ਜਗਰਾਓਂ ‘ਚ 189 ਕਿਲੋ ਪਨੀਰ ਨਾਲ ਭਰੀ ਗੱਡੀ ਕਾਬੂ, ਫੂਡ ਸੇਫਟੀ ਟੀਮ ਅਤੇ CIA ਸਟਾਫ ਵੱਲੋਂ ਸਾਂਝੀ ਕਾਰਵਾਈ


ਜਗਰਾਓਂ ‘ਚ 189 ਕਿਲੋ ਪਨੀਰ ਨਾਲ ਭਰੀ ਗੱਡੀ ਕਾਬੂ

ਫੂਡ ਸੇਫਟੀ ਟੀਮ ਅਤੇ CIA ਸਟਾਫ ਵੱਲੋਂ ਸਾਂਝੀ ਕਾਰਵਾਈ 

ਲੁਧਿਆਣਾ 5 ਅਕਤੂਬਰ (ਮਨਜੀਤ ਸਿੰਘ ਰੋਮਾਣਾ) ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਰਹਿਨੁਮਾਈ ਅਤੇ ਜਿਲ ਸਿਹਤ ਅਫਸਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ CIA ਸਟਾਫ ਜਗਰਾਓਂ ਅਤੇ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਇੱਕ ਸਾਂਝੀ ਕਾਰਵਾਈ ਦੌਰਾਨ ਪਿੰਡ ਰਾਮਗੜ੍ਹ ਭੁੱਲਰਨੇੜੇ ਸਿਧਵਾਂ ਬੇਟ ਰੋਡ ਜਗਰਾਓਂ ‘ਤੇ ਇੱਕ ਗੱਡੀ ਨੂੰ ਰੋਕ ਕੇ 189 ਕਿਲੋਗ੍ਰਾਮ ਪਨੀਰ ਬਰਾਮਦ ਕੀਤਾ ਗਿਆ।

ਜਾਂਚ ਦੌਰਾਨ ਪਤਾ ਲੱਗਿਆ ਕਿ ਪਨੀਰ ਨਿਰਵਾਣਾ (ਹਰਿਆਣਾ) ਤੋਂ ਪ੍ਰਤੀ ਕਿਲੋ 210 ਰੁਪਏ ਦੀ ਦਰ ‘ਤੇ ਖਰੀਦਿਆ ਗਿਆ ਸੀ ਅਤੇ ਇਸਨੂੰ ਜਗਰਾਓਂ ਤੋਂ ਨਕੋਦਰ ਤੱਕ ਦੇ ਫਾਸਟ ਫੂਡ ਵੈਂਡਰਾਂ ਤੇ ਢਾਬਿਆਂ ‘ਚ ਸਪਲਾਈ ਕਰਨ ਦੀ ਯੋਜਨਾ ਸੀ।

ਫੂਡ ਸੇਫਟੀ ਟੀਮ ਵੱਲੋਂ ਮੌਕੇ ‘ਤੇ ਹੀ ਪਨੀਰ ਦੇ ਸੈਂਪਲ ਲਏ ਗਏ, ਜੋ ਕਿ ਹੁਣ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜੇ ਗਏ ਹਨ। ਇਹ ਸਾਰੀ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਦੇ ਨਿਯਮਾਂ ਅਨੁਸਾਰ ਕੀਤੀ ਗਈ, ਜਿਨ੍ਹਾਂ ਮੁਤਾਬਕ ਦੁੱਧ ਅਤੇ ਦੁੱਧ ਉਤਪਾਦਾਂ ਦੀ ਤਿਆਰੀ, ਸਟੋਰੇਜ ਅਤੇ ਟਰਾਂਸਪੋਰਟੇਸ਼ਨ ਦੌਰਾਨ ਉਚਿਤ ਤਾਪਮਾਨ ਅਤੇ ਸਫਾਈ ਦੇ ਮਿਆਰਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਸੁਰੱਖਿਆ ਮਿਆਰਾਂ ਦੇ ਤਹਿਤ ਬਾਕੀ ਬਚਿਆ ਪਨੀਰ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ।

ਡਾ. ਰਮਨਦੀਪ ਕੌਰ, ਸਿਵਲ ਸਰਜਨ ਲੁਧਿਆਣਾ ਨੇ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਨਤਾ ਦੀ ਸਿਹਤ ਦੀ ਸੁਰੱਖਿਆ ਲਈ ਖਾਦ ਸੁਰੱਖਿਆ ਵਿਭਾਗ ਵੱਲੋਂ ਐਸੀ ਜਾਂਚਾਂ ਨਿਰੰਤਰ ਜਾਰੀ ਰਹਿਣਗੀਆਂ। ਉਨ੍ਹਾਂ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ FSSAI ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਅਣਸੁਰੱਖਿਅਤ ਖਾਦ ਪਦਾਰਥ ਬਾਜ਼ਾਰਾਂ ਤੱਕ ਨਾ ਪਹੁੰਚਣ।

ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਮਿਲਾਵਟੀ ਤੇ ਗੈਰ-ਮਿਆਰੀ ਖੁਰਾਕ ਦੀ ਵਿਕਰੀ ‘ਤੇ ਰੋਕ ਲੱਗ ਸਕੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ