ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਵੱਲੋਂ “ਸਿੱਖਿਆ ਦਾ ਦਾਨ” ਪ੍ਰੋਜੈਕਟ ਹੇਠ 100 ਵਿਦਿਆਰਥੀਆਂ ਦੀ ਵਿੱਤੀ ਸਹਾਇਤਾ


ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਵੱਲੋਂ “ਸਿੱਖਿਆ ਦਾ ਦਾਨ” ਪ੍ਰੋਜੈਕਟ ਹੇਠ 100 ਵਿਦਿਆਰਥੀਆਂ ਦੀ ਵਿੱਤੀ ਸਹਾਇਤਾ

ਲੁਧਿਆਣਾ, 24 ਅਕਤੂਬਰ (ਮਨਜੀਤ ਸਿੰਘ ਰੋਮਾਣਾ) ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਵੱਲੋਂ ਆਪਣੇ ਉੱਚ ਕੋਟਿ ਦੇ ਸਮਾਜ ਸੇਵਾ ਦੇ ਸਿਗਨੇਚਰ ਪ੍ਰੋਜੈਕਟ “ਸਿੱਖਿਆ ਦਾ ਦਾਨ” ਅਧੀਨ ਵਿੱਦਿਅਕ ਸੈਸ਼ਨ 2025–26 ਲਈ ਲੁਧਿਆਣਾ ਦੇ 12 ਸਰਕਾਰੀ ਸਕੂਲਾਂ ਦੇ 100 ਲੋੜਵੰਦ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਫੀਸ ਅਦਾ ਕੀਤੀ ਗਈ।
ਇਹ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੁਨੇਤ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਚੈੱਕ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸੌਂਪੇ ਗਏ। 10ਵੀਂ ਅਤੇ 12ਵੀਂ ਕਲਾਸ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਲੱਬ ਦੇ ਸਿਗਨੇਚਰ ਪ੍ਰੋਜੈਕਟ “ਸਿੱਖਿਆ ਦਾ ਦਾਨ” ਅਧੀਨ 2 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।
ਇਸ ਮੌਕੇ ਰੋਟੇਰੀਅਨ ਸ. ਅਰਵਿੰਦਰ ਸਿੰਘ, ਪ੍ਰਧਾਨ, ਰੋਟਰੀ ਕਲੱਬ ਲੁਧਿਆਣਾ ਗ੍ਰੇਟਰ, ਨੇ ਕਿਹਾ ਕਿ ਸਿੱਖਿਆ ਸਮਾਜ ਨੂੰ ਉੱਚਾ ਚੁੱਕਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਕਲੱਬ ਹਰ ਸਾਲ ਲੋੜਵੰਦ ਤੇ ਸਮਾਜਿਕ ਤੌਰ ਤੇ ਪਿਛੜੇ ਵਿਦਿਆਰਥੀਆਂ ਦੀ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਲੱਬ ਇਹ ਗੱਲ ਯਕੀਨੀ ਬਣਾਵੇਗਾ ਕਿ ਕੋਈ ਵੀ ਯੋਗ ਵਿਦਿਆਰਥੀ ਸਿਰਫ ਵਿੱਤੀ ਕਮੀ ਕਾਰਨ ਬੋਰਡ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਭਵਿੱਖ ਵਿੱਚ ਵੀ ਹੋਰ ਵੀ ਸਮਰਪਣ ਨਾਲ ਇਸ ਯਤਨ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਰੋਟੇਰੀਅਨ ਸ੍ਰੀ ਵਿਪਨ ਪਾਲ ਗੁਰੂ, ਸਕੱਤਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਕਈ ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਸੈਂਕੜਿਆਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸਨਮਾਨ ਨਾਲ ਜਾਰੀ ਰੱਖਣ ਵਿੱਚ ਸਹਾਇਕ ਸਾਬਤ ਹੋਇਆ ਹੈ।
ਰੋਟੇਰੀਅਨ ਸ. ਅਮਨਪ੍ਰੀਤ ਸਿੰਘ (ਡਾਇਰੈਕਟਰ / ਫਾਊਂਡਰ ਮੈਂਬਰ), ਰੋਟੇਰੀਅਨ ਸ਼੍ਰੀ ਵਿਕਾਸ ਬੱਬਰ (ਅਸਿਸਟੈਂਟ ਡਿਸਟ੍ਰਿਕਟ ਗਵਰਨਰ 3070), ਅਤੇ ਰੋਟੇਰੀਅਨ ਸ਼੍ਰੀ ਰਾਹੁਲ ਗੋਇਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਰੋਟਰੀ ਮੈਂਬਰਾਂ ਅਤੇ ਦਾਨੀ ਸੱਜਣਾਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਅਜਿਹੇ ਮਾਨਵਤਾਵਾਦੀ ਪ੍ਰੋਜੈਕਟ ਸੰਭਵ ਹੋ ਸਕਦੇ ਹਨ। ਵਿਦਿਆਰਥੀਆਂ ਨੂੰ ਵਿਸ਼ਵਾਸ ਨਾਲ ਆਪਣੀ ਸਿੱਖਿਆ ਜਾਰੀ ਰੱਖਦਾ ਦੇਖਣਾ ਸਾਡੇ ਲਈ ਸਭ ਤੋਂ ਵੱਡਾ ਇਨਾਮ ਹੈ।
ਇਹ ਪ੍ਰੋਜੈਕਟ “ਰੋਟਰੀ ਇੰਡੀਆ ਲਿਟਰੇਸੀ ਮਿਸ਼ਨ” ਦੇ ਤਹਿਤ ਚੱਲ ਰਹੀ ਰੋਟਰੀ ਦੀ ਲਗਾਤਾਰ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਬੱਚੇ ਦੀ ਸਿੱਖਿਆ ਵਿੱਤੀ ਤੰਗੀ ਕਾਰਨ ਰੁਕਾਵਟ ਦਾ ਸ਼ਿਕਾਰ ਨਾ ਹੋਵੇ।
ਪ੍ਰਿੰਸੀਪਲ ਸ਼੍ਰੀਮਤੀ ਸੀਮਾ ਅਗਰਵਾਲ, ਸਸਸਸ ਸੁਨੇਤ, ਨੇ ਧੰਨਵਾਦ ਕਰਦੇ ਹੋਏ ਕਿਹਾ, “ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਨੇ ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਸਿੱਖਿਆ ਦੇ ਖੇਤਰ ਵਿੱਚ ਸੱਚੇ ਸਾਥੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੀ ਨਿਰੰਤਰ ਸਹਾਇਤਾ ਨਾਲ ਸਾਡੇ ਜ਼ਰੂਰਤਮੰਦ ਵਿਦਿਆਰਥੀ ਬਿਨ੍ਹਾਂ ਵਿੱਤੀ ਚਿੰਤਾ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਅਜਿਹੇ ਯਤਨ ਸਮਾਜ ਵਿੱਚ ਭਰੋਸਾ ਜਗਾਉਂਦੇ ਹਨ ਅਤੇ ਅਸਲ ਬਦਲਾਅ ਲਿਆਉਂਦੇ ਹਨ। ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਕਈ ਸਾਲਾਂ ਤੋਂ ਸਾਡੇ ਸਕੂਲ ਵਿੱਚ ਹੋਰ ਮਾਨਵਤਾਵਾਦੀ ਪ੍ਰੋਜੈਕਟਾਂ ਵਿੱਚ ਵੀ ਸਹਿਯੋਗ ਦੇ ਰਿਹਾ ਹੈ।”
ਸਾਰੇ 12 ਲਾਭਪਾਤਰੀ ਸਕੂਲਾਂ ਜਿਵੇਂ ਕਿ ਸਸਸਸ ਸੁਨੇਤ, ਆਲਮਗੀਰ, ਕਟਾਣੀ ਕਲਾਂ, ਇੰਦਰਾਪੁਰੀ, ਸਮਿਟਰੀ ਰੋਡ, ਨੂਰਪੁਰ ਬੇਟ, ਪੁੜੈਨ, ਟਾਹਲੀ ਸਾਹਿਬ, ਸਰਾਭਾ ਅਤੇ ਸਰਕਾਰੀ ਹਾਈ ਸਕੂਲ ਬੁਆਣੀ, ਦੋਲੋਂ ਕਲਾਂ,ਜਵੱਦੀ ਦੇ ਪ੍ਰਿੰਸੀਪਲਾਂ/ਹੈੱਡਮਾਸਟਰਾਂ ਅਤੇ ਅਧਿਆਪਕਾਂ ਨੇ ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਦਾ ਇਸ ਨੇਕ ਕਾਰਜ਼ ਲਈ ਦਿੱਲੋਂ ਧੰਨਵਾਦ ਕੀਤਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ