ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ
ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ
----------------------------------------------
ਵਿਧਾਇਕਾ ਛੀਨਾ ਦੀ ਅਗਵਾਈ ਹੇਠ ਹਲਕਾ ਦੱਖਣੀ ਅੰਦਰ ਲਗਾਏ ਜਾ ਰਹੇ ਹਨ ਵੋਟਰ ਕਾਰਡ ਅਤੇ ਆਧਾਰ ਕਾਰਡ ਕੈਂਪ
ਵਾਰਡ ਨੰ : 34 'ਚ ਲਗਾਏ ਗਏ ਵੋਟਰ ਕਾਰਡ ਕੈਂਪ ਦਾ 250 ਤੋਂ ਵਧੇਰੇ ਲੋਕਾਂ ਨੇ ਲਿਆ ਫਾਇਦਾ - ਰੁਪਿੰਦਰ ਕੌਰ ਜਗਦੇਓ , ਵਿੱਕੀ ਲੁਹਾਰਾ
ਲੁਧਿਆਣਾ , 9 ਜਨਵਰੀ (ਮਨਜੀਤ ਸਿੰਘ ਰੋਮਾਣਾ) ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਹਲਕੇੇ ਅਧੀਨ ਪੈਂਦੇ ਸਮੁੱਚੇ ਵਾਰਡਾਂ 'ਚ ਵੋਟਰ ਕਾਰਡ ਅਤੇ ਆਧਾਰ ਕਾਰਡ ਕੈਂਪ ਲਗਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਵਾਰਡ ਨੰ : 34 ਵਿਖੇ ਸਥਿੱਤ ਪੋਦਾਰ ਇੰਟਰਨੈਸ਼ਨਲ ਸਕੂਲ , ਈਸ਼ਰ ਨਗਰ ਵਿਖੇ ਵੋਟਰ ਕਾਰਡ ਕੈਂਪ ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ । ਜਿਸ ਵਿੱਚ 250 ਤੋਂ ਵਧੇਰੇ ਵਾਰਡ ਵਾਸੀਆਂ ਦੇ ਨਵੇਂ ਵੋਟਰ ਕਾਰਡ ਬਣਾਏ ਗਏ ਅਤੇ ਜਿਹਨਾਂ ਲੋਕਾਂ ਦੇ ਵੋਟਰ ਕਾਰਡ ਵਿੱਚ ਕੁੱਝ ਗਲਤੀਆਂ ਸਨ ਉਹਨਾਂ ਨੂੰ ਦਰੁਸਤ ਕੀਤਾ ਗਿਆ । ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਸੀ । ਉਹਨਾਂਂ ਦੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਗਿਆ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਨੇ ਦੱਸਿਆ ਕਿ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਪੁਰਜ਼ੋਰ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ । ਇਸੇ ਕਰਕੇ ਹੀ ਉਨ੍ਹਾਂ ਵੱਲੋਂ ਸਮੁੱਚੇ ਵਾਰਡਾਂ ਵਿੱਚ ਅਜਿਹੇ ਵੋਟਰ ਕਾਰਡ ਅਤੇ ਆਧਾਰ ਕਾਰਡ ਕੈਂਪ ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਹਲਕੇ ਦੇ ਲੋਕ ਵੱਡੀ ਗਿਣਤੀ 'ਚ ਪੁੱਜ ਕੇ ਆਪਣੇ ਵੋਟਰ ਕਾਰਡ ਅਤੇ ਆਧਾਰ ਕਾਰਡਾਂ ਨੂੰ ਨਵੇਂ ਸਿਰੇ ਤੋਂ ਬਣਵਾ ਰਹੇ ਹਨ ਅਤੇ ਜਿਨ੍ਹਾਂ ਦੇ ਆਧਾਰ ਕਾਰਡ ਜਾਂਂ ਵੋਟਰ ਕਾਰਡ ਵਿੱਚ ਕੁਝ ਗ਼ਲਤੀਆਂ ਹਨ । ਉਨ੍ਹਾਂ ਨੂੰ ਦਰੁਸਤ ਕਰਵਾ ਰਹੇ ਹਨ । ਉਨ੍ਹਾਂ ਕਿਹਾ ਕਿ ਬੀਬੀ ਛੀਨਾ ਦੇ ਨਿਰਦੇਸ਼ਾਂ ਦੇ ਤਹਿਤ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਂਦੇ ਰਹਿਣਗੇ । ਇਸ ਮੌਕੇ ਤੇ ਕੈਂਪ ਵਿੱਚ ਪੁੱਜੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਡਮ ਰੁਪਿੰਦਰ ਕੌਰ ਜਗਦੇਓ ਅਤੇ ਵਿੱਕੀ ਲੁਹਾਰਾ ਵੱਲੋਂ ਲਗਾਏ ਜਾ ਰਹੇ ਇਨਾਂ ਕੈਂਪਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ । ਇਸ ਮੌਕੇ ਤੇ ਵਿਸ਼ਵਕਰਮਾ ਰਾਮਗੜ੍ਹੀਆ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਬਿੱਟੂ , ਮਨਿੰਦਰ ਸਿੰਘ ਤੋਂ ਇਲਾਵਾ ਰਾਜਵੰਤ ਕੌਰ , ਜਤਿੰਦਰ ਕੌਰ , ਕਮਲਜੀਤ ਕੌਰ , ਸੁਖਮਿੰਦਰ ਕੌਰ , ਜਗਸੀਰ ਸਿੰਘ (ਸਾਰੇ ਬੀ . ਐਲ . ਓ ) , ਹਰਵਿੰਦਰ ਸਿੰਘ ਟੀਟੂ , ਰਾਣਾ ਜੀ ਈਸ਼ਰ ਨਗਰ , ਮਨਮਿੰਦਰ ਸਿੰਘ ਮੰਗਾ ਆਦਿ ਵੀ ਹਾਜਰ ਸਨ ।
टिप्पणियाँ
एक टिप्पणी भेजें