ਲੁਧਿਆਣਾ ਵਿੱਚ ਖਾਦ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ ਮੁਹਿੰਮ, 09 ਸੈਂਪਲ ਭਰੇ


ਲੁਧਿਆਣਾ ਵਿੱਚ ਖਾਦ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ ਮੁਹਿੰਮ, 09 ਸੈਂਪਲ ਭਰੇ

ਲੁਧਿਆਣਾ 20 ਫਰਵਰੀ (ਮਨਜੀਤ ਸਿੰਘ ਰੋਮਾਣਾ) ਖਾਦ ਸੁਰੱਖਿਆ ਅਤੇ ਮਿਆਰ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਖਾਦ ਸੁਰੱਖਿਆ ਟੀਮ ਵੱਲੋਂ ਡੈਜੀਗਨੇਟਿਡ ਅਫਸਰ ਡਾ. ਸੰਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਇਸ ਦੌਰਾਨ ਟੀਮ ਨੇ ਵੱਖ-ਵੱਖ ਇਲਾਕਿਆਂ ਵਿੱਚ ਕਰਿਆਨਾ ਦੁਕਾਨਾਂ, ਫਾਸਟ ਫੂਡ ਆਊਟਲੈਟਾਂ, ਡਿਪਾਰਟਮੈਂਟਲ ਸਟੋਰਾਂ ਅਤੇ ਡੇਅਰੀ ਯੂਨਿਟਾਂ ਦੀ ਜਾਂਚ ਕੀਤੀ। ਜਾਂਚ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਉਪਲਬਧ ਖਾਦ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਟੀਮ ਵੱਲੋਂ ਕੁੱਲ 09 ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਦਾਲਚੀਨੀ, ਸੱਤੂ, ਪਿੰਕ ਨਮਕ, ਗੁੜ, ਮੱਕੀ ਦਾ ਆਟਾ, ਸ਼ੱਕਰ, ਵਰਤਿਆ ਹੋਇਆ ਖਾਣ ਵਾਲਾ ਤੇਲ, ਗਾਂ ਦਾ ਦੁੱਧ ਅਤੇ ਕ੍ਰੀਮ ਸ਼ਾਮਲ ਹਨ। ਇਹ ਨਮੂਨੇ ਹੈਬੋਵਾਲ, ਜਗਰਾਓਂ ਅਤੇ ਡੇਅਰੀ ਕੰਪਲੈਕਸ ਹੈਬੋਵਾਲ ਤੋਂ ਇਕੱਠੇ ਕੀਤੇ ਗਏ।
ਜਾਂਚ ਦੌਰਾਨ ਸਫਾਈ, ਸਟੋਰੇਜ ਅਤੇ ਹਾਈਜੀਨ ਹਾਲਾਤਾਂ ਦੀ ਵੀ ਵਿਸਥਾਰ ਨਾਲ ਜਾਂਚ ਕੀਤੀ ਗਈ। ਕਈ ਥਾਵਾਂ ‘ਤੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਲਾਜ਼ਮੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਸਾਰੇ ਇਕੱਠੇ ਕੀਤੇ ਨਮੂਨੇ ਵਿਸ਼ਲੇਸ਼ਣ ਲਈ ਸਟੇਟ ਲੈਬੋਰਟਰੀ ਨੂੰ ਭੇਜੇ ਗਏ ਹਨ। ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਸੰਬੰਧਿਤ ਧਾਰਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਖਾਦ ਸੁਰੱਖਿਆ ਵਿਭਾਗ ਵੱਲੋਂ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਕਾਰੋਬਾਰ ਵਾਲੀਆਂ ਥਾਵਾਂ ‘ਤੇ ਸਫਾਈ, ਹਾਈਜੀਨ ਅਤੇ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਮਿਆਰੀ ਅਤੇ ਪੈਕ ਕੀਤੀਆਂ ਖਾਦ ਵਸਤੂਆਂ ਹੀ ਖਰੀਦਣ ਅਤੇ ਕਿਸੇ ਵੀ ਸ਼ੱਕ ਦੀ ਸਥਿਤੀ ਵਿੱਚ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ