ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਵਿਖੇ ਉੱਪਲਬਧ ਨਵੀਂ ਏਆਈ ਤਕਨਾਲੋਜੀ ਵਾਲੀ ਐਂਡੋਸਕੋਪੀ ਮਸ਼ੀਨ ਹੁਣ ਪੇਟ ਅਤੇ ਆਂਤੜੀਆਂ ਦੀਆਂ ਬਿਮਾਰੀਆਂ ਦੀ ਜਲਦੀ ਤੇ ਸਹੀ ਪਛਾਣ ਕਰੇਗੀ - ਸੁਨਵੀਰ ਸਿੰਘ ਭੰਬਰਾ


ਫੋਰਟਿਸ ਹਸਪਤਾਲ ਚੰਡੀਗੜ੍ਹ ਰੋਡ ਵਿਖੇ ਉੱਪਲਬਧ ਨਵੀਂ ਏਆਈ ਤਕਨਾਲੋਜੀ ਵਾਲੀ ਐਂਡੋਸਕੋਪੀ ਮਸ਼ੀਨ ਹੁਣ ਪੇਟ ਅਤੇ ਆਂਤੜੀਆਂ ਦੀਆਂ ਬਿਮਾਰੀਆਂ ਦੀ ਜਲਦੀ ਤੇ ਸਹੀ ਪਛਾਣ ਕਰੇਗੀ - ਸੁਨਵੀਰ ਸਿੰਘ ਭੰਬਰਾ

ਲੁਧਿਆਣਾ 24 ਫ਼ਰਵਰੀ (ਮਨਜੀਤ ਸਿੰਘ ਰੋਮਾਣਾ) ਮਰੀਜ਼ਾਂ ਨੂੰ ਵਧੀਆ ਤੇ ਆਧੁਨਿਕ ਇਲਾਜ ਦੇਣ ਲਈ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਨੇ ਨਵੀਂ ਤੇ ਅਧੁਨਿਕ OLYMPUS EVIS X1 (CV-1500) ਐਂਡੋਸਕੋਪੀ ਮਸ਼ੀਨ ਸ਼ੁਰੂ ਕੀਤੀ ਹੈ। ਇਹ ਇਲਾਕੇ ਦਾ ਪਹਿਲਾ ਅਤੇ ਪੰਜਾਬ ਦਾ ਦੂਜਾ ਹਸਪਤਾਲ ਹੈ ਜਿੱਥੇ ਇਹ ਤਕਨਾਲੋਜੀ ਉਪਲਬਧ ਹੈ।

ਮਾਹਿਰਾਂ ਵੱਲੋਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਨਵੀਂ ਮਸ਼ੀਨ ਪੇਟ ਅਤੇ ਆਂਤੜੀਆਂ ਦੀਆਂ ਬਿਮਾਰੀਆਂ ਦੀ ਜਾਂਚ ਹੋਰ ਵੀ ਸਪੱਸ਼ਟ ਅਤੇ ਸਹੀ ਬਣਾਉਂਦੀ ਹੈ। ਇਸ ਵਿੱਚ AI ਤਕਨਾਲੋਜੀ ਵਰਤੀ ਗਈ ਹੈ ਜਿਸ ਨਾਲ ਡਾਕਟਰ ਬਿਮਾਰੀ ਨੂੰ ਜਲਦੀ ਪਛਾਣ ਕਰਕੇ ਸਟੀਕ ਇਲਾਜ਼ ਜਲਦੀ ਕਰ ਸਕਣਗੇ।

ਇਸ ਮਸ਼ੀਨ ਦੇ ਫਾਇਦੇ ਦੱਸਦੇ ਹੋਏ ਮਾਹਿਰ ਡਾਕਟਰਾਂ ਦੀ ਟੀਮ ਨੇ ਅੱਗੇ ਦੱਸਿਆ ਕਿ ਇਸ ਆਧੁਨਿਕ ਤਕਨਾਲੋਜੀ ਵਾਲੀ ਮਸ਼ੀਨ ਰਾਹੀਂ ਬਹੁਤ ਹੀ ਸਾਫ਼ ਅਤੇ ਹਾਈ ਕਵਾਲਟੀ ਤਸਵੀਰਾਂ, ਛੋਟੀ ਤੋਂ ਛੋਟੀ ਸਮੱਸਿਆ ਵੀ ਸਪੱਸ਼ਟ ਨਜ਼ਰ ਆਉਂਦੀ ਹੈ, ਕੈਂਸਰ ਜਾਂ ਸ਼ੁਰੂਆਤੀ ਕੈਂਸਰ ਦੀ ਜਲਦੀ ਪਛਾਣ, ਜ਼ਿਆਦਾ ਸੁਰੱਖਿਅਤ ਅਤੇ ਭਰੋਸੇਯੋਗ ਜਾਂਚ ਇਸ ਨੂੰ ਵਿਲੱਖਣ ਬਣਾਉਂਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਹਿਰ ਡਾ. ਰਾਜੂ ਸਿੰਘ ਛੀਨਾ, ਡਾਇਰੈਕਟਰ ਅਤੇ ਹੈੱਡ, ਗੈਸਟ੍ਰੋਐਂਟਰੋਲੋਜੀ ਨੇ ਕਿਹਾ, “EVIS X1 ਦੇ ਆਉਣ ਨਾਲ ਫੋਰਟਿਸ ਲੁਧਿਆਣਾ ਨੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਨਵਾਂ ਮਿਆਰ ਸੈੱਟ ਕੀਤਾ ਹੈ।”

ਡਾ. ਨਿਤਿਨ ਸ਼ੰਕਰ ਬਹਿਲ, ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ ਨੇ ਕਿਹਾ ਕਿ “ਇਹ ਮਸ਼ੀਨ ਐਂਡੋਸਕੋਪੀ ਵਿੱਚ ਵੱਡਾ ਬਦਲਾਅ ਲਿਆਉਂਦੀ ਹੈ। ਹੁਣ ਅਸੀਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ‘ਚ ਹੀ ਪਛਾਣ ਸਕਦੇ ਹਾਂ।”

ਡਾ. ਅਮਿਤ ਬੰਸਲ, ਸੀਨੀਅਰ ਕਨਸਲਟੈਂਟ, ਗੈਸਟ੍ਰੋਐਂਟਰੋਲੋਜੀ ਨੇ ਕਿਹਾ, “ਇਸ ਤਕਨਾਲੋਜੀ ਨਾਲ ਅਸੀਂ ਅੰਦਰੂਨੀ ਹਿੱਸਿਆਂ ਦੀਆਂ ਬਹੁਤ ਸਾਫ਼ ਤਸਵੀਰਾਂ ਵੇਖ ਸਕਦੇ ਹਾਂ, ਜਿਸ ਨਾਲ ਛੋਟੀਆਂ ਸਮੱਸਿਆਵਾਂ ਵੀ ਸਮੇਂ ‘ਤੇ ਪਤਾ ਲੱਗਦੀਆਂ ਹਨ।”

ਡਾ. ਵਿਵੇਕ ਪ੍ਰਕਾਸ਼, ਕਨਸਲਟੈਂਟ, ਹੈਪੈਟੋਲੋਜੀ ਅਤੇ ਗੈਸਟ੍ਰੋਐਂਟਰੋਲੋਜੀ ਨੇ ਕਿਹਾ, “ਵਧੀਆ ਇਮੇਜ ਕਵਾਲਟੀ ਨਾਲ ਮਰੀਜ਼ਾਂ ਲਈ ਇਲਾਜ ਦੀ ਯੋਜਨਾ ਹੋਰ ਵੀ ਸਹੀ ਬਣਦੀ ਹੈ।”

ਸੁਨਵੀਰ ਸਿੰਘ ਭੰਬਰਾ, ਫੈਸਿਲਟੀ ਡਾਇਰੈਕਟਰ ਨੇ ਵੀ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ “ਇਸ ਨਵੀਂ ਮਸ਼ੀਨ ਨਾਲ ਫੋਰਟਿਸ ਹਸਪਤਾਲ ਲੁਧਿਆਣਾ ਇਲਾਕੇ ਵਿੱਚ ਅਧੁਨਿਕ ਇਲਾਜ ਵਿੱਚ ਮੋਹਰੀ ਕਤਾਰ ਵਿੱਚ ਅੱਗੇ ਹੈ। ਹੁਣ ਮਰੀਜ਼ਾਂ ਨੂੰ ਵਧੀਆ ਜਾਂਚ, ਇਲਾਜ ਅਤੇ ਵਧੇਰੇ ਸਸਤੀਆਂ ਸਹੂਲਤਾਂ ਆਪਣੇ ਸ਼ਹਿਰ ਵਿੱਚ ਹੀ ਮਿਲਣਗੀਆਂ।”

ਇਸ ਪ੍ਰੈਸ ਕਾਨਫਰੰਸ ਵਿੱਚ ਸਾਰੀ ਜਾਣਕਾਰੀ ਦੇਣ ਉਪਰੰਤ ਅਤਿ ਆਧੁਨਿਕ ਤਕਨੀਕ ਵਾਲੀ ਮਸ਼ੀਨ ਦਾ ਰਸਮੀ ਉਦਘਾਟਨ ਡਾ. ਰਾਜੂ ਸਿੰਘ ਛੀਨਾ, ਡਾ. ਨਿਤਿਨ ਸ਼ੰਕਰ ਬਹਿਲ, ਡਾ. ਅਮਿਤ ਬੰਸਲ ਅਤੇ ਸੁਨਵੀਰ ਸਿੰਘ ਭੰਬਰਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ