ਮੈਕ ਆਟੋ ਐਕਸਪੋ 2026 ਦੇ 15ਵੇਂ ਐਡੀਸ਼ਨ ਦਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਪਨ

ਮੈਕ ਆਟੋ ਐਕਸਪੋ 2026 ਦੇ 15ਵੇਂ ਐਡੀਸ਼ਨ ਦਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਪਨ
ਲੁਧਿਆਣਾ 23 ਫਰਵਰੀ (ਮਨਜੀਤ ਸਿੰਘ ਰੋਮਾਣਾ) ਮੈਕ ਆਟੋ ਐਕਸਪੋ-2026 ਦੇ 15ਵੇਂ ਐਡੀਸ਼ਨ ਦਾ ਅੱਜ ਦਾ ਬਹੁਤ ਹੀ ਸਫਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਨ ਹੋਇਆ, ਜਿਸਨੇ ਇਸਨੂੰ ਭਾਰਤ ਦੀ ਮੈਨੂਫੈਕਚਰਿੰਗ ਅਤੇ ਇੰਜੀਨੀਅਰਿੰਗ ਇੰਡਸਟਰੀ ਲਈ ਸਭ ਤੋਂ ਮਹੱਤਵਪੂਰਨ ਪਲੇਟਫਾਰਮਾਂ ਵਿੱਚੋਂ ਇੱਕ ਵਜੋਂ ਮੁੜ ਸਾਬਤ ਕੀਤਾ ਹੈ। ਇਸ ਮੌਕੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ ਪ੍ਰਾਈਵੇਟ ਲਿਮਿਟਡ ਵੱਲੋਂ ਆਯੋਜਿਤ ਚਾਰ ਦਿਨਾਂ ਪ੍ਰਦਰਸ਼ਨੀ ਵਿੱਚ ਉਦਯੋਗਿਕ ਖੇਤਰ ਦੇ ਹਰ ਵਰਗ ਤੋਂ ਸ਼ਾਨਦਾਰ ਭਾਗੀਦਾਰੀ ਅਤੇ ਮਜ਼ਬੂਤ ਕਾਰੋਬਾਰੀ ਸੰਪਰਕ ਦੇਖਣ ਨੂੰ ਮਿਲੇ।
ਪਰਦਰਸ਼ਨੀ ਦੇ ਆਖਰੀ ਦਿਨ ਉਦਯੋਗਪਤੀਆਂ, ਫੈਸਲਾ ਲੈਣ ਵਾਲੇ ਅਧਿਕਾਰੀਆਂ, ਖਰੀਦ ਮੁਖੀਆਂ, ਇੰਜੀਨੀਅਰਾਂ, ਐਮਐਸਐਮਈ ਉੱਦਮੀਆਂ, ਸਟਾਰਟਅਪਸ ਅਤੇ ਹੋਰ ਉਦਯੋਗਿਕ ਪੇਸ਼ੇਵਰਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਰਹੀ। ਜਿਸ ਦੌਰਾਨ ਵਿਜਿਟਰਾਂ ਨੇ ਅਧੁਨਿਕ ਮਸ਼ੀਨਰੀ, ਆਟੋਮੇਸ਼ਨ ਤਕਨਾਲੋਜੀਆਂ ਅਤੇ ਅਗਲੀ ਪੀੜ੍ਹੀ ਦੇ ਮੈਨੂਫੈਕਚਰਿੰਗ ਸੋਲੂਸ਼ਨਜ ਨੂੰ ਜਾਣਿਆ। ਪ੍ਰਦਰਸ਼ਨੀ ਹਾਲ ਵਿੱਚ ਲਗਾਤਾਰ ਲਾਈਵ ਡੈਮੋਨਸਟ੍ਰੇਸ਼ਨ, ਉਤਪਾਦ ਪ੍ਰਦਰਸ਼ਨ, ਤਕਨੀਕੀ ਸਲਾਹ-ਮਸ਼ਵਰੇ ਅਤੇ ਉੱਚ-ਪੱਧਰੀ ਨੈਟਵਰਕਿੰਗ ਗਤੀਵਿਧੀਆਂ ਨਾਲ ਉਤਸ਼ਾਹਪੂਰਨ ਮਾਹੌਲ ਬਣਿਆ ਹੋਇਆ ਸੀ। ਵਿਜਿਟਰਾਂ ਨੇ ਐਕਸਪੋ ਨੂੰ ਇੱਕ ਰਣਨੀਤਿਕ ਪਲੇਟਫਾਰਮ ਵਜੋਂ ਸਰਾਹਿਆ, ਜਿੱਥੇ ਇੱਕੋ ਛੱਤ ਹੇਠਾਂ ਨਿਰਮਾਤਾਵਾਂ, ਤਕਨਾਲੋਜੀ ਪ੍ਰਦਾਤਾਵਾਂ ਅਤੇ ਸੋਲੂਸ਼ਨ ਮਾਹਿਰਾਂ ਨਾਲ ਸਿੱਧਾ ਸੰਪਰਕ ਸੰਭਵ ਹੋਇਆ।

ਜਿੱਥੇ ਪ੍ਰਦਰਸ਼ਕਾਂ ਨੇ ਵੀ ਹਾਜ਼ਰੀ ਦੀ ਗੁਣਵੱਤਾ ਅਤੇ ਗੰਭੀਰ ਕਾਰੋਬਾਰੀ ਪੁੱਛਗਿੱਛਾਂ ਪ੍ਰਤੀ ਪੂਰੀ ਸੰਤੁਸ਼ਟੀ ਜਤਾਈ। ਕਈ ਭਾਗੀਦਾਰਾਂ ਨੇ ਉਤਪਾਦਕ ਬੀ2ਬੀ ਮੀਟਿੰਗਾਂ, ਪੁਸ਼ਟੀਸ਼ੁਦਾ ਕਾਰੋਬਾਰੀ ਸੰਭਾਵਨਾਵਾਂ, ਡੀਲਰਸ਼ਿਪ ਚਰਚਾਵਾਂ ਅਤੇ ਉੱਤਰੀ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਦਯੋਗਿਕ ਪਰਿਵੇਸ਼ ਵਿੱਚ ਵਿਸਥਾਰ ਦੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਐਕਸਪੋ ਨੇ ਅਰਥਪੂਰਨ ਸੰਵਾਦ, ਸਹਿਯੋਗ ਅਤੇ ਲੰਬੇ ਸਮੇਂ ਦੀਆਂ ਭਾਗੀਦਾਰੀਆਂ ਲਈ ਉਚਿਤ ਮਾਹੌਲ ਪ੍ਰਦਾਨ ਕੀਤਾ।

ਇਸ ਮੌਕੇ ‘ਤੇ ਕਈ ਪ੍ਰਮੁੱਖ ਉਦਯੋਗਿਕ ਹਸਤੀਆਂ ਨੇ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ, ਜਿਨ੍ਹਾਂ ਵਿੱਚ ਸੀਆਈਸੀਯੂ ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ; ਏਐਲਐਮਟੀਆਈ ਦੇ ਪ੍ਰਧਾਨ ਸ. ਤਰਲੋਚਨ ਸਿੰਘ; ਯੂਸੀਪੀਐਮਏ ਦੇ ਪ੍ਰਧਾਨ ਸ. ਹਰਸਿਮਰਨਜੀਤ ਸਿੰਘ ਲੱਕੀ; ਫਿਕੋ ਦੇ ਪ੍ਰਧਾਨ ਸ. ਜੀ. ਐਸ. ਕੁਲਾਰ; ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਜਿੰਦਰ ਸਿੰਘ ਸਰਹਾਲੀ ਅਤੇ ਸਵਰਨਕਾਰ ਵੈਲਫੇਅਰ ਬੋਰਡ, ਪੰਜਾਬ ਸਰਕਾਰ ਦੇ ਚੇਅਰਮੈਨ ਕੇਸ਼ਵ ਵਰਮਾ ਵੀ ਮੌਜੂਦ ਰਹੇ। ਉਨ੍ਹਾਂ ਦੀ ਹਾਜ਼ਰੀ ਨੇ ਖੇਤਰ ਵਿੱਚ ਮੈਨੂਫੈਕਚਰਿੰਗ ਅਤੇ ਐਮਐਸਐਮਈ ਵਿਕਾਸ ਨੂੰ ਮਜ਼ਬੂਤ ਕਰਨ ਲਈ ਉਦਯੋਗਿਕ ਸੰਸਥਾਵਾਂ ਅਤੇ ਅਗਵਾਈ ਦੀ ਸਾਂਝੇ ਵਚਨਬੱਧਤਾ ਨੂੰ ਦਰਸਾਇਆ।

ਐਕਸਪੋ ਦੇ ਸਫਲ ਸਮਾਪਨ ‘ਤੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜੀ. ਐਸ. ਢਿੱਲੋਂ ਨੇ ਸਾਰੇ ਪ੍ਰਦਰਸ਼ਕਾਂ ਅਤੇ ਵਿਜਿਟਰਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਭਰੋਸੇ ਅਤੇ ਭਾਗੀਦਾਰੀ ਨੇ ਇਸ ਪ੍ਰਦਰਸ਼ਨੀ ਨੂੰ ਸ਼ਾਨਦਾਰ ਸਫਲਤਾ ਬਣਾਇਆ। ਉਨ੍ਹਾਂ ਨੇ ਸਾਰੇ ਵੈਂਡਰਾਂ ਅਤੇ ਸੇਵਾ ਭਾਗੀਦਾਰਾਂ ਦੀ ਪੇਸ਼ਾਵਰਤਾ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ। ਇਸਦੇ ਨਾਲ ਹੀ, ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਸਹਿਯੋਗ ਲਈ ਵੀ ਕ ਧੰਨਵਾਦ ਪ੍ਰਗਟਾਇਆ, ਜਿਸ ਨਾਲ ਐਕਸਪੋ ਦੀ ਪਹੁੰਚ ਅਤੇ ਪ੍ਰਭਾਵ ਹੋਰ ਮਜ਼ਬੂਤ ਹੋਇਆ ਹੈ।

ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ, ਤਕਨੀਕੀ ਤਰੱਕੀ ਅਤੇ ਐਮਐਸਐਮਈ ਵਾਧੇ ਲਈ ਮਿਲ ਰਹੇ ਲਗਾਤਾਰ ਸਹਿਯੋਗ ਲਈ ਵੀ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਉਦਯੋਗ, ਐਸੋਸੀਏਸ਼ਨਾਂ ਅਤੇ ਸਰਕਾਰ ਵਿਚਕਾਰ ਮਜ਼ਬੂਤ ਸਹਿਯੋਗ ਹੀ ਉਤਪਾਦਨ ਦੀ ਉੱਤਮਤਾ ਅਤੇ ਆਰਥਿਕ ਤਰੱਕੀ ਨੂੰ ਤੇਜ਼ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਸ਼ਾਨਦਾਰ ਭਾਗੀਦਾਰੀ, ਮਹੱਤਵਪੂਰਨ ਕਾਰੋਬਾਰੀ ਨਤੀਜਿਆਂ ਅਤੇ ਉਦਯੋਗ ਵੱਲੋਂ ਮਿਲੀ ਬੇਮਿਸਾਲ ਪ੍ਰਤੀਕਿਰਿਆ ਨਾਲ ਮੈਕ ਆਟੋ ਐਕਸਪੋ 2026 ਨੇ ਇੱਕ ਵਾਰ ਫਿਰ ਉਦਯੋਗਿਕ ਵਿਕਾਸ ਅਤੇ ਨਵੀਨਤਾ ਦੇ ਪ੍ਰੇਰਕ ਵਜੋਂ ਆਪਣੀ ਮਹੱਤਤਾ ਸਾਬਤ ਕੀਤੀ ਹੈ। ਇਸ ਕਾਮਯਾਬੀ ਨੂੰ ਆਧਾਰ ਬਣਾਉਂਦੇ ਹੋਏ, ਆਯੋਜਕ ਭਵਿੱਖ ਵਿੱਚ ਹੋਰ ਵੱਡੇ, ਹੋਰ ਗਤੀਸ਼ੀਲ ਅਤੇ ਭਵਿੱਖ-ਕੇਂਦਰਿਤ ਐਡੀਸ਼ਨ ਨਾਲ ਵਾਪਸੀ ਕਰਨ ਦੇ ਚਾਹਵਾਨ ਹਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ