ਭਗਵੰਤ ਮਾਨ ਸਰਕਾਰ ਲੋਕਤੰਤਰ ਵਿਰੋਧੀ : ਰਜਨੀਸ਼ ਧੀਮਾਨ


ਭਗਵੰਤ ਮਾਨ ਸਰਕਾਰ ਲੋਕਤੰਤਰ ਵਿਰੋਧੀ : ਰਜਨੀਸ਼ ਧੀਮਾਨ
ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਖਿਲਾਫ ਬੋਲਣ ਤੇ ਹੁੰਦਾ ਹੈ ਪਰਚਾ ਦਰਜ਼ 

ਲੁਧਿਆਣਾ (ਮਨਜੀਤ ਸਿੰਘ ਰੋਮਾਣਾ) ਅੱਜ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਰਾਜ ਕਰ ਰਹੀ ਹੈ ਅਤੇ ਸਥਿਤੀ ਤਾਲਿਬਾਨ ਵਰਗੀ ਹੋ ਗਈ ਹੈ।ਜੇ ਕੋਈ 
 ਭਗਵੰਤ ਮਾਨ ਸਰਕਾਰ ਜਾਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੁਝ ਬੋਲਦਾ ਹੈ ਤਾਂ ਉਸ 'ਤੇ ਪਰਚਾ ਦਰਜ ਕੀਤਾ ਜਾਂਦਾ ਹੈ। ਜਿਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਬੀਤੇ ਦਿਨ ਮੁਹੱਲਾ ਕਲੀਨਿਕ ਦੀ ਕਵਰੇਜ ਕਰਨ ਆਏ ਰਿਪੋਰਟਰ ਅਤੇ ਉਸਦੇ ਸਾਥੀਆਂ 'ਤੇ ਤੁਰੰਤ ਪਰਚਾ ਦਰਜ ਕਰ ਲਿਆ ਗਿਆ।ਜਿਸ 'ਚ ਮਾਮੂਲੀ ਹਾਦਸੇ ਨੂੰ ਲੈਕੇ ਰਿਪੋਰਟਰ ਅਤੇ ਉਸਦੇ ਸਾਥੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਪਰੋਕਤ ਸ਼ਬਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਹੇ, ਉਨ੍ਹਾਂ ਅੱਗੇ ਕਿਹਾ ਕਿ 'ਆਪ' ਸਰਕਾਰ ਦੇ ਰਾਜ 'ਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ | ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਵਾਲੇ ਪੂਰੀ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕਰਦੇ ਹਨ ਪਰ ਕੋਈ ਮਾਮੂਲੀ ਹਾਦਸਾ ਹੋਣ 'ਤੇ ਰਿਪੋਰਟਰ ਵੱਲੋਂ ਆਪਣੇ ਸਾਥੀਆਂ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਉਤੇ ਮਾਮਲਾ ਦਰਜ ਕਰਨਾ ਆਪ ਸਰਕਾਰ ਦਾ ਮੀਡੀਆ ਕਰਮੀਆਂ ਪ੍ਰਤੀ ਨੀਅਤ ਵਿੱਚ ਖੋਟ ਨੂੰ ਦਰਸਾਉਂਦਾ ਹੈ | ਕਿਉਂਕਿ ਜੋਂ
 ਮੀਡੀਆ ਵਾਲੇ ਕੇਜਰੀਵਾਲ ਨੂੰ ਉਸਦੇ ਸ਼ੀਸ਼ ਮਹਿਲ ਬਾਰੇ ਸਵਾਲਾਂ ਜਵਾਬ ਕਰਦੇ ਹਨ ਜਾਂ 'ਆਪ' ਸਰਕਾਰ ਦੀਆਂ ਨਾਕਾਮੀਆਂ ਨੂੰ ਕਵਰ ਕਰਦੇ ਹਨ, ਭਗਵੰਤ ਮਾਨ ਸਰਕਾਰ ਵੱਲੋਂ ਸੰਸਥਾਨ ਤੇ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ