ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ-92 ਅੱਤੇ 68 ਚ ਵਿਕਾਸ ਯੋਧੇ ਹਰ ਘਰ ਦਾ ਦਰਵਾਜ਼ਾ ਖੜਕਾ ਮੰਗਣਗੇ ਵਿਕਾਸ ਕਾਰਜਾਂ ਲਈ ਸੁਝਾਅ : ਬੱਗਾ

ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ-92 ਅੱਤੇ 68 ਚ ਵਿਕਾਸ ਯੋਧੇ ਹਰ ਘਰ ਦਾ ਦਰਵਾਜ਼ਾ ਖੜਕਾ ਮੰਗਣਗੇ ਵਿਕਾਸ ਕਾਰਜਾਂ ਲਈ ਸੁਝਾਅ : ਬੱਗਾ

ਲੁਧਿਆਣਾ 23 ਮਾਰਚ (ਮਨਜੀਤ ਸਿੰਘ ਰੋਮਾਣਾ) ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਇਕ-ਵਲੰਟੀਅਰ ਮਿਲਣੀ ਦੋਰਾਨ ਵਾਰਡ-92 ਅੰਤੇ ਵਾਰਡ 68 ਦੇ ਡਿਵੈਲਮੈਂਟ ਯੋਧਿਆਂ ਦੀ ਟੀਮ ਨਾਲ ਐਤਵਾਰ ਨੂੰ ਬ੍ਰੇਕਫਾਸਟ ਦੇ ਟੇਬਲ ਤੇ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਥਾਨਕ ਸਲੇਮ ਟਾਬਰੀ ਸਥਿਤ ਵਿਧਾਇਕ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਵਾਰਡ ਕੌਂਸਲਰ ਬਿੱਟੂ ਭਾਰਦਵਾਜ ਅੱਚੇ ਕੌਂਸਲਰ ਪੁਸ਼ਪਿੰਦਰ ਭਨੋਟ ਬਿੱਟੂ ਦੀ ਅਗਵਾਈ ਹੇਠ ਵਾਰਡ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ 100 ਤੋਂ ਵੱਧ ਪਤਵੰਤੇ ਹਾਜ਼ਰ ਸਨ। ਵਿਧਾਇਕ ਬੱਗਾ ਨੇ ਆਪਣੇ ਵਿਧਾਇਕ ਦੇ ਤੋਰ ਤੇ ਅਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਦੋਹਾਂ ਵਾਰਡਾਂ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਫੀਡਬੈਕ ਲਿਆ। ਵਿਧਾਇਕ ਬੱਗਾ ਨੇ ਪਿਛਲੀਆਂ ਸਰਕਾਰਾਂ ਦੀ ਵਿਕਾਸ ਨੂੰ ਚੋਣਾ ਦੇ ਆਖਰੀ ਸਾਲ ਨਾਲ ਜੋੜਨ ਦੀ ਰਿਵਾਇਤ ਨੂੰ ਆਮ ਆਦਮੀ ਪਾਰਟੀ ਵਲੋਂ ਬਦਲਣ ਦੀ ਨਿਤੀ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ’ਆਪ’ ਸਰਕਾਰ ਨੇ ਪਹਿਲੇ ਚਾਰ ਸਾਲਾਂ ’ਚ ਵਿਕਾਸ ਦੇ ਦਰਵਾਜ਼ੇ ਖੋਲ੍ਹੇ ਅਤੇ ਹੁਣ ਪੰਜਵੇਂ ਸਾਲ ’ਚ ਵਿਕਾਸ ਕਾਰਜਾਂ ਦਾ ਫੀਡਬੈਕ ਲੈ ਕੇ ਵਿਕਾਸ ਨਵੇਂ ਕਾਰਜ ਸ਼ੁਰੂ ਕਰਨ ਦੀ ਪਬਿਲ ਸ਼ੁਰੂ ਕੀਤੀ ਹੈ। ਬੱਗਾ ਨੇ ਵਾਰਡ-92 ਅੱਤੇ ਵਾਰਡ-68 ਦੇ ਡਿਵੈਲਮੈਂਟ ਯੋਧਿਆਂ ਦੀ ਟੀਮ ਨੂੰ ਹਰ ਘਰ ਦਾ ਦਰਵਾਜ਼ਾ ਖੜਕਾਉਣ ਅਤੇ ਵਿਕਾਸ ਸਬੰਧੀ ਫੀਡਬੈਕ ਲੈਣ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਬਾਕੀ ਰਹਿੰਦੇ ਵਿਕਾਸ ਕਾਰਜਾਂ ਦੀ ਰਿਪੋਰਟ ਤਿਆਰ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਆਨਲਾਈਨ ਮੀਟਿੰਗ ਵਿੱਚ ਹਿੱਸਾ ਲੈ ਕੇ ਪਾਰਟੀ ਵਲੰਟੀਅਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਕੌਂਸਲਰ ਬਿੱਟੂ ਭਾਰਦਵਾਜ ਅੱਤੇ ਪੁਸ਼ਪਿੰਦਰ ਭਨੋਟ ਬਿੱਟੂ ਨੇ ਅਪਣੇ-ਅਪਣੇ ਵਾਰਡਾਂ ਵਿੱਚ ਕਰਵਾਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਕਾਸ ਕਰਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਟੀਚਾ ਹੈ। ਇਸ ਮੌਕੇ ਕੌਂਸਲਰ ਅਮਨ ਬੱਗਾ, ਗੌਰਵ ਬੱਗਾ ਅਤੇ ਹੋਰ ਵੀ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ