ਸ਼ਾਹ ਜੀ ! ਦੇਸ਼ ਚ ਗੁਜਰਾਤ ਦੀ ਬੰਦਰਗਾਹ ਨਸ਼ਾ ਤਸ਼ਕਰੀ ਦਾ ਸਭ ਤੋ ਵੱਡਾ ਅੱਡਾ ਹੈ - ਪਾਲੀ

ਸ਼ਾਹ ਜੀ ! ਦੇਸ਼ ਚ ਗੁਜਰਾਤ ਦੀ ਬੰਦਰਗਾਹ ਨਸ਼ਾ ਤਸ਼ਕਰੀ ਦਾ ਸਭ ਤੋ ਵੱਡਾ ਅੱਡਾ ਹੈ - ਪਾਲੀ

ਭਾਜਪਾ ਸਰਕਾਰ ਦੇ ਰਾਜ ਵਿੱਚ ਬਾਡਰਾਂ ਤੇ ਸ਼ਹੀਦ ਹੋ ਰਿਹਾ ਜਵਾਨ ਤੇ ਨਸ਼ੇ ਨਾਲ ਮਰ ਰਹੇ ਲੋਕ 

ਲੁਧਿਆਣਾ 20 ਜੁਲਾਈ (ਮਨਜੀਤ ਸਿੰਘ ਰੋਮਾਣਾ) ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਿਛਲੇ ਦਿਨੀਂ ਹੋਈ ਇੱਕ ਮੀਟਿੰਗ ਵਿੱਚ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਤੇ ਸਖ਼ਤੀ ਕਰਕੇ ਦੇਸ਼ ਵਿੱਚ ਇਕ ਗ੍ਰਾਮ ਵੀ ਨਸ਼ਾ ਨਹੀ ਆਉਣ ਦਿੱਤਾ ਜਾਵੇਗਾ। ਜਦੋ ਕਿ ਭਾਰਤ ਨਾਲ ਲੱਗਦੀਆਂ ਵੱਖ ਵੱਖ ਦੇਸ਼ਾਂ ਦੀਆਂ ਸਰਹੱਦਾਂ ਖਾਸ ਤੌਰ ਤੇ ਗੁਜਰਾਤ ਦੀ ਬੰਦਰਗਾਹ ਤੇ ਵੱਡੀ ਪੱਧਰ ਤੇ ਨਸ਼ਾ ਆ ਰਿਹਾ ਹੈ। ਇਸ ਬੰਦਰਗਾਹ ਤੇ ਆ ਰਿਹਾ ਨਸ਼ਾ ਅੱਗੇ ਵੱਖ ਵੱਖ ਸੂਬਿਆਂ ਵਿੱਚ ਸਪਲਾਈ ਹੋ ਰਿਹਾ ਹੈ, ਜਿਸ ਨੂੰ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਦਸ ਸਾਲ ਤੋ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਜੁਆਇੰਟ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਦਾ ਰਾਜ ਆਇਆ, ਉਸ ਸਮੇ ਤੋਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਹਰ ਤਰ੍ਹਾਂ ਦੇ ਨਸ਼ੇ ਦੀ ਵੱਡੀ ਪੱਧਰ ਤੇ ਤਸਕਰੀ ਹੋਣ ਲੱਗੀ ਹੈ। ਬਹਾਰਲੇ ਮੁਲਕਾਂ ਤੋ ਆ ਰਹੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਕੇਂਦਰੀ ਮੰਤਰੀ ਸਿਰਫ ਅਖ਼ਬਾਰੀ ਬਿਆਨਬਾਜ਼ੀ ਕਰਕੇ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਜ਼ਮੀਨੀ ਪੱਧਰ ਤੇ ਕੇਂਦਰ ਨਸ਼ਾ ਤਸ਼ਕਰੀ ਨੂੰ ਠੱਲ ਪਾਉਣ ਵਿੱਚ ਬਿਲਕੁੱਲ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋ ਆ ਰਹੇ ਨਸ਼ੇ ਨੂੰ ਰੋਕਣ ਲਈ ਭਾਜਪਾ ਸਰਕਾਰ ਨੇ ਸਰਹੱਦ ਤੋ ਪਿਛਾਂ ਹਟਵੀ ਪੰਜਾਹ ਕਿਲੋਮੀਟਰ ਖੇਤਰ ਵਿੱਚ ਫੌਜ ਲਾ ਦਿੱਤੀ ਹੈ, ਪਰ ਗੁਆਂਢੀ ਮੁਲਕ ਤੋ ਆ ਰਿਹਾ ਨਸ਼ਾ ਬੰਦ ਨਹੀ ਹੋ ਰਿਹਾ। ਸ. ਪਾਲੀ ਨੇ ਦੱਸਿਆ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਈ ਉਸ ਸਮੇਂ ਤੋ ਬਾਡਰਾਂ ਤੇ ਬੈਠੇ ਫੌਜੀ ਵੀਰ ਸ਼ਹੀਦ ਹੋ ਰਹੇ ਹਨ ਅਤੇ ਸਰਕਾਰ ਦੀ ਅਣਦੇਖੀ ਕਾਰਨ ਦੇਸ਼ ਵਿੱਚ ਨਸ਼ੇ ਦੀ ਹੋ ਰਹੀ ਅੰਨੀ ਤਸ਼ਕਰੀ ਕਾਰਨ ਵੱਖ ਵੱਖ ਸੂਬਿਆਂ ਦੇ ਲੋਕ ਵੱਡੀ ਪੱਧਰ ਤੇ ਨਸ਼ੇ ਦੇ ਆਦੀ ਹੋ ਰਹੇ ਹਨ ਅਤੇ ਨਸ਼ੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਅਖ਼ਬਾਰੀ ਬਿਆਨਬਾਜ਼ੀ ਛੱਡਕੇ ਦੇਸ਼ ਭਰ ਵਿਚ ਨਸਿ਼ਆਂ ਦੀ ਹੋ ਰਹੀ ਤਸ਼ਕਰੀ ਨੂੰ ਗੰਭੀਰਤਾ ਨਾਲ ਬੰਦ ਕਰਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ