ਸਿਆਸੀ ਪਾਰਟੀਆਂ ਤੋਂ ਅੱਕੇ ਲੋਕ ਸੈਂਕੜਿਆਂ ਦੀ ਤਾਦਾਦ ਵਿੱਚ ਭਾਜਪਾ ਵਿੱਚ ਹੋ ਰਹੇ ਨੇ ਸ਼ਾਮਲ : ਰਜਨੀਸ਼ ਧੀਮਾਨ
ਸੀਏ ਰਾਜੇਸ਼ ਅਗਰਵਾਲ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ
ਮੀਨੂੰ ਹੰਸ ਸੈਂਕੜੇ ਸਾਥੀਆਂ ਨਾਲ ਮਹਿਲਾ ਮੋਰਚੇ ਵਿੱਚ ਸ਼ਾਮਲ
ਲੁਧਿਆਣਾ 03 ਮਈ (ਮਨਜੀਤ ਸਿੰਘ ਰੋਮਾਣਾ) ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂੰ ਚੁੱਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਸਿਵਲ ਲਾਈਨ ਵਿਖੇ ਮੀਟਿੰਗ ਹੋਈ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਐਡਵੋਕੇਟ ਜਨਰਲ ਪਿਊਸ਼ ਕਾਂਤ ਜੈਨ, ਸੀਨੀਅਰ ਐਡਵੋਕੇਟ ਬੀ.ਕੇ ਗੋਇਲ ਵਿਸ਼ੇਸ਼ ਤੌਰ 'ਤੇ ਪੰਹੁਚੇ | ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ। ਜਦੋਂ ਮੀਨੂੰ ਹੰਸ, ਨੀਲਮ, ਰੀਨਾ, ਹਿਮਾਂਸ਼ੀ, ਨੋਨਾ, ਸੀਮਾ, ਕਵਿਤਾ, ਸੁਨੀਤਾ, ਆਸ਼ਾ, ਰਾਣੀ, ਨੀਸ਼ੂ, ਮਨਜੀਤ ਕੌਰ, ਰਾਜ ਰਾਣੀ, ਰੇਖਾ, ਸੀਮਾ, ਸ਼ਾਇਨਾ, ਨੀਟਾ ਸੂਦ, ਜੋਤੀ ਦੂਆ, ਰੇਣੁਕਾ ਖੰਨਾ, ਅੰਜੂ, ਸ਼ੋਭਾ, ਵੰਦਨਾ, ਪਿੰਕੀ, ਵੀਨੂੰ ਭਾਜਪਾ ਮਹਿਲਾ ਮੋਰਚਾ ਵਿੱਚ ਸ਼ਾਮਲ ਹੋਈਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਘ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਦਾ ਸਿਰੋਪਾਓ ਪਾ ਕੇ ਭਾਜਪਾ ਮਹਿਲਾ ਮੋਰਚੇ ਵਿੱਚ ਸ਼ਾਮਲ ਕਿਤਾ। ਇਸ ਮੌਕੇ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਲੁਧਿਆਣਾ ਦੇ ਨਾਮਵਰ ਸੀ.ਏ ਰਾਜੇਸ਼ ਅਗਰਵਾਲ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕ ਐਸੀ ਸਿਆਸੀ ਪਾਰਟੀ ਹੈ ਜੋ ਆਮ ਆਦਮੀ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ। ਇਸ ਮੌਕੇ ਅਮਨ ਕੁਮਾਰ, ਰਾਜੇਸ਼ ਦੁਆ, ਮਨੋਜ ਕੁਮਾਰ ਵੀ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀ.ਜੇ.ਪੀ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅੱਜ ਭਾਜਪਾ ਵਿੱਚ ਮੋਦੀ ਜੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਨੂੰ ਅੱਗੇ ਲਿਜਾਣਾ ਹੈ ਤਾਂ ਇੱਥੋਂ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਸ ਲਈ ਮਜ਼ਬੂਤ ਨੀਂਹ ਹਨ। ਭਾਜਪਾ ਮਹਿਲਾ ਮੋਰਚਾ ਦੀ ਮੁਖੀ ਸ਼ੀਨੂ ਚੁੱਘ ਨੇ ਕਿਹਾ ਕਿ ਮਹਿਲਾ ਸ਼ਕਤੀ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ। ਅੱਜ ਨਾਰੀ ਸ਼ਕਤੀ ਦੇ ਵਿਕਾਸ ਲਈ ਜੋ ਮੋਦੀ ਸਰਕਾਰ ਕਰ ਰਹੀ ਹੈ, ਉਹ ਅੱਜ ਤੱਕ ਕਿਸੇ ਹੋਰ ਸਰਕਾਰ ਨੇ ਨਹੀਂ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਮੱਲ੍ਹੀ, ਡਾ: ਕਨਿਕਾ ਜਿੰਦਲ, ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਜਨਰਲ ਸਕੱਤਰ ਜੋਤੀ ਸ੍ਰੀਵਾਸਤਵ, ਜ਼ਿਲ੍ਹਾ ਮੀਤ ਪ੍ਰਧਾਨ ਲੱਕੀ ਚੋਪੜਾ, ਮਹੇਸ਼ ਸ਼ਰਮਾ, ਹਰਸ਼ ਸ਼ਰਮਾ, ਡਾ: ਨਿਰਮਲ ਨਾਇਰ, ਭਾਜਪਾ ਦੇ ਸੀਨੀਅਰ ਆਗੂ ਸਤਪਾਲ ਸਾਗਰ, ਕੁਮਾਰ ਵਿਵੇਕ, ਸ਼ੀਤਲ ਆਦਿਵੰਸ਼ੀ, ਨਵਲ ਜੈਨ, ਸਰਕਲ ਪ੍ਰਧਾਨ ਸੰਦੀਪ ਵਧਵਾ, ਸੰਜੀਵ ਸਚਦੇਵਾ, ਹਰਪ੍ਰੀਤ ਸਿੰਘ, ਜ਼ਿਲ੍ਹਾ ਸਹਿ-ਪ੍ਰੈਸ ਸਕੱਤਰ ਸੰਜੀਵ ਧੀਮਾਨ, ਸੋਸ਼ਲ ਮੀਡੀਆ ਦੇ ਜ਼ਿਲ੍ਹਾ ਇੰਚਾਰਜ ਰਾਜਨ ਪਾਂਧੇੇ, ਸੰਜੇ ਸ਼ਰਮਾ ਆਦਿ ਹਾਜ਼ਰ ਸਨ।
Subscribe my YouTube channel @naazpunjabitv
For news & advertisement contact : 98888-82602
Regards
Manjit Singh Romana
Editor
Naaz Punjabi tv
E-mail id: naazpunjabitv@gmail.com
टिप्पणियाँ
एक टिप्पणी भेजें