ਤ, ਕੀਤੇ ਬੱਸਾਂ ਦੇ ਮੋਟੇ ਚਲਾਨ
ਲੁਧਿਆਣਾ, 01 ਫਰਵਰੀ (ਮਨਜੀਤ ਸਿੰਘ ਰੋਮਾਣਾ) ਸ਼ਹਿਰ ਦੇ ਕਈ ਇਲਾਕਿਆਂ ਵਿੱਚੋਂ ਯੂ.ਪੀ ਬਿਹਾਰ ਨੂੰ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਲਗਾਤਾਰ ਦਿਨੋਂ ਦਿਨ ਬੇਖ਼ੌਫ ਵੱਧਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਲੁਧਿਆਣਾ ਟ੍ਰੈਫ਼ਿਕ ਪੁਲੀਸ ਨੇ ਇਨ੍ਹਾਂ ਬੱਸਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਅੱਜ ਕਈ ਬੱਸਾਂ ਦੇ ਚਲਾਨ ਵੀ ਕੀਤੇ।
ਜਾਣਕਾਰੀ ਅਨੁਸਾਰ ਅੱਜ ਟ੍ਰੈਫ਼ਿਕ ਪੁਲੀਸ ਲੁਧਿਆਣਾ ਦੇ ਜੋਨ ਪੰਜ ਦੇ
ਇੰਚਾਰਜ ਦੀਪਕ ਸ਼ਰਮਾ ਨੇ ਆਪਣੀ ਟੀਮ ਨਾਲ ਪ੍ਰਤਾਪ ਚੌਂਕ ਤੋਂ ਯੂ.ਪੀ ਬਿਹਾਰ ਨੂੰ ਚੱਲਣ ਵਾਲੀ ਬੱਸ ਜੈਐਚ 10 ਬੀ.ਵਾਈ 0038 ਦਾ ਚਲਾਨ ਕੀਤਾ ਅਤੇ ਬੱਸ ਚਾਲਕ ਨੂੰ ਚੇਤਾਵਨੀ ਦਿੱਤੀ। ਜੋਨ ਇੰਚਾਰਜ ਦੀਪਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵਲੋਂ ਹੋਰਨਾਂ ਬੱਸ ਚਾਲਕਾਂ ਨੂੰ ਇਸ ਸੰਬੰਧ ਵਿੱਚ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਅਗਰ ਕੋਈ ਬੱਸ ਚਲਾਕ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ।
टिप्पणियाँ
एक टिप्पणी भेजें