ਅਨਿਆਂ ਅਤੇ ਹਰਾਸਮੈਂਟ ਵਿਰੁੱਧ ਆਮ ਆਦਮੀ ਪਾਰਟੀ ਦੀ ਲਲਕਾਰ

ਅਨਿਆਂ ਅਤੇ ਹਰਾਸਮੈਂਟ ਵਿਰੁੱਧ ਆਮ ਆਦਮੀ ਪਾਰਟੀ ਦੀ ਲਲਕਾਰ

ਐਮਐਲਏ ਸਰਬਜੀਤ ਕੌਰ ਮਾਣੂਕੇ ਅਤੇ ਜੀਵਨ ਸਿੰਘ ਸੰਗੋਵਾਲ ਨੇ ਮੰਗਿਆ ਨਿਰਦੋਸ਼ਾਂ ਲਈ ਇਨਸਾਫ਼

ਬੀ.ਜੇ.ਪੀ ਸਰਕਾਰ ਵਿਚ ਦਲਿਤ ਨਾਲ ਅਤਿਆਚਾਰ ਅਸਮਾਨ ਛੁ ਰਹੇ ਹਨ - ਸਰਵਜੀਤ ਕੌਰ ਮਾਣੂਕੇ

ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਿਸਟਮ ਵਿੱਚ ਸੁਧਾਰ ਕੀਤੇ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵ੍ਰਿੱਤੀ ਨਾ ਹੋਵੇ- ਜੀਵਨ ਸਿੰਘ ਸੰਗੋਵਾਲ

ਲੁਧਿਆਣਾ 10 ਅਕਤੂਬਰ (ਮਨਜੀਤ ਸਿੰਘ ਰੋਮਾਣਾ) ਆਮ ਆਦਮੀ ਪਾਰਟੀ (ਆਪ) ਦੇ ਐਮਐਲਏ ਬੀਬੀ ਸਰਬਜੀਤ ਕੌਰ ਮਾਨੂਕੇ ਅਤੇ ਸ. ਜੀਵਨ ਸਿੰਘ ਸੰਗੋਵਾਲ ਨੇ ਸਿਸਟਮ ਦੀਆਂ ਨਾਕਾਮੀਆਂ, ਹਰਾਸਮੈਂਟ ਅਤੇ ਦਲਿਤ ਸਮਾਜ ਤੇ ਔਰਤਾਂ ਨਾਲ ਹੋ ਰਹੇ ਅਨਿਆਂ ਵਿਰੁੱਧ ਤਿੱਖੀ ਆਵਾਜ਼ ਉਠਾਈ। ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕਰਦਿਆਂ ਪੀੜਤ ਪਰਿਵਾਰਾਂ ਲਈ ਤੁਰੰਤ ਇਨਸਾਫ਼ ਦੀ ਮੰਗ ਕੀਤੀ। ਦੋਹਾਂ ਐਮਐਲਏਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਨਿਆਂ ਨਾ ਮਿਲਿਆ ਤਾਂ ਲੋਕਾਂ ਦਾ ਕਾਫ਼ਲਾ ਵਧੇਗਾ ਅਤੇ ਅੱਤਿਆਚਾਰ ਨੂੰ ਰੋਕਣ ਲਈ ਵੱਡਾ ਅੰਦੋਲਨ ਛੇੜਿਆ ਜਾਵੇਗਾ।
        ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮਐਲਏ ਸਰਬਜੀਤ ਕੌਰ ਮਾਨੂਕੇ ਨੇ ਇੱਕ ਆਈ ਪੀ ਐੱਸ ਅਧਿਕਾਰੀ ਪੂਰਨ ਕੁਮਾਰ ਦੇ ਮਾਮਲੇ ਨੂੰ ਉਜਾਗਰ ਕੀਤਾ, ਜਿਸ ਨੂੰ ਜੂਨੀਅਰ ਅਧਿਕਾਰੀਆਂ ਦੇ ਹਰਾਸਮੈਂਟ ਕਾਰਨ ਆਤਮਹੱਤਿਆ ਕਰਨੀ ਪਈ। ਉਹਨਾਂ ਨੇ ਕਿਹਾ ਕਿ ਕਰਵਾ ਚੌਥ ਦੇ ਦਿਨ, ਜਿੱਥੇ ਪਤਨੀਆਂ ਆਪਣੇ ਪਤੀਆਂ ਦੀ ਉਡੀਕ ਕਰ ਰਹੀਆਂ ਸਨ, ਉੱਥੇ ਪੰਜਾਬ ਦੀ ਇੱਕ ਧੀ, ਜੋ ਖੁਦ ਮੁੱਖ ਮੰਤਰੀ ਨਾਲ ਜਾਪਾਨ ਦੌਰੇ ਤੇ ਸਰਕਾਰੀ ਕੰਮ ਲਈ ਗਈ ਸੀ, ਆਪਣੇ ਪਤੀ ਦੀ ਲਾਸ਼ ਲੈਣ ਲਈ ਰੋਂਦੀ ਰਹੀ। ਇਹ ਘਟਨਾ ਸਿਸਟਮ ਤੇ ਚਪੇੜ ਅਤੇ ਔਰਤਾਂ ਤੇ ਦਲਿਤ ਸਮਾਜ ਨਾਲ ਅਨਿਆਂ ਨੂੰ ਦਰਸਾਉਂਦੀ ਹੈ।
ਐਮਐਲਏ ਨੇ ਬੀਜੇਪੀ ਸਰਕਾਰਾਂ ’ਤੇ ਦੋਸ਼ ਲਾਇਆ ਕਿ ਉਹ ਸੰਵਿਧਾਨਕ ਮੁੱਲਾਂ ਦਾ ਮਜ਼ਾਕ ਉਡਾਉਂਦੀਆਂ ਹਨ ਅਤੇ ਔਰਤਾਂ ਦੀਆਂ ਸ਼ਿਕਾਇਤਾਂ ਦੀਆਂ ਰਿਪੋਰਟਾਂ ਵੀ ਨਹੀਂ ਲਿਖਦੀਆਂ। ਉਹਨਾਂ ਨੇ ਚੀਫ਼ ਜਸਟਿਸ ’ਤੇ ਜੁੱਤੀ ਸੁੱਟਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਭ ਤੋਂ ਵੱਡਾ ਅਹੁਦੇਦਾਰ ਸੁਰੱਖਿਅਤ ਨਹੀਂ, ਤਾਂ ਆਮ ਔਰਤਾਂ ਦੀ ਕੀ ਹਾਲਤ ਹੋਵੇਗੀ, ਉਹਨਾਂ ਨੇ ਸਰਕਾਰ ਨੂੰ ਤੁਰੰਤ ਐਫਆਈਆਰ ਅਤੇ ਜਾਂਚ ਦੀ ਮੰਗ ਕੀਤੀ, ਅਤੇ ਮਨੀਤ ਨੂੰ ਸੁਨੇਹਾ ਦਿੱਤਾ “ਤੇਰੀ ਲੜਾਈ ਸਾਡੀ ਸਭ ਦੀ ਹੈ। ਅਸੀਂ ਸਾਰੀਆਂ ਭੈਣਾਂ ਅਤੇ ਦਲਿਤ ਸਮਾਜ ਨਾਲ ਖੜੇ ਹਾਂ।” ਬੀਜੇਪੀ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ, ਤਾਂ ਲੋਕਾਂ ਦਾ ਕਾਫ਼ਲਾ ਨਹੀਂ ਰੁਕੇਗਾ।
        ਐਮਐਲਏ ਜੀਵਨ ਸਿੰਘ ਸੰਗੋਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਦਲਿਤ ਭਾਈਚਾਰੇ ’ਤੇ ਹੋ ਰਹੇ ਅੱਤਿਆਚਾਰਾਂ ਅਤੇ ਸਿਸਟਮ ਦੀਆਂ ਨਾਕਾਮੀਆਂ ’ਤੇ ਸਖ਼ਤ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ 6 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ’ਤੇ ਜੁੱਤੀ ਸੁੱਟਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਸਿਸਟਮ ਦੀ ਸੁਰੱਖਿਆ ਅਤੇ ਨਿਆਂ ਪ੍ਰਣਾਲੀ ’ਤੇ ਸਵਾਲ ਉਠਾਏ। ਉਹਨਾਂ ਨੇ ਕਿਹਾ ਕਿ ਜਦੋਂ ਦੇਸ਼ ਦਾ ਸਭ ਤੋਂ ਵੱਡਾ ਅਦਾਲਤੀ ਅਹੁਦੇਦਾਰ ਸੁਰੱਖਿਅਤ ਨਹੀਂ, ਤਾਂ ਆਮ ਨਾਗਰਿਕ ਨਿਆਂ ਦੀ ਉਮੀਦ ਕਿਵੇਂ ਕਰ ਸਕਦਾ ਹੈ | ਉਹਨਾਂ ਖਾਸ ਤੌਰ ’ਤੇ 2020 ਬੈਚ ਦੇ ਆਈ.ਪੀ.ਐਸ ਅਧਿਕਾਰੀ ਪੂਰਨ ਕੁਮਾਰ ਦੀ ਆਤਮਹੱਤਿਆ ਦਾ ਮਾਮਲਾ ਉਠਾਇਆ, ਜਿਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਦੀਆਂ ਜ਼ਿਆਦਤੀਆਂ ਅਤੇ ਹਰਾਸਮੈਂਟ ਕਾਰਨ ਜੀਵਨ ਤੋਂ ਹੱਥ ਧੋਣੇ ਪਏ। ਸ. ਸੰਗੋਵਾਲ ਨੇ ਦੋਸ਼ ਲਾਇਆ ਕਿ ਬੀਜੇਪੀ ਸਰਕਾਰਾਂ ਵਾਲੇ ਸੂਬਿਆਂ ਵਿੱਚ ਦਲਿਤ ਭਾਈਚਾਰੇ ਨੂੰ ਜਾਣਬੁੱਝ ਕੇ ਦਬਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਿਸਟਮ ਵਿੱਚ ਸੁਧਾਰ ਕੀਤੇ ਜਾਣ ਤਾਂ ਜੋ ਅਜਿਹੀਆਂ ਘਟਨਾਵਾਂ ਦੀ ਪੁਨਰਾਵ੍ਰਿੱਤੀ ਨਾ ਹੋਵੇ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ’ਤੇ ਅੰਦੋਲਨ ਛੇੜੇਗੀ।
      ਇਸ ਮੌਕੇ ਤੇ ਆਮ ਆਦਮੀ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਤੇ ਪਨਗਰੇਨ ਦੇ ਚੇਅਰਮੈਨ ਡਾਕਟਰ ਤੇਜਪਾਲ ਗਿੱਲ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅਤੇ ਪਲਾਨਿੰਗ ਬੋਰਡ ਚੇਅਰਮੈਨ ਜਤਿੰਦਰ ਖੰਗੂੜਾ, ਲੁਧਿਆਣਾ ਐਸ.ਸੀ ਵਿੰਗ ਦੇ ਪ੍ਰਧਾਨ ਕਪਿਲ ਸਿੱਧੂ, ਜ਼ਿਲ੍ਹਾ ਮੀਡੀਆ ਇੰਚਾਰਜ ਪੁਨੀਤ ਸਾਹਨੀ, ਰਾਏਕੋਟ ਦੇ ਯੂਥ ਕੋਆਰਡੀਨੇਟਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਗਰੇਵਾਲ ਫਤਿਹਪੁਰ ਆਵਣਾ ਅਤੇ ਸਾਥੀ ਮੌਜੂਦ ਸਨ। 

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ