ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਰੈਲੀਆਂ ਸਿਰਫ਼ ਨਾਟਕਬਾਜ਼ੀ, ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਰਾਹਤ ਦੀ ਲੋੜ ਹੈ: ਦੀਵਾਨ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਰੈਲੀਆਂ ਸਿਰਫ਼ ਨਾਟਕਬਾਜ਼ੀ, ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਰਾਹਤ ਦੀ ਲੋੜ ਹੈ: ਦੀਵਾਨ

ਲੁਧਿਆਣਾ, 23 ਫਰਵਰੀ (ਮਨਜੀਤ ਸਿੰਘ ਰੋਮਾਣਾ) ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉੱਤੇ ਤਿੱਖਾ ਹਮਲਾ ਬੋਲਦਿਆਂ, ਉਨ੍ਹਾਂ ਦੀ ਕਰੜੀ ਆਲੋਚਨਾ ਕੀਤੀ ਹੈ। ਦੀਵਾਨ ਨੇ ਕਿਹਾ ਕਿ ਸੈਣੀ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ “ਛੋਟੀ ਸੋਚ ਵਾਲੀ ਵੋਟ-ਬੈਂਕ ਦੀ ਸਿਆਸਤ” ਦਾ ਪ੍ਰਤੀਕ ਹਨ। ਉਨ੍ਹਾਂ ਦੋਸ਼ ਲਗਾਇਆ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਵੋਟਾਂ ਇਕੱਠੀਆਂ ਕਰਨ ਦੇ ਉਦੇਸ਼ ਨਾਲ ਸੈਣੀ ਪੰਜਾਬ ਦੇ ਦੌਰੇ ਕਰ ਰਹੇ ਹਨ। ਜੇਕਰ ਸੈਣੀ ਨੂੰ ਸੱਚਮੁੱਚ ਪੰਜਾਬ ਦੀ ਚਿੰਤਾ ਹੈ, ਤਾਂ ਰੈਲੀਆਂ ਕਰਨ ਦੀ ਥਾਂ ਇਨ੍ਹਾਂ ਦੀ ਪਾਰਟੀ ਵੱਲੋਂ ਸੂਬੇ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕੱਢਿਆ ਜਾਂਦਾ।
ਇੱਥੇ ਜਾਰੀ ਇਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਪੰਜਾਬ ਨੂੰ ਬਕਾਇਆ ਕੇਂਦਰੀ ਗ੍ਰਾਂਟਾਂ ਦੀ ਰਿਲੀਜ਼, ਸੰਘਰਸ਼ ਕਰ ਰਹੇ ਉਦਯੋਗਾਂ ਲਈ ਰਾਹਤ ਪੈਕੇਜ ਅਤੇ ਖੇਤੀਬਾੜੀ ਅਰਥ ਵਿਵਸਥਾ ਨੂੰ ਮੁੜ ਪਟੜੀ ’ਤੇ ਲਿਆਂਦੇ ਜਾਣ ਲਈ ਠੋਸ ਕਦਮਾਂ ਦੀ ਸਖ਼ਤ ਲੋੜ ਹੈ। ਇਹ ਮੁੱਦੇ ਸਿਆਸੀ ਦਿਖਾਵੇ ਨਹੀਂ ਹਨ, ਬਲਕਿ ਪੰਜਾਬ ਦਾ ਭਵਿੱਖ ਤੈਅ ਕਰਨਗੇ।

ਦੀਵਾਨ ਨੇ ਅੱਜ ਲੁਧਿਆਣਾ ਵਿੱਚ ਹੋਈ ਪੂਰਵਾਂਚਲ ਸਨਮਾਨ ਰੈਲੀ ਦੌਰਾਨ ਸੈਣੀ ਦੇ ਭਾਸ਼ਣ ਨੂੰ ਪ੍ਰਵਾਸੀਆਂ ਲਈ ਸਨਮਾਨ ਦੱਸਣ ’ਤੇ ਤੰਜ਼ ਕਰਦਿਆਂ, ਕਿਹਾ ਕਿ ਇਹ ਸਿਰਫ਼ “ਖੋਖਲੇ ਦਿਖਾਵੇ” ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਨੇ ਪ੍ਰਵਾਸੀ ਮਜ਼ਦੂਰਾਂ ਲਈ ਰੱਤਾ ਭਰ ਵੀ ਸੱਚੀ ਚਿੰਤਾ ਦਿਖਾਈ ਹੁੰਦੀ, ਤਾਂ ਲੁਧਿਆਣਾ ਦਾ ਕਦੇ ਖਿੜਦਾ ਉਦਯੋਗ ਅੱਜ ਹਾਫਦਾ ਨਾ ਫਿਰਦਾ ਹੁੰਦਾ। ਜਦੋਂ ਉਦਯੋਗਿਕ ਰੀੜ੍ਹ ਦੀ ਹੱਡੀ ਹੀ ਟੁੱਟ ਰਹੀ ਹੋਵੇ, ਤਾਂ ਉਸ ’ਤੇ ਨਿਰਭਰ ਮਜ਼ਦੂਰ ਵਰਗ, ਜਿਸ ਵਿੱਚ ਜ਼ਿਆਦਾਤਰ ਪ੍ਰਵਾਸੀ ਹਨ, ਲਾਜ਼ਮੀ ਤੌਰ ’ਤੇ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਢਾਂਚਾਗਤ ਨਾਕਾਮੀਆਂ ਅਤੇ ਆਰਥਿਕ ਤੰਗੀ ਨੂੰ ਦੂਰ ਕਰਨ ਦੀ ਥਾਂ ਸੈਣੀ ਰੈਲੀਆਂ ਰਾਹੀਂ ਭਾਜਪਾ ਦੀਆਂ ਕਮਜ਼ੋਰੀਆਂ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ, ਕਿਉਂਕਿ ਐਨਡੀਏ ਸਰਕਾਰ ਅਹੰਕਾਰ ਵਿਚ ਆ ਕੇ ਕੇਂਦਰੀ ਗ੍ਰਾਂਟਾਂ, ਖ਼ਾਸ ਕਰਕੇ ਰੂਰਲ ਡਿਵੈਲਪਮੈਂਟ ਫੰਡ, ਨੂੰ ਰਿਲੀਜ਼ ਕਰਨ ਵਿੱਚ ਅਸਫਲ ਰਹੀ ਹੈ, ਜਿਹੜਾ ਪੰਜਾਬ ਦੀ ਖੇਤੀਬਾੜੀ ਅਤੇ ਪਿੰਡਾਂ ਦੀ ਅਰਥਵਿਵਸਥਾ ਲਈ ਜੀਵਨ ਰੇਖਾ ਹੈ। ਇਨ੍ਹਾਂ ਅਹਿਮ ਸਰੋਤਾਂ ਨੂੰ ਜਾਨਬੂਝ ਕੇ ਰੋਕਣਾ ਵਿਕਾਸ ਨੂੰ ਕਮਜੋਰ ਬਣਾਉਂਦਾ ਹੈ ਅਤੇ ਕੇਂਦਰ ਦੀ ਪੰਜਾਬ ਪ੍ਰਤੀ ਬੇਰੁਖੀ ਨੂੰ ਬੇਨਕਾਬ ਕਰਦਾ ਹੈ।

ਦੀਵਾਨ ਨੇ ਇਹ ਵੀ ਕਿਹਾ ਕਿ ਸੈਣੀ ਅੰਨ੍ਹੇਵਾਹ ਨਰਿੰਦਰ ਮੋਦੀ ਸਰਕਾਰ ਦਾ ਬਚਾਅ ਕਰ ਰਹੇ ਹਨ, ਜਦਕਿ ਹਕੀਕਤ ਇਹ ਹੈ ਕਿ ਆਮ ਨਾਗਰਿਕ ਤਿੰਨ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਇਹੋ ਜਿਹੇ ਹਾਲਾਤਾਂ ਵਿੱਚ ਸੈਣੀ ਪੰਜਾਬ ਵਿੱਚ ਰੈਲੀਆਂ ਕਰਕੇ ਲੋਕਾਂ ਦੀਆਂ ਚਿੰਤਾਵਾਂ ਸਾਂਝੀਆਂ ਕਰਨ ਦਾ ਸਿਰਫ ਨਾਟਕ ਕਰ ਰਹੇ ਹਨ। ਦਰਅਸਲ, ਇਹ ਛੋਟੀ ਸਿਆਸਤ ਲਈ ਘੜਿਆ ਗਿਆ ਪਖੰਡ ਹੈ। ਲੇਕਿਨ ਚਾਹੇ ਨਾਟਕਬਾਜ਼ੀ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।
-

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ