ਬਾਬਾ ਸਿੱਧ ਜੀ ਦੇ ਅਸਥਾਨ 'ਤੇ ਮਠਾੜੂ ਗੋਤਰ ਦਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

ਬਾਬਾ ਸਿੱਧ ਜੀ ਦੇ ਅਸਥਾਨ 'ਤੇ ਮਠਾੜੂ ਗੋਤਰ ਦਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ 

ਲੁਧਿਆਣਾ 21 ਅਕਤੂਬਰ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਮੁੱਲਾਂਪੁਰ ਰੋਡ ਸਥਿਤ ਆਯਾਲੀ ਕਲਾ ਵਿਖੇ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਵਾਲੇ ਦਿਨ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਮਠਾੜੂ ਗੋਤਰ ਨਾਲ ਸੰਬੰਧਤ ਪਰਿਵਾਰਾਂ ਨੇ ਬਾਬਾ ਸਿੱਧ ਜੀ ਦੇ ਅਸਥਾਨ ਤੇ ਆ ਕੇ ਮਿੱਟੀ ਕੱਢ ਕੇ ਮੰਨਤਾਂ ਮੰਗੀਆਂ। ਰਾਤ ਸਮੇਂ ਦੀਪ ਮਾਲਾ ਵੀ ਕੀਤੀ ਗਈ।
ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਠਾੜੂ ਤੇ ਦੁਰਲਭ ਸਿੰਘ ਮਠਾੜੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਵਾਲੇ ਦਿਨ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀਵਾਲੀ ਨੂੰ ਲੈਕੇ ਕਈ ਭਰਮ ਭੁਲੇਖੇ ਸਨ ਤੇ ਮਠਾੜੂ ਪਰਿਵਾਰਾਂ ਨੇ ਅੱਜ ਆਪਣੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ। ਪ੍ਰਧਾਨ ਅਵਤਾਰ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਦਿਨ ਦੂਰੋ ਨੇੜਿਓਂ ਮਠਾੜੂ ਪ੍ਰੀਵਾਰ ਬਾਬਾ ਸਿੱਧ ਜੀ ਦੇ ਅਸਥਾਨ ਤੇ ਆ ਕੇ ਮਿੱਟੀ ਕੱਢਦੇ ਹਨ ਤੇ ਬਾਬਾ ਜੀ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਮੰਨਤਾਂ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਇਸ ਦਿਨ ਨਵਵਿਆਹੇ ਜੋੜੇ ਆਕੇ ਪੁਰਾਤਨ ਰੀਤੀ ਰਿਵਾਜ਼ਾਂ ਨਾਲ ਮੱਥਾ ਟੇਕ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਮੌਕੇ ਜਿਨ੍ਹਾਂ ਪਰਿਵਾਰਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਹ ਆਪਣੀ ਸ਼ਰਧਾ ਅਨੁਸਾਰ ਲੰਗਰ ਘਰ ਤੋਂ ਤਿਆਰ ਕਰਕੇ ਲੈਕੇ ਆਉਂਦੇ ਹਨ ਤੇ ਬਾਬਾ ਜੀ ਨੂੰ ਭੋਗ ਲਗਾ ਕੇ ਵੰਡਦੇ ਹਨ। ਇਸ ਮੌਕੇ ਕਮਲਜੀਤ ਸਿੰਘ ਮਠਾੜੂ, ਸਰਬਜੀਤ ਸਿੰਘ ਮਠਾੜੂ, ਅਮਰਿੰਦਰ ਸਿੰਘ ਮਠਾੜੂ, ਸਰੂਪ ਸਿੰਘ ਮਠਾੜੂ, ਕੁਲਦੀਪ ਸਿੰਘ ਮਠਾੜੂ, ਤਰਜੀਤ ਸਿੰਘ ਮਠਾੜੂ, ਬਲਜੀਤ ਸਿੰਘ ਮਠਾੜੂ, ਗੁਰਦਾਸ ਸਿੰਘ ਮਠਾੜੂ, ਗੁਰਚਰਨ ਸਿੰਘ ਮਠਾੜੂ, ਸੁਰਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਮਠਾੜੂ, ਦਰਸ਼ਨ ਸਿੰਘ ਮਠਾੜੂ, ਸੁਖਦੇਵ ਸਿੰਘ ਮਠਾੜੂ, ਜਸਪਾਲ ਸਿੰਘ ਮਠਾੜੂ ਤੋਂ ਇਲਾਵਾ ਮਠਾੜੂ ਗੋਤਰ ਨਾਲ ਸੰਬੰਧਤ ਸਮੂਹ ਪਰਿਵਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਾਬਾ ਸਿੱਧ ਤੋਂ ਮੰਗਤਾਂ ਮੰਨੀਆਂ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ