ਫਾਲਗੁਨ ਉਤਸਵ ਨੂੰ ਲੈਕੇ ਪਾਮ ਸਿਟੀ ਚੰਡੀਗੜ੍ਹ ਰੋਡ ਤੋਂ ਕੱਢੀ ਗਈ ਪੈਦਲ ਨਿਸ਼ਾਨ ਯਾਤਰਾ


ਫਾਲਗੁਨ ਉਤਸਵ ਨੂੰ ਲੈਕੇ ਪਾਮ ਸਿਟੀ ਚੰਡੀਗੜ੍ਹ ਰੋਡ ਤੋਂ ਕੱਢੀ ਗਈ ਪੈਦਲ ਨਿਸ਼ਾਨ ਯਾਤਰਾ

ਸ਼੍ਰੀ ਤਪਕੇਸ਼ਵਰ ਮਹਾਦੇਵ ਮਹਾਂ ਆਰਤੀ ਸੇਵਾ ਪਰਿਵਾਰ  ਨੇ ਕੀਤੀ ਢੋਲ ਨਗਾਰਿਆਂ  ਨਾਲ ਮਹਾਂ ਆਰਤੀ

ਲੁਧਿਆਣਾ 22 ਫਰਵਰੀ (ਮਨਜੀਤ ਸਿੰਘ ਰੋਮਾਣਾ) ਚੰਡੀਗੜ੍ਹ ਰੋਡ 'ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿੱਚ 8 ਦਿਨੀਂ ਸ਼੍ਰੀ ਸ਼ਿਆਮ ਫਾਲਗੁਨ ਉਤਸਵ ਨੂੰ ਲੈਕੇ ਟ੍ਰਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ. ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ, 
ਪਾਮ ਸਿਟੀ ਤੋਂ  ਚੌਥੀ ਨਿਸ਼ਾਨ ਯਾਤਰਾ ਕੱਢੀ ਗਈ ਜੋ ਪਾਮ ਸਿਟੀ ਚੰਡੀਗੜ੍ਹ ਰੋਡ ਤੋਂ ਸ਼ੁਰੂ ਹੋਕੇ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਕੋਹੜਾ ਮੰਦਿਰ ਵਿਖੇ ਸਮਾਪਤ ਹੋਈ। 
ਨਿਸ਼ਾਨ ਯਾਤਾ ਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਭਗਤ ਹੱਥਾਂ ਵਿੱਚ ਨਿਸ਼ਾਨ ਲੈ ਕੇ ਖਾਟੂ ਸ਼ਾਮ ਬਾਬਾ ਦੇ ਭਜਨ ਗਾਂਦੇ ਹੋਏ ਦੇਰ ਸ਼ਾਮ ਮੰਦਰ ਪਹੁੰਚੇ।ਨਿਸ਼ਾਨ ਯਾਤਰਾ ਦੇ ਮੰਦਿਰ ਪਹੁੰਚਣ 'ਤੇ ਸ਼ਰਧਾਲੂਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਵੇਗਾ। ਕੋਹਾੜਾ ਮੰਦਿਰ ਪਹੁੰਚਣ 'ਤੇ ਸ਼੍ਰੀ ਤਪਕੇਸ਼ਵਰ ਮਹਾਦੇਵ ਮਹਾਂ ਆਰਤੀ ਸੇਵਾ ਪਰਿਵਾਰ ਵਲੋ ਢੋਲ ਅਤੇ ਨਗਾੜਿਆਂ ਨਾਲ ਮਹਾਂ ਆਰਤੀ ਕੀਤੀ ਗਈ। ਸ਼ਾਮ ਨੂੰ ਭੂਮਿਕਾ ਮਨੂਜਾ, ਮਾਇਰਾ ਮਨੂਜਾ ਮੋਹਾਲੀ ਰਾਹੁਲ ਸ਼ਰਮਾ ਕੋਟਾ ਵਲੋ ਬਾਬਾ ਸ਼ਿਆਮ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਹਰੀਸ਼ ਗਰਗ, ਅਭਿਸ਼ੇਕ ਗੁਪਤਾ, ਵਿਨੋਦ ਗੋਇਲ, ਮਨੀਸ਼ ਬਾਜਰੀ, ਚੰਦੇਸ਼ਵਰ ਭਾਰਦਵਾਜ, ਸੰਜੇ ਅਗਰਵਾਲ, ਸੁਨੀਲ ਗੋਇਲ, ਅਤੁਲ ਵਾਲੀਆ, ਸੰਦੀਪ ਗੋਇਲ, ਨੀਪਮ ਬਾਂਸਲ, ਵਿਨੇ ਕੁਮਾਰ, ਕੇ.ਕੇ. ਗਰਗ, ਵਿਜੇ ਕੁਮਾਰ ਗੋਇਲ, ਪ੍ਰਦੀਪ ਨੀਰਜ ਗੁਪਤਾ, ਵਿਜੇ ਭੱਲਾ, ਬਲਰਾਜ ਸ਼ਰਮਾ, ਧੀਰਜ ਸਿੰਗਲਾ, ਰਵੀ ਗੋਇਲ, ਹਰ ਨਾਰਾਇਣ ਗਰਗ, ਐਚ.ਐਲ. ਸਿੰਗਲਾ, ਅਸ਼ੋਕ ਗੁਪਤਾ, ਦੀਪਕ ਮਿੱਤਲ ਆਦਿ ਮੌਜੂਦ ਸਨ।



टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ