ਹਜ਼ਰਤ ਪੀਰ ਬਾਬਾ ਸੁਨੇਤ ਸ਼ਾਹ ਵਲੀ ਮੈਮੋਰੀਅਲ ਟਰੱਸਟ ਵੱਲੋਂ ਭਲਕੇ ਹੜ੍ਹ ਪੀੜਿਤਾਂ ਲਈ ਭੇਜੀ ਜਾਵੇਗੀ ਰਾਹਤ ਸਮੱਗਰੀ
ਹਜ਼ਰਤ ਪੀਰ ਬਾਬਾ ਸੁਨੇਤ ਸ਼ਾਹ ਵਲੀ ਮੈਮੋਰੀਅਲ ਟਰੱਸਟ ਵੱਲੋਂ ਭਲਕੇ ਹੜ੍ਹ ਪੀੜਿਤਾਂ ਲਈ ਭੇਜੀ ਜਾਵੇਗੀ ਰਾਹਤ ਸਮੱਗਰੀ
ਲੁਧਿਆਣਾ, 20 ਸਤੰਬਰ (ਮਨਜੀਤ ਸਿੰਘ ਰੋਮਾਣਾ) ਹਜ਼ਰਤ ਪੀਰ ਬਾਬਾ ਸੁਨੇਤ ਸ਼ਾਹ ਵਲੀ ਮੈਮੋਰੀਅਲ ਟਰੱਸਟ ਵੱਲੋਂ ਹੜ੍ਹ ਪੀੜਿਤਾਂ ਲਈ ਵਿਸ਼ੇਸ਼ ਉਪਰਾਲਾ ਕਰਦੇ ਭਲਕੇ ਹੁਸ਼ਿਆਰਪੁਰ ਵਿਖੇ ਰਾਹਤ ਸਮੱਗਰੀ ਭੇਜੀ ਜਾਵੇਗੀ। ਜਾਣਕਰੀ ਦਿੰਦਿਆਂ ਬਿੱਟੂ ਸਾਈਂ ਨੇ ਦੱਸਿਆ ਕੀ ਹੜ੍ਹਾਂ ਕਾਰਨ ਜਿਹਨਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਰਾਸ਼ਨ ਅਤੇ ਕੱਪੜੇ ਆਦਿ ਜ਼ਰੂਰਤ ਦਾ ਸਮਾਨ ਦਿੱਤਾ ਜਾਵੇਗਾ। ਉਹਨਾਂ ਸਮੂਹ ਦਾਨਵੀਰਾਂ ਨੂੰ ਅਪੀਲ ਕੀਤੀ ਕਿ ਅੱਜ ਪੰਜਾਬ ਨੂੰ ਤੁਹਾਡੀ ਜ਼ਰੂਰਤ ਹੈ, ਜਿੰਨਾ ਹੋ ਸਕੇ ਵੱਧ-ਵੱਧ ਪੰਜਾਬੀਆਂ ਦੀ ਬਾਂਹ ਫੜੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਲਕਮਲ ਸ਼ਰਮਾ, ਸਰਬਜੀਤ ਸਿੰਘ, ਡਾਕਟਰ ਮਨਜਿੰਦਰ ਸਿੰਘ, ਪਰਮਜੀਤ ਸਿੰਘ ਕਲਸੀ, ਕਾਕਾ ਅਰੋੜਾ, ਸੁਖਵਿੰਦਰ ਸਿੰਘ, ਪਵਨ ਭਾਟੀਆ, ਮਨੀ, ਜਗਦੀਪ ਸਿੰਘ ਸੋਹੀ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।
टिप्पणियाँ
एक टिप्पणी भेजें