ਐਵਰੈਸਟ ਗਰੁੱਪ ਆਫ ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਦੇ ਨਮਿੱਤ ਅੰਤਿਮ ਅਰਦਾਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਿਕ, ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਐਵਰੈਸਟ ਗਰੁੱਪ ਆਫ ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਦੇ ਨਮਿੱਤ ਅੰਤਿਮ ਅਰਦਾਸ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਿਕ, ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਂਟ ਕੀਤੀ

ਲੁਧਿਆਣਾ 1 ਮਾਰਚ (ਮਨਜੀਤ ਸਿੰਘ ਰੋਮਾਣਾ) ਐਵਰੈਸਟ ਗਰੁੱਪ ਆਫ ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਜੀ ਦੇ ਨਮਿੱਤ ਅੰਤਿਮ ਅਰਦਾਸ ਮੋਤੀ ਨਗਰ ਐਵਰੈਸਟ ਸਕੂਲ ਦੇ ਵੇਹੜੇ ਦੇ ਵਿੱਚ ਸੰਪੰਨ ਹੋਈ। ਇਸ ਮੌਕੇ ਪੰਡਿਤ ਰਜਿੰਦਰ ਜੀ ਵਰਿੰਦਾਵਨ ਵਾਲਿਆਂ ਨੇ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਕਥਾ ਸੁਣਾਈ, ਉੱਥੇ ਹੀ ਪਵਨ ਬੋਬੀ ਹੈਬੋਵਾਲ ਵਾਲਿਆਂ ਦੀ ਟੀਮ ਦੁਆਰਾ ਸੰਗੀਤ ਮਈ ਢੰਗ ਦੇ ਨਾਲ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਭੂ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਜਤਿੰਦਰ ਮਿੱਤਲ ਸਟੇਟ ਵਾਈਸ ਪ੍ਰਧਾਨ ਬੀਜੇਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਮਮਤਾ ਆਸੂ, ਅੰਕੁਰ ਵਰਮਾ ਬੀਜੇਪੀ ਆਗੂ, ਕੇ.ਕੇ ਬਾਬਾ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਹੈਪੀ ਸ਼ੇਰਪੁਰੀਆ, ਰਵੀਨੰਦਨ ਸ਼ਰਮਾ ਰਜਿੰਦਰ ਮਾਡਲ ਸਕੂਲ ਹੈਬੋਵਾਲ, ਮਨੋਜ ਸ਼ਰਮਾ ਸ਼ਿਵਾਲਿਕ ਪਬਲਿਕ ਸਕੂਲ ਗੋਬਿੰਦਗੜ੍ਹ, ਸੁਖਦੇਵ ਗਿੱਲ, ਜਪਣ ਕੁਮਾਰ, ਆਸ਼ੂ ਛਾਬੜਾ, ਦੀਪਕ ਉਪਲ ਆਦਿ ਵੱਲੋਂ ਹਾਜ਼ਰੀਆਂ ਭਰਨ ਸਮੇਤ ਬੀਜੇਪੀ ਮੰਤਰੀ ਰਵਨੀਤ ਬਿੱਟੂ, ਸਾਬਕਾ ਮੰਤਰੀ ਮਨੀਸ਼ ਤਿਵਾੜੀ, ਲੁਧਿਆਣਾ ਮੇਅਰ ਮੈਡਮ ਇੰਦਰਜੀਤ ਕੌਰ, ਵਿਧਾਇਕ ਮਦਨ ਲਾਲ ਬੱਗਾ, ਸਾਬਕਾ ਵਿਧਾਇਕ ਬਲਵਿੰਦਰ ਬੈਂਸ, ਜਸਪਾਲ ਸਿੰਘ ਗਿਆਸਪੁਰਾ, ਪੰਜਾਬ ਜੁਡੋ ਐਸੋਸੀਏਸ਼ਨ, ਲੁਧਿਆਣਾ ਜ਼ਿਲ੍ਹਾ ਜੂਡੋ ਐਸੋਸੀਏਸ਼ਨ, ਪੰਜਾਬ ਅਥਲੈਟਿਕ ਐਸੋਸੀਏਸ਼ਨ, ਕੌਂਸਲਰ ਨਿਧੀ ਗੁਪਤਾ, ਅਸ਼ੋਕ ਮੱਕੜ, ਵਿਨੋਦ ਭਾਰਤੀ ਸਪੋਕਸਮੈਨ ਪੀਪੀਸੀਸੀ, ਭਾਰਤੀ ਵਿੱਦਿਆ ਕੇਂਦਰ ਸਮੂਹ ਸਟਾਫ ਵੱਲੋਂ ਵੀ ਸ਼ੌਕ ਸੰਦੇਸ਼ ਭੇਜੇ ਗਏ। ਇਸ ਮੌਕੇ ਸਮੁੱਚੇ ਮੋਤੀ ਨਗਰ ਤੋਂ ਇਲਾਵਾ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਪਹੁੰਚੇ ਆਗੂਆਂ ਨੇ ਆਪਣੇ ਸੰਬੋਧਨ ਸਮੇਂ ਕਿਹਾ ਕਿ ਰਜਿੰਦਰ ਸ਼ਰਮਾ ਜੀ ਬਹੁਤ ਹੀ ਨੇਕ ਦਿਲ, ਸੱਚੇ ਅਤੇ ਸਾਫ ਸੁਥਰੀ ਛਵੀ ਦੇ ਮਾਲਕ ਹੋਣ ਦੇ ਨਾਲ ਨਾਲ ਉਨਾਂ ਨੇ ਵਿਦਿਆ ਗੁਰੂ ਦੇ ਵਜੋਂ ਆਪਣੀ ਪਹਿਚਾਣ ਸਥਾਪਿਤ ਕੀਤੀ। ਜਿਨ੍ਹਾਂ ਦੇ ਜਾਣ ਨਾਲ ਅੱਜ ਪੂਰੇ ਸਿੱਖਿਆ ਜਗਤ ਵੀ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਿਹਾ ਹੈ। ਰਜਿੰਦਰ ਸ਼ਰਮਾ ਜੀ ਨੇ ਐਵਰੈਸਟ ਗਰੁੱਪ ਆਫ ਸਕੂਲ ਦੀ ਸਥਾਪਨਾ ਦੁਆਰਾ ਜਿੱਥੇ ਖੁਦ ਵਿਦਿਆ ਦਾ ਪਰਵਾਹ ਚਲਾ ਕੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਕਿ ਅੱਜ ਉਹ ਬੱਚੇ ਬੁਲੰਦੀਆਂ ਨੂੰ ਛੂ ਰਹੇ ਹਨ। ਉਨਾਂ ਕਿਹਾ ਕਿ ਰਜਿੰਦਰ ਸ਼ਰਮਾ ਜੀ ਦੀ ਦਿੱਤੀ ਹੋਈ ਸਿੱਖਿਆ ਦੁਆਰਾ ਉਹਨਾਂ ਦੇ ਸਪੁੱਤਰ ਧੀਰਜ ਸ਼ਰਮਾ ਅਤੇ ਪੰਕਜ ਸ਼ਰਮਾ ਸਮੇਤ ਪੂਰਾ ਪਰਿਵਾਰ ਇਸੇ ਸੇਵਾ ਵਿੱਚ ਲੱਗਾ ਹੋਇਆ ਹੈ। ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸਕੂਲੀ ਬੱਚੇ ਦਿਨ ਰਾਤ ਮਿਹਨਤ ਕਰ ਰਹੇ ਹਨ ਜਿਸ ਦੇ ਚਲਦਿਆਂ ਇਹਨਾਂ ਬੱਚਿਆਂ ਦਾ ਭਵਿੱਖ ਵੀ ਉਜਵਲ ਨਜ਼ਰ ਆ ਰਿਹਾ ਹੈ।

ਅੰਤ ਦੇ ਵਿੱਚ ਇੱਕ ਪਰਿਵਾਰਿਕ ਮੈਂਬਰ ਸ਼ਾਲਨੀ ਸ਼ਰਮਾ ਜੀ ਦੇ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਪਹੁੰਚੇ ਸਾਰਿਆਂ ਦਾ ਹੀ ਧੰਨਵਾਦ ਕੀਤਾ ਗਿਆ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ