ਵਿਧਾਇਕ ਬੱਗਾ ਨੇ ਵਾਰਡ 66 ਦੀ ਤਰਸੇਮ ਕਲੋਨੀ 'ਚ ਨਵੇਂ ਟਿਊਬਵੈੱਲ ਦਾ ਕੀਤਾ ਉਦਘਾਟਨ

ਵਿਧਾਇਕ ਬੱਗਾ ਨੇ ਵਾਰਡ 66 ਦੀ ਤਰਸੇਮ ਕਲੋਨੀ 'ਚ ਨਵੇਂ ਟਿਊਬਵੈੱਲ ਦਾ ਕੀਤਾ ਉਦਘਾਟਨ
ਲੁਧਿਆਣਾ, 28 ਮਾਰਚ (ਮਨਜੀਤ ਸਿੰਘ ਰੋਮਾਣਾ) ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਥਾਨਕ ਨਿਵਾਸੀਆਂ ਦੀ ਮੌਜੂਦਗੀ ਵਿੱਚ ਵਾਰਡ 66 ਦੇ ਮੁਹੱਲਾ ਤਰਸੇਮ ਕਲੋਨੀ ਵਿੱਚ ਇੱਕ ਨਵੇਂ ਲਗਾਏ ਗਏ 25 ਹਾਰਸ ਪਾਵਰ ਟਿਊਬਵੈੱਲ ਦਾ ਉਦਘਾਟਨ ਕੀਤਾ। 

ਨਵੇਂ ਟਿਊਬਵੈੱਲ ਤੋਂ ਸ਼ੁੱਧ ਪਾਣੀ ਦੀ ਸਪਲਾਈ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੱਗਾ ਨੇ ਕਿਹਾ ਕਿ ਤਰਸੇਮ ਕਲੋਨੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸੈਂਕੜੇ ਪਰਿਵਾਰਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਪਹੁੰਚ ਹੋਵੇਗੀ। ਇਲਾਕੇ ਵਿੱਚ ਚੱਲ ਰਹੇ ਕਈ ਵਿਕਾਸ ਪ੍ਰੋਜੈਕਟਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਟੀਚਾ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। 

ਇਸ ਮੌਕੇ ਓ.ਐਂਡ.ਐਮ ਵਿਭਾਗ ਦੇ ਐਸ.ਡੀ.ਓ ਅੰਸ਼ੁਲ ਗਰਚਾ, ਜੇ.ਈ ਗੁਰਦੀਪ, ‘ਆਪ’ ਮਹਿਲਾ ਜੈਂਡਰ ਪ੍ਰਧਾਨ ਮਨੀਸ਼ਾ ਕਪੂਰ, ‘ਆਪ’ ਬਲਾਕ ਪ੍ਰਧਾਨ ਨਰਿੰਦਰ ਮੱਕੜ, ‘ਆਪ’ ਦੇ ਵਾਰਡ ਸਕੱਤਰ ਸੁਨੀਲ ਸ਼ਰਮਾ, ਜੁਗਲ ਗੋਇਲ, ਅਦੈ ਕਾਲੜਾ, ਮੋਹਨ ਲਾਲ ਸ਼ਰਮਾ, ਚਮਨ ਲਾਲ ਸ਼ਰਮਾ, ਪੁਸ਼ਪਾ, ਕਮਲੇਸ਼, ਸੋਨੀਆ, ਸੁਮਨ ਬੱਗਾ, ਕਾਂਤਾ ਰਾਣੀ, ਲੀਲਾ ਦੇਵੀ, ਜੋਤੀ ਬਾਲਾ, ਮਾਤਾ ਆਸ਼ੂ ਜੀ, ਟਿੰਕਾ ਕੁਮਾਰ, ਤਲਵਾੜ ਅੰਕਲ, ਪ੍ਰਕਾਸ਼ ਜੀ ਅਤੇ ਹੋਰ ਵੀ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ