ਪ੍ਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਦੇ ਸੁਖਬੀਰ ਨੇ ਪੰਥਕ ਵੋਟ ਹੱਥੋ ਗਵਾਈ- ਪਾਲੀ
ਪ੍ਰੇਮੀਆਂ ਦੀਆਂ ਵੋਟਾਂ ਪੱਕੀਆਂ ਕਰਦੇ ਸੁਖਬੀਰ ਨੇ ਪੰਥਕ ਵੋਟ ਹੱਥੋ ਗਵਾਈ- ਪਾਲੀ
ਗ੍ਰਹਿ ਮੰਤਰੀ ਹੁੰਦੇ ਕੀਤੇ ਬੱਜਰ ਗੁਨਾਹ ਸ੍ਰੀ ਅਕਾਲ ਤਖ਼ਤ ਲਾਵੇ ਸਖ਼ਤ ਸਜ਼ਾ
ਲੁਧਿਆਣਾ 25 ਜੁਲਾਈ (ਮਨਜੀਤ ਸਿੰਘ ਰੋਮਾਣਾ) ਸ੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸ੍ਰੀ ਗ੍ਰੰਥ ਸ਼ਾਹਿਬ ਜੀ ਦੀ ਹੋਈ ਬੇਅਦਬੀ ਅਤੇ ਹੋਰ ਗੁਨਾਹਾਂ ਦੀ ਮੁਆਫ਼ੀ ਮੰਗ ਲਈ ਹੈ। ਇਸ ਤੋ ਇਹ ਗੱਲ ਸਾਫ ਹੈ ਕਿ ਅਕਾਲੀ ਆਗੂਆਂ ਨੇ ਆਪਣੇ ਰਾਜ ਵਿੱਚ ਵੱਡੀ ਪੱਧਰ ਤੇ ਗੁਨਾਹ ਕੀਤੇ ਹਨ, ਜਿੰਨਾਂ ਵਿੱਚ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੋਣਾ, ਬੇਅਦਬੀ ਦਾ ਇੰਨਸਾਫ ਮੰਗਦੀਆਂ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨਾ ਅਤੇ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਅਹੁਦਿਆਂ ਤੇ ਤਾਇਨਾਤ ਕਰਨਾ, ਸਿਰਸੇ ਵਾਲੇ ਸਾਧ ਨੂੰ ਬੇਗੁਨਾਹ ਸਾਬਤ ਕਰਨ ਲਈ ਸ਼੍ਰੌਮਣੀ ਕਮੇਟੀ ਵੱਲੋ ਲਗਭਗ 90 ਲੱਖ ਰੁਪਏ ਦੇ ਇਸ਼ਤਿਹਾਰ ਛਪਾਉਣਾ। ਇਸ ਤੋ ਇਲਾਵਾ ਪੰਜਾਬ ਵਿਚ ਨਸ਼ੇ ਦਾ ਵਧਣਾ ਅਤੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਹੋਣਾ ਵੀ ਕਿਸੇ
ਤੋ ਲੁਕਿਆ ਛਪਿਆ ਨਹੀ।ਇਹ ਵਿਚਾਰ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜੁਆਇੰਟ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਨੇ ਕਹੇ। ਉਨ੍ਹਾਂ ਦੱਸਿਆ ਕਿ ਬਾਗ਼ੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਨ ਦੀ ਅਪੀਲ ਕੀਤੀ ਸੀ, ਜਿਸ ਦੇ ਸਬੰਧ ਵਿੱਚ ਸ. ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਸਪੱਸਟੀਕਰਨ ਦੇ ਦਿੱਤਾ। ਸ ਪਾਲੀ ਨੇ ਦੱਸਿਆ ਕਿ ਪੰਥਕ ਵੋਟ ਦੇ ਨਾਲ ਨਾਲ ਸਾਬਕਾ ਗ੍ਰਹਿ ਮੰਤਰੀ ਸ ਬਾਦਲ ਨੇ ਸਿਰਸੇ ਵਾਲੇ ਸਾਧ (ਪ੍ਰੇਮੀਆਂ) ਦੀਆਂ ਵੋਟਾਂ ਨੂੰ ਆਪਣੇ ਹੱਕ ਚ ਕਰਨ ਲਈ ਸ੍ਰੀ ਅਕਾਲ ਤਖਤ ਤੋ ਉਸ ਨੂੰ ਮੁਆਫ਼ੀ ਦਵਾਈ ਜਿਸ ਦਾ ਸਿੱਖ ਸੰਗਤ ਨੇ ਵੱਡੀ ਪੱਧਰ ਤੇ ਵਿਰੋਧ ਕੀਤਾ, ਜਿਸ ਤੇ ਚੱਲਦਿਆਂ ਮੁਆਫੀ ਵਾਪਸ ਲੈਣੀ ਪਈ, ਇਸ ਨੂੰ ਸਿਰਸੇ ਵਾਲੇ ਸਾਧ ਨੇ ਆਪਣੀ ਬੇਇਜ਼ਤੀ ਸਮਝਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ। ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਨੇ ਦੋ਼ਸੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ। ਪ੍ਰੇਮੀਆਂ ਦੀਆ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿੱਚ ਸ ਬਾਦਲ ਨੇ ਆਪਣੇ ਹੱਥੋ ਪੰਥਕ ਵੋਟ ਵੀ ਗਵਾ ਲਈ। ਸ ਪਾਲੀ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਸ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਹੋਈ, ਜਿਸ ਦਾ ਸਰਕਾਰ ਹੁੰਦੇ ਬਾਦਲ ਪਰਿਵਾਰ ਇੰਨਸਾਫ ਨਹੀ ਦਿਵਾ ਸਕਿਆ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਮੰਗ ਕੀਤੀ ਕਿ ਸ ਬਾਦਲ ਨੇ ਗ੍ਰਹਿ ਮੰਤਰੀ ਹੁੰਦੇ ਬੱਜਰ ਗੁਨਾਹ ਕੀਤੇ ਹਨ। ਸਿੱਖ ਸੰਗਤ ਦੀਆਂ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਸ ਬਾਦਲ ਨੂੰ ਵੀ ਮਹਾਰਾਜ ਰਣਜੀਤ ਸਿੰਘ ਵਾਂਗ ਸਖਤ ਤੋ ਸਖਤ ਸਜਾ ਦਿੱਤੀ ਜਾਵੇ। ਸ ਪਾਲੀ ਨੇ ਦੱਸਿਆ ਕਿ ਸ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਪੰਜਾਬ ਵਿਚ ਨਸ਼ੇ ਦੀ ਤਸ਼ਕਰੀ ਵਧੀ। ਜਿਸ ਦਾ ਪੰਜਾਬ ਦਾ ਨੌਜਵਾਨ ਅੱਜ ਵੱਡੀ ਪੱਧਰ ਤੇ ਖੁਮਿਅਜ਼ਾ ਭੁਗਤ ਰਿਹਾ ਹੈ।
टिप्पणियाँ
एक टिप्पणी भेजें