17ਵਾਂ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਪੀਏਯੂ ਲੁਧਿਆਣਾ ਵਿਖੇ ਸ਼ੁਰੂ
17ਵਾਂ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਪੀਏਯੂ ਲੁਧਿਆਣਾ ਵਿਖੇ ਸ਼ੁਰੂ
ਲੁਧਿਆਣਾ 22 ਫਰਵਰੀ (ਮਨਜੀਤ ਸਿੰਘ ਰੋਮਾਣਾ)17ਵਾਂ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ (TYEP) ਅੱਜ ਪੰਜਾਬ ਕ੍ਰਿਸ਼ੀ ਯੂਨੀਵਰਸਿਟੀ (PAU), ਲੁਧਿਆਣਾ ਦੇ ਪਾਲ ਆਡੀਟੋਰਿਅਮ ਵਿੱਚ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਇਆ। ਇਹ ਪ੍ਰੋਗਰਾਮ ਮਾਈ ਭਾਰਤ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ 21 ਤੋਂ 27 ਫ਼ਰਵਰੀ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਸਤਬੀਰ ਸਿੰਘ ਗੋਸਲ ਜੀ, ਵਾਈਸ ਚਾਂਸਲਰ, ਪੰਜਾਬ ਕ੍ਰਿਸ਼ੀ ਯੂਨੀਵਰਸਿਟੀ, ਲੁਧਿਆਣਾ ਨੇ ਸ਼ਿਰਕਤ ਕੀਤੀ।
ਸ੍ਰੀਮਤੀ ਪੂਨਮ ਪ੍ਰੀਤ ਕੌਰ, ਐਸ.ਡੀ.ਐਮ. (ਵੈਸਟ), ਲੁਧਿਆਣਾ ਸਮਾਰੋਹ ਦੇ ਗੈਸਟ ਆਫ ਆਨਰ ਵਜੋਂ ਹਾਜ਼ਰ ਰਹੇ।
ਇਸ ਸੱਤ ਦਿਨਾਂ ਦੇ ਪ੍ਰੋਗਰਾਮ ਵਿੱਚ 200 ਆਦਿਵਾਸੀ ਯੁਵਾ ਅਤੇ 20 ਐਸਕਾਰਟਸ ਦੇਸ਼ ਦੇ 10 ਜ਼ਿਲ੍ਹਿਆਂ — ਬਸਤਰ, ਬੀਜਾਪੁਰ, ਦੰਤੇਵਾੜਾ, ਮੋਹਲਾ–ਮਨਪੁਰ–ਅੰਬਾਗੜ੍ਹ ਚੌਕੀ, ਸੁਕਮਾ, ਵੈਸਟ ਸਿੰਘਭੂਮ, ਬਾਲਾਘਾਟ, ਕਾਂਧਮਾਲ, ਮਾਲਕਾਂਗੀਰੀ ਅਤੇ ਕਲਾਹਾਂਡੀ — ਤੋਂ ਭਾਗ ਲੈ ਰਹੇ ਹਨ।
ਇਹ ਆਦਿਵਾਸੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਰਾਸ਼ਟਰੀ ਏਕਤਾ, ਸੱਭਿਆਚਾਰਕ ਸਾਂਝ ਅਤੇ ਦੂਰ-ਦਰਾਜ਼ ਖੇਤਰਾਂ ਦੇ ਯੁਵਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਵਿਕਾਸੀ, ਉਦਯੋਗਿਕ ਅਤੇ ਸਿੱਖਿਆਤਮਕ ਉਪਰਾਲਿਆਂ ਨਾਲ ਜਾਣੂ ਕਰਵਾਉਣ ਲਈ ਇੱਕ ਮਹੱਤਵਪੂਰਨ ਪਹਲ ਹੈ। ਇਸ ਰਾਹੀਂ ਯੁਵਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਉਦਘਾਟਨੀ ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਦੇ ਗਾਇਨ ਨਾਲ ਹੋਈ ਜਿਸ ਤੋਂ ਬਾਅਦ ਦੀਪ ਪ੍ਰਜਵਲਨ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਅਤੇ ਛੱਤੀਸਗੜ੍ਹ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗੀਨ ਬਣਾਇਆ। ਦੋ ਭਾਗੀਦਾਰਾਂ ਨੇ ਆਪਣੇ ਅਨੁਭਵ ਅਤੇ ਉਮੀਦਾਂ ਸਾਂਝੀਆਂ ਕੀਤੀਆਂ।
ਡਾ. ਸਤਬੀਰ ਸਿੰਘ ਗੋਸਲ ਜੀ ਨੇ ਆਪਣੇ ਸੰਬੋਧਨ ਵਿੱਚ ਯੁਵਾਂ ਦੀ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੰਦਿਆਂ “ਏਕ ਭਾਰਤ, ਸ਼੍ਰੇਸ਼ਠ ਭਾਰਤ” ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਗੈਸਟ ਆਫ ਆਨਰ ਨੇ ਵੀ ਯੁਵਾਂ ਨੂੰ ਇਸ ਮੰਚ ਦਾ ਪੂਰਾ ਲਾਭ ਲੈਣ ਅਤੇ ਦੇਸ਼ ਦੀ ਏਕਤਾ ਤੇ ਸ਼ਾਂਤੀ ਦੇ ਦੂਤ ਬਣਨ ਲਈ ਪ੍ਰੇਰਿਤ ਕੀਤਾ।
ਸਮਾਗਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ ਅਤੇ ਅੰਤ ਵਿੱਚ ਸਮੂਹਕ ਤਸਵੀਰ ਖਿੱਚੀ ਗਈ।
ਆਉਣ ਵਾਲੇ ਦਿਨਾਂ ਵਿੱਚ ਭਾਗੀਦਾਰਾਂ ਲਈ ਸਿੱਖਿਆ ਸੰਸਥਾਵਾਂ, ਉਦਯੋਗਿਕ ਇਕਾਈਆਂ, ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦੌਰੇ, ਜਾਗਰੂਕਤਾ ਕਾਰਜਕ੍ਰਮ ਅਤੇ ਸੱਭਿਆਚਾਰਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।
टिप्पणियाँ
एक टिप्पणी भेजें